ਭਾਰਤ ਨੂੰ ਵਿਸ਼ਵ ਸਿਨੇਮਾ ਦਾ ਕੇਂਦਰ ਬਣਾਵਾਂਗੇ :ਅਨੁਰਾਗ ਠਾਕੁਰ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਨੂੰ ਵਿਸ਼ਵ ਸਿਨੇਮਾ ਦਾ ਕੇਂਦਰ ਬਣਾਵਾਂਗੇ :ਅਨੁਰਾਗ ਠਾਕੁਰ

image

ਪਣਜੀ, 30 ਨਵੰਬਰ : ਭਾਰਤ ਦੇ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ ਦੇ 52ਵੇਂ ਸੀਜ਼ਨ ਦੇ ਸਮਾਪਤੀ ਸਮਾਰੋਹ ਵਿਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਸਿਨੇਮਾ ਦੇ ਸ਼ਕਤੀਸ਼ਾਲੀ ਮਾਧਿਅਮ ਰਾਹੀਂ ਸਿਰਜਣਾਤਮਕ ਪ੍ਰਗਟਾਵੇ ਦੇ ਸਰਵੋਤਮ ਰੂਪਾਂ ਦੇ ਪ੍ਰਚਾਰ ਅਤੇ ਨਿਰਮਾਣ ਲਈ ਭਾਰਤ ਸਰਕਾਰ ਦੀ ਵਚਨਬਧਤਾ ਨੂੰ ਦੁਹਰਾਇਆ। ਗੋਆ ਦੇ ਡਾ. ਸ਼ਿਆਮਾਪ੍ਰਸਾਦ ਮੁਖ਼ਰਜੀ ਇੰਡੋਰ ਸਟੇਡੀਅਮ ’ਚ ਫ਼ਿਲਮ ਫ਼ੈਸਟੀਵਲ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਭਾਰਤ ਨੂੰ ਦੁਨੀਆ ਦਾ ਸੱਭ ਤੋਂ ਵੱਡਾ ਫ਼ਿਲਮ ਨਿਰਮਾਣ ਕਰਨ ਵਾਲਾ ਦੱਸਦੇ ਹੋਏ ਕਿਹਾ ਕਿ ਸਾਨੂੰ ਹੋਰ ਯਤਨ ਕਰਨ ਦੀ ਲੋੜ ਹੈ। ਅਸੀਂ ਖੇਤਰੀ ਮੇਲਿਆਂ ਦੀ ਗਿਣਤੀ ’ਚ ਵਾਧਾ ਕਰ ਕੇ ਭਾਰਤ ਨੂੰ ਫ਼ਿਲਮ ਨਿਰਮਾਣ ਦੀ ਇਕ ਵੱਡੀ ਸ਼ਕਤੀ ਬਣਾਉਣਾ ਚਾਹੁੰਦੇ ਹਾਂ, ਅਸੀਂ ਨੌਜਵਾਨਾਂ ਦੀ ਅਪਾਰ ਤਕਨੀਕੀ ਪ੍ਰਤਿਭਾ ਦਾ ਲਾਭ ਉਠਾ ਕੇ ਭਾਰਤ ਨੂੰ ਦੁਨੀਆ ਦਾ ਪੋਸਟ-ਪ੍ਰੋਡਕਸ਼ਨ ਹੱਬ ਬਣਾਉਣਾ ਚਾਹੁੰਦੇ ਹਾਂ। ਅਸੀਂ ਭਾਰਤ ਨੂੰ ਫ਼ਿਲਮਾਂ ਅਤੇ ਤਿਉਹਾਰਾਂ ਦਾ ਕੇਂਦਰ ਬਣਾਉਣਾ ਚਾਹੁੰਦੇ ਹਾਂ, ਅਸੀਂ ਭਾਰਤ ਨੂੰ ਵਿਸ਼ਵ ਸਿਨੇਮਾ ਦਾ ਕੇਂਦਰ ਅਤੇ ਕਹਾਣੀਕਾਰਾਂ ਲਈ ਸੱਭ ਤੋਂ ਪਸੰਦੀਦਾ ਸਥਾਨ ਬਣਾਉਣਾ ਚਾਹੁੰਦੇ ਹਾਂ।  (ਏਜੰਸੀ)