ਅਰਥਵਿਵਸਥਾ ਅਜੇ 2019-20 ਦੇ ਪੱਧਰ ’ਤੇ ਨਹੀਂ ਪਹੁੰਚੀ : ਕਾਂਗਰਸ

ਏਜੰਸੀ

ਖ਼ਬਰਾਂ, ਪੰਜਾਬ

ਅਰਥਵਿਵਸਥਾ ਅਜੇ 2019-20 ਦੇ ਪੱਧਰ ’ਤੇ ਨਹੀਂ ਪਹੁੰਚੀ : ਕਾਂਗਰਸ

image

ਨਵੀਂ ਦਿੱਲੀ, 30 ਨਵੰਬਰ : ਕਾਂਗਰਸ ਨੇ 2021-22 ਦੀ ਦੂਜੀ ਤਿਮਾਹੀ ਵਿਚ ਵਿਕਾਸ ਦਰ ਦੇ 8.4 ਫ਼ੀ ਸਦੀ ਰਹਿਣ ਨੂੰ ਲੈ ਕੇ ਵਿਚ  ਮੰਗਲਵਾਰ ਨੂੰ ਦਾਅਵਾ ਕੀਤਾ ਕਿ ਅਰਥਵਿਵਸਥਾ ਅਜੇ ਸਾਲ 2019-20 ਦੇ ਪੱਧਰ ਤਕ ਨਹੀਂ ਪਹੁੰਚੀ ਹੈ। ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਟਵੀਟ ਕੀਤਾ, “ਸਾਲ 2021-22 ਦੀ ਪਹਿਲੀ ਤਿਮਾਹੀ ਵਿਚ ਜੀਡੀਪੀ ਵਿਕਾਸ ਦਰ 20.1 ਪ੍ਰਤੀਸ਼ਤ ਰਹੀ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਜੀਡੀਪੀ ਵਿਕਾਸ ਦਰ ਵਿਚ 24.4 ਪ੍ਰਤੀਸ਼ਤ ਦੀ ਗਿਰਾਵਟ ਆਈ ਸੀ।’’ ੳਨ੍ਹਾਂ ਕਿਹਾ, “ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਵਿਕਾਸ ਦਰ 8.4 ਪ੍ਰਤੀਸ਼ਤ ਰਹੀ ਜਦੋਂ ਕਿ ਪਿਛਲੇ ਸਾਲ ਦੀ ਸਮਾਨ ਮਿਆਦ ਵਿਚ ਜੀਡੀਪੀ ਵਿਕਾਸ ਵਿਚ 7.4 ਪ੍ਰਤੀਸ਼ਤ ਦੀ ਗਿਰਾਵਟ ਆਈ ਸੀ।’’ ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਦਾਅਵਾ ਕੀਤਾ, ‘‘ਸਾਲ 2021-22 ਦੀ ਦੂਜੀ ਤਿਮਾਹੀ ’ਚ ਜੀਡੀਪੀ 35.73 ਲੱਖ ਕਰੋੜ ਰੁਪਏ ਸੀ, ਜਦੋਂ ਕਿ ਕੋਰੋਨਾ ਮਹਾਮਾਰੀ ਤੋਂ ਪਹਿਲਾਂ 2019-20 ਦੀ ਦੂਜੀ ਤਿਮਾਹੀ ’ਚ ਇਹ 35.84 ਲੱਖ ਕਰੋੜ ਰੁਪਏ ਸੀ। ਜੀਡੀਪੀ ਅਜੇ 2019-20 ਦੇ ਪੱਧਰ ’ਤੇ ਨਹੀਂ ਪਹੁੰਚੀ ਹੈ। ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨਾ ਤਾਂ ਦੂਰ, ਇਹ ਲੀਹ ’ਤੇ ਵੀ ਨਹੀਂ ਪਹੁੰਚੀ ਹੈ।’’ (ਏਜੰਸੀ)