ਮਨਮੋਹਨ ਸਿੰਘ ਆਲ ਇੰਡੀਆ ਰਾਮਗੜ੍ਹੀਆ ਬੋਰਡ (ਰਜਿਸਟਰਡ) ਦੇ ਬਣੇ ਸਪੋਕਸਮੈਨ ਕਮ ਪ੍ਰੈੱਸ ਸਕੱਤਰ

ਏਜੰਸੀ

ਖ਼ਬਰਾਂ, ਪੰਜਾਬ

ਮਨਮੋਹਨ ਸਿੰਘ ਆਲ ਇੰਡੀਆ ਰਾਮਗੜ੍ਹੀਆ ਬੋਰਡ (ਰਜਿਸਟਰਡ) ਦੇ ਬਣੇ ਸਪੋਕਸਮੈਨ ਕਮ ਪ੍ਰੈੱਸ ਸਕੱਤਰ

image

ਪਟਿਆਲਾ, 29 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ):  ਮਨਮੋਹਨ ਸਿੰਘ ਅੰਡਰ ਸੈਕਟਰੀ ਲੋਕ ਸੰਪਰਕ ਵਿਭਾਗ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਆਲ ਇੰਡੀਆ ਰਾਮਗੜ੍ਹੀਆ ਬੋਰਡ (ਰਜਿਸਟਰਡ) ਦਾ ਸਪੋਕਸਮੈਨ ਕਮ ਪ੍ਰੈੱਸ ਸਕੱਤਰ ਦੇ ਤੌਰ ਉਤੇ ਨਿਯੁਕਤ ਕੀਤਾ ਗਿਆ ਹੈ। ਇਸ ਦਾ ਪ੍ਰਗਟਾਵਾ ਆਲ ਇੰਡੀਆ ਰਾਮਗੜ੍ਹੀਆ ਬੋਰਡ (ਰਜਿਸਟਰਡ) ਦੇ ਪ੍ਰਧਾਨ ਸ੍ਰੀ ਮੋਹਨ ਸਿੰਘ ਨੇ ਅੱਜ ਇਥੇ ਇੱਕ ਪ੍ਰੈਸ ਨੋਟ ਵਿਚ ਕੀਤਾ। ਅੱਜ ਇਥੇ ਜਾਰੀ ਇਕ ਬਿਆਨ ਵਿਚ ਮੋਹਨ ਸਿੰਘ ਪ੍ਰਧਾਨ ਨੇ ਮਨਮੋਹਨ ਸਿੰਘ ਦੀ ਆਲ ਇੰਡੀਆ ਰਾਮਗੜ੍ਹੀਆ ਬੋਰਡ (ਰਜਿਸਟਰਡ) ਵਿਚ ਸਪੋਕਸਮੈਨ ਕਮ ਪ੍ਰੈੱਸ ਸੈਕਟਰੀ ਦੇ ਤੌਰ ਉਤੇ ਨਿਯੁਕਤੀ ਦਾ ਸਵਾਗਤ ਕੀਤਾ।
  ਸ੍ਰੀ ਮੋਹਨ ਸਿੰਘ ਨੇ ਉਮੀਦ ਜਤਾਈ ਕਿ ਮਨਮੋਹਨ ਸਿੰਘ ਲੋਕ ਸੰਪਰਕ ਦੇ ਲੰਮੇ ਤਜਰਬੇ ਤੇ ਪੇਸ਼ੇਵਰ ਹੁਨਰ ਨਾਲ ਆਲ ਇੰਡੀਆ ਰਾਮਗੜ੍ਹੀਆ ਬੋਰਡ (ਰਜਿਸਟਰਡ) ਦੇ ਸਪੋਕਸਮੈਨ ਕਮ ਪ੍ਰੈੱਸ ਸੈਕਟਰੀ ਦੇ ਤੌਰ ਉਤੇ ਰਾਮਗੜ੍ਹੀਆ ਭਾਈਚਾਰੇ ਲਈ ਇਕ ਜਾਇਦਾਦ ਦੇ ਤੌਰ ਉਤੇ ਸਾਬਤ ਕਰਨਗੇ ਅਤੇ ਰਾਮਗੜ੍ਹੀਆ ਭਾਈਚਾਰੇ ਦੁਆਰਾ ਲੋਕਾਂ ਦੀ ਭਲਾਈ ਲਈ ਕੀਤੇ ਚੰਗੇ ਕਾਰਜਾਂ ਨੂੰ ਪ੍ਰਭਾਵਸ਼ਾਲੀ ਸਾਧਨ ਦੇ ਨਾਲ ਪੇਸ਼ ਕਰਦਿਆਂ ਅਪਣਾ ਫ਼ਰਜ਼ ਨਿਭਾਉਣਗੇ।