ਸੰਸਦ ਵਿਚ ਜਨਤਾ ਦੀ ਗੱਲ ਚੁੱਕਣ ਲਈ ਮਾਫ਼ੀ ਬਿਲਕੁਲ ਨਹੀਂ ਮੰਗੀ ਜਾ ਸਕਦੀ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਪੰਜਾਬ

ਸੰਸਦ ਵਿਚ ਜਨਤਾ ਦੀ ਗੱਲ ਚੁੱਕਣ ਲਈ ਮਾਫ਼ੀ ਬਿਲਕੁਲ ਨਹੀਂ ਮੰਗੀ ਜਾ ਸਕਦੀ : ਰਾਹੁਲ ਗਾਂਧੀ

image

ਨਵੀਂ ਦਿੱਲੀ, 30 ਨਵੰਬਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਬਾਕੀ ਮਿਆਦ ਲਈ 12 ਰਾਜ ਸਭਾ ਮੈਂਬਰਾਂ ਦੇ ਮੁਅੱਤਲੀ ’ਚ ਮੰਗਲਵਾਰ ਨੂੰ ਕਿਹਾ ਕਿ ਸੰਸਦ ’ਚ ਜਨਤਾ ਦੀ ਗੱਲ ਚੁੱਕਣ ਲਈ ਮਾਫ਼ੀ ਬਿਲਕੁਲ ਨਹੀਂ ਮੰਗੀ ਜਾ ਸਕਦੀ। ਉਨ੍ਹਾਂ ਟਵੀਟ ਕੀਤਾ,‘‘ਕਿਹੜੀ ਗੱਲ ਦੀ ਮਾਫ਼ੀ? ਸੰਸਦ ’ਚ ਜਨਤਾ ਦੀ ਗੱਲ ਚੁੱਕਣ ਦੀ? ਬਿਲਕੁਲ ਨਹੀਂ।’’ ਇਸ ਤੋਂ ਪਹਿਲਾਂ, ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਮੁਅੱਤਲ ਕੀਤੇ ਗਏ ਰਾਜ ਸਭਾ ਦੇ 12 ਵਿਰੋਧੀ ਮੈਂਬਰਾਂ ਨੂੰ ਗ਼ਲਤ ਰਵੱਈਏ ਲਈ ਉੱਚ ਸਦਨ ਦੇ ਅੰਦਰ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਮੈਂਬਰ ਸਪੀਕਰ ਅਤੇ ਸਦਨ ਤੋਂ ਮਾਫ਼ੀ ਮੰਗ ਲੈਂਦੇ ਹਨ ਤਾਂ ਫਿਰ ਸਰਕਾਰ ਉਨ੍ਹਾਂ ਦੇ ਪ੍ਰਸਤਾਵ (ਮੁਅੱਤਲੀ ਰੱਦ ਕਰਨ ਦੇ) ’ਤੇ ਸਕਾਰਾਤਮਕ ਰੂਪ ਨਾਲ ਵਿਚਾਰ ਕਰਨ ਲਈ ਤਿਆਰ ਹੈ।     (ਏਜੰਸੀ)