ਸਿਮਰਨਜੀਤ ਕੌਰ ਗਿੱਲ ਤੇ ਸਾਥਣਾਂ ਨੇ ਕੰਗਣਾ ਨੂੰ ਦਿੱਤਾ ਠੋਕਵਾਂ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੋਰ ਕੁੜੀਆਂ ਨੂੰ ਸੰਘਰਸ਼ ਵਿਚ ਜੁੜਨ ਦੀ ਕੀਤੀ ਅਪੀਲ

simran

ਚੰਡੀਗੜ੍ਹ-  ਬਾਲੀਵੁੱਡ ਅਦਾਕਾਰ ਕੰਗਨਾ ਵਲੋਂ ਕਿਸਾਨੀ ਧਰਨੇ 'ਚ ਸ਼ਾਮਿਲ ਬੀਬੀਆਂ ਬਾਰੇ ਦਿੱਤੇ ਬਿਆਨ ਦੀ ਵੱਖ-ਵੱਖ ਆਗੂਆਂ ਤੇ ਬੁੱਧੀਜੀਵੀਆਂ ਵੱਲੋਂ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ। ਇਸ ਵਿਚਾਲੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਤੇ ਸਾਥਣਾਂ ਨੇ ਵੀ ਕੰਗਣਾ ਨੂੰ ਠੋਕਵਾਂ ਜਵਾਬ ਦਿੱਤਾ ਹੈ।  ਉਥੇ ਨਾਲ ਹੀ ਪੰਜਾਬ ਦੀਆ ਕੁੜੀਆਂ ਨੂੰ ਕਿਸਾਨੀ ਸੰਘਰਸ਼ ਵਿਚ ਜੁੜਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਕਿਹਾ ਕਿ ਬੀਬੀਆਂ ਦੇ ਨਾਲ ਨਾਲ ਪੰਜਾਬ ਦੀਆ ਕੁੜੀਆਂ ਨੂੰ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਧਰਨੇ 'ਚ ਸ਼ਾਮਿਲ ਹੋਣਾ ਚਾਹੀਦਾ ਹੈ। 

ਇਸ ਦੌਰਾਨ ਸਿਮਰਨਜੀਤ ਕੌਰ ਗਿੱਲ ਨੇ ਤਿੰਨ ਮੁੱਦਿਆਂ ਤੇ ਗੱਲ ਕੀਤੀ ਜਿਸ ਵਿਚ - ਕੰਗਣਾ ਨੇ ਕਿਸਾਨੀ ਧਰਨੇ 'ਚ ਸ਼ਾਮਿਲ ਬੀਬੀਆਂ ਨੂੰ ਲੈ ਕੇ ਜੋ ਬਿਆਨ ਦਿੱਤਾ, ਪੰਜਾਬ ਦੀਆ ਕੁੜੀਆਂ ਨੂੰ ਕਿਸਾਨੀ ਸੰਘਰਸ਼ ਵਿਚ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਕੁੜੀਆਂ ਨੂੰ ਵੀ ਸੰਘਰਸ਼ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਗਰਾਉਂਡ ਲੈਵਲ ਤੇ ਜੋ ਲੜਾਈ ਚੱਲ ਰਹੀ ਹੈ ਜਿਵੇ ਕਿ ਇੰਟਰਨੈਸ਼ਨਲ ਮੀਡਿਆ ਤੱਕ ਜੋ ਗ਼ਲਤ ਜਾਣਕਾਰੀ ਜਾ ਰਹੀ ਹੈ ਉਸ ਨੂੰ ਸਹੀ ਕਰਨਾ ਹੈ। 

ਸਿਮਰਨਜੀਤ ਕੌਰ ਗਿੱਲ ਦੀ ਸਾਥਣ ਨੇ ਕਿਹਾ ਕਿ ਸਾਨੂੰ ਪੰਜਾਬੀਆੰ ਨੂੰ ਖੇਤੀ ਕਾਨੂੰਨਾਂ ਖਿਲਾਫ ਬੋਲ ਰਹੇ ਲੋਕਾਂ ਨੂੰ ਮੁੰਹਤੋੜ ਜਵਾਬ ਦੇਣਾ ਬਹੁਤ ਜ਼ਰੂਰੀ ਹੈ। ਇਸ ਸਮੇਂ ਪੰਜਾਬ ਲੀਡ ਕਰ ਰਿਹਾ ਹੈ। ਕੰਗਨਾ ਹੀ ਨਹੀਂ ਪੰਜਾਬ ਵਿਚ ਬਹੁਤ ਸਾਰੇ ਇਹੋ ਜਿਹੇ ਲੋਕ ਹਨ ਜੋ ਕਿਸਾਨ ਸੰਘਰਸ਼ ਬਾਰੇ ਬਿਆਨ ਦੇ ਰਹੇ ਹਨ। ਉਸ ਤੋਂ ਬਾਅਦ ਸਿਮਰਜੀਤ ਕੌਰ ਗਿੱਲ ਨੇ ਕਿਹਾ ਕਿ ਹਰ ਕੁੜੀ ਅੰਦਰ  ਆਪਣੇ ਹੱਕਾਂ ਲਈ ਲੜਨ ਦਾ ਜਜਬਾ ਹੁੰਦਾ ਹੈ। ਹੱਕਾਂ ਲਈ ਲੜੀ ਜਾ ਰਹੀ ਜੰਗ ਦੀ ਵਿਚ ਜਾ ਕੇ ਹੀ ਪਤਾ ਲੱਗਦਾ ਹੈ ਉਨ੍ਹਾਂ ਅੰਦਰ ਕਿੰਨਾ ਜਜਬਾ ਤੇ ਜੋਸ਼ ਹੈ ਅਤੇ ਉਹ ਹਰ ਮੋੜ ਤੇ ਖੜੀਆਂ ਹੋ ਸਕਦੀਆਂ ਹਨ।

ਇਸ ਤੋਂ ਬਾਅਦ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਕਿਸਾਨ ਵੀਰਾਂ ਨਾਲ ਪੰਜਾਬੀ ਕੁੜੀਆਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣਾ ਚਾਹੀਦਾ ਹੈ ਅਤੇ ਕਿਸਾਨ ਧੀਆਂ ਦੀ ਡਿਊਟੀ ਬਣਦੀ ਹੈ ਕਿ ਉਹ ਕਿਸਾਨ ਬੀਬੀਆਂ ਤੇ ਕਿਸਾਨਾਂ ਨਾਲ ਪੂਰੇ ਜੋਸ਼ ਨਾਲ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਉਨ੍ਹਾਂ ਕਿਸਾਨ ਵੀਰਾਂ ਦਾ ਹੌਸਲਾ ਵੱਧ ਸਕੇ।