ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਕੋਰ ਕਮੇਟੀ 'ਚ ਜਗਮੀਤ ਬਰਾੜ ਅਤੇ ਮਨਪ੍ਰੀਤ ਇਆਲੀ ਲਈ ਥਾਂ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਡਵਾਇਜ਼ਰੀ ਬੋਰਡ 'ਚ ਹਰਚਰਨ ਬੈਂਸ ਦਾ ਨਾਂਅ ਨਹੀਂ

Image

 

ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਕੋਰ ਕਮੇਟੀ ਅਤੇ ਪਾਰਟੀ ਪ੍ਰਧਾਨ ਦੇ ਸਲਾਹਕਾਰ ਬੋਰਡ 'ਚ ਜਗਮੀਤ ਬਰਾੜ ਅਤੇ ਮਨਪ੍ਰੀਤ ਇਆਲੀ ਨੂੰ ਸ਼ਾਮਲ ਨਹੀਂ ਕੀਤਾ ਗਿਆ। 

ਨਵੀਂ ਕੋਰ ਕਮੇਟੀ ਦਾ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ।

ਪਾਰਟੀ ਨੇ ਸੰਗਰੂਰ ਜ਼ਿਮਨੀ ਚੋਣ ਵਿਚ ਹਾਰ, ਅਤੇ ਝੂੰਦਾ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਸਾਰੀਆਂ ਕਮੇਟੀਆਂ ਅਤੇ ਬੋਰਡ ਭੰਗ ਕਰ ਦਿੱਤੇ ਸੀ।

ਪਾਰਟੀ ਪ੍ਰਧਾਨ ਦੇ ਕੌਮੀ ਸਲਾਹਕਾਰ ਰਹਿ ਚੁੱਕੇ ਹਰਚਰਨ ਬੈਂਸ ਵੀ ਸਲਾਹਕਾਰ ਬੋਰਡ ਵਿੱਚੋਂ ਗਾਇਬ ਹਨ। ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੈਂਸ ਪਾਰਟੀ ਦੇ ਮੀਡੀਆ ਸਲਾਹਕਾਰ ਹਨ।

ਦੂਜੇ ਪਾਸੇ, ਵੀਰਵਾਰ ਨੂੰ ਜਗਮੀਤ ਬਰਾੜ ਨੇ ਚੰਡੀਗੜ੍ਹ 'ਚ ਇੱਕ ਪ੍ਰੈੱਸ ਕਾਨਫਰੰਸ ਬੁਲਾਈ ਹੈ। ਕੋਰ ਕਮੇਟੀ ਤੋਂ ਬਾਹਰ ਕੀਤੇ ਜਾਣ 'ਤੇ ਉਹ ਜ਼ਾਹਿਰ ਤੌਰ 'ਤੇ ਨਰਾਜ਼ ਹਨ।