ਮੁਸਲਮਾਨ ਪਾਕਿਸਤਾਨੀ, ਸਰਦਾਰ ਖ਼ਾਲਿਸਤਾਨੀ, ਸਮਾਜ ਸੇਵੀ ਨਕਸਲੀ, ਵਿਦਿਆਰਥੀ ਗ਼ਦਾਰ ਤੇ ਸਿਰਫ਼ ਭਾਜਪਾ ਵਾਲੇ

ਏਜੰਸੀ

ਖ਼ਬਰਾਂ, ਪੰਜਾਬ

ਮੁਸਲਮਾਨ ਪਾਕਿਸਤਾਨੀ, ਸਰਦਾਰ ਖ਼ਾਲਿਸਤਾਨੀ, ਸਮਾਜ ਸੇਵੀ ਨਕਸਲੀ, ਵਿਦਿਆਰਥੀ ਗ਼ਦਾਰ ਤੇ ਸਿਰਫ਼ ਭਾਜਪਾ ਵਾਲੇ ਹੀ ਅਸਲ ਹਿੰਦੁਸਤਾਨੀ ਹਨ : ਮਹਿਬੂਬਾ

image

ਜੰਮੂ, 29 ਨਵੰਬਰ: ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਸੂਬੇ ਦੇ ਰੋਸ਼ਨੀ ਘੁਟਾਲੇ ਨੂੰ ਲੈ ਕੇ ਵੱਡਾ ਬਿਆਨ ਦਿਤਾ ਹੈ। ਐਤਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਰੋਸ਼ਨੀ ਇਕ ਯੋਜਨਾ ਸੀ, ਪਰ ਹੁਣ ਇਹ ਇਕ ਘੁਟਾਲੇ ਵਜੋਂ ਪੇਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਅਸੀਂ ਜ਼ਿਲ੍ਹਾ ਵਿਕਾਸ ਪਰਿਸ਼ਦ ਦੀ ਚੋਣ ਵਿਚ ਹਿੱਸਾ ਲੈਣ ਦਾ ਫ਼ੈਸਲਾ ਲਿਆ ਹੈ, ਉਦੋਂ ਤੋਂ ਸਾਨੂੰ ਵਧੇਰੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੀਏਜੀਡੀ ਉਮੀਦਵਾਰਾਂ ਉੱਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਚੋਣ ਪ੍ਰਚਾਰ ਲਈ ਬਾਹਰ ਨਹੀਂ ਜਾਣ ਦਿਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਸਾਡੇ ਉਮੀਦਵਾਰ ਕਿਵੇਂ ਚੋਣ ਲੜ ਸਕਣਗੇ?
ਇਹ ਜਾਣਕਾਰੀ ਉਨ੍ਹਾਂ ਇੱਕ ਟਵੀਟ ਰਾਹੀਂ ਦਿਤੀ। ਭਾਜਪਾ 'ਤੇ ਵਰ੍ਹਦਿਆਂ ਸ੍ਰੀ ਮਹਿਬੂਬਾ ਨੇ ਕਿਹਾ ਕਿ ਉਹ ਮੁਸਲਮਾਨਾਂ ਨੂੰ ਪਾਕਿਸਤਾਨੀ, ਸਰਦਾਰਾਂ ਨੂੰ ਖ਼ਾਲਿਸਤਾਨੀ, ਸਮਾਜ ਸੇਵੀ ਸ਼ਹਿਰੀ ਨਕਸਲੀ ਅਤੇ ਵਿਦਿਆਰਥੀਆਂ ਨੂੰ ਗੈਂਗ ਅਤੇ ਗੱਦਾਰ ਕਹਿੰਦੇ ਹਨ। ਮੈਨੂੰ ਸਮਝ ਨਹੀਂ ਆ ਰਿਹਾ ਕਿ ਜੇ ਹਰ ਕੋਈ ਅਤਿਵਾਦੀ ਹੈ ਤਾਂ ਇਸ ਦੇਸ਼ ਵਿਚ ਹਿੰਦੁਸਤਾਨੀ ਕੌਣ ਹੈ? ਸਿਰਫ਼ ਭਾਰਤੀ ਜ

ਨਤਾ ਪਾਰਟੀ ਦੇ ਵਰਕਰ?  (ਏਜੰਸੀ)