Pakistani ਗੈਂਗਸਟਰ ਸਹਿਜ਼ਾਦ ਭੱਟੀ ਦੇ ਇਸ਼ਾਰੇ 'ਤੇ ਕੰਮ ਕਰਨ ਵਾਲੇ 3 ਗੈਂਗਸਟਰਾਂ ਨੂੰ ਸਪੈਸ਼ਲ ਸੈਲ ਨੇ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਗੁਣਪ੍ਰੀਤ ਸਿੰਘ ਦਾ ਪੰਜਾਬ ਨਾਲ, ਪ੍ਰਜਾਪਤੀ ਦਾ MP ਤੇ ਆਰਿਫ਼ ਦਾ UP ਨਾਲ ਹੈ ਸਬੰਧ

Special Cell arrests 3 gangsters working on the behest of Pakistani gangster Shehzad Bhatti

ਫ਼ਿਰੋਜ਼ਪੁਰ : ਪੰਜਾਬ ਪੁਲਿਸ ਦੇ ਸਪੈਸ਼ਲ ਸੈਲ ਨੇ ਪਾਕਿਸਤਾਨੀ ਗੈਂਗਸਟਰ ਸਹਿਜ਼ਾਦ ਭੱਟੀ ਦੇ ਇਸ਼ਾਰੇ ’ਤੇ ਕੰਮ ਕਰਨ ਵਾਲੇ 3 ਗੈਂਗਸਟਰਾਂ ਨੂੰ ਸਪੈਸ਼ਲ ਸੈਲ ਨੇ ਕੀਤਾ ਕਾਬੂ ਹੈ । ਕਾਬੂ ਕੀਤੇ ਗਏ ਮੁਲਜ਼ਮਾਂ ’ਚੋਂ ਹਰਗੁਣਪ੍ਰੀਤ ਸਿੰਘ ਦਾ ਪੰਜਾਬ ਨਾਲ, ਪ੍ਰਜਾਪਤੀ ਦਾ ਮੱਧ ਪ੍ਰਦੇਸ਼ ਅਤੇ ਆਰਿਫ਼ ਦਾ ਉਤਰ ਪ੍ਰਦੇਸ਼  ਨਾਲ ਹੈ ਸਬੰਧ ਦੱਸਿਆ ਜਾ ਰਿਹਾ ਹੈ।

ਮੁਲਜ਼ਮਾਂ ’ਤੇ ਗੁਰਦਾਸਪੁਰ ਦੇ ਥਾਣੇ ’ਤੇ ਹੈਂਡ ਗ੍ਰਨੇਡ ਸੁੱਟਣ ਦਾ ਇਲਜ਼ਾਮ ਹੈ ਅਤੇ ਇਨ੍ਹਾਂ ਦਾ ਪੰਜਾਬ ਦੀਆਂ ਹੋਰ ਕਈ ਥਾਵਾਂ ’ਤੇ ਵੀ ਗ੍ਰਨੇਡ ਸੁੱਟਣ ਦਾ ਨਿਸ਼ਾਨਾ ਸੀ। ਇਨ੍ਹਾਂ ਵੱਲੋਂ ਕਈ ਥਾਵਾਂ ਦੀ ਰੇਕੀ ਕਰਕੇ ਵੀਡੀਓ ਬਣਾਈ ਗਈ ਸੀ, ਜਿਨ੍ਹਾਂ ਥਾਵਾਂ ਨੂੰ ਇਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਨ੍ਹਾਂ ਵੱਲੋਂ ਅੰਮ੍ਰਿਤਸਰ ’ਚ ਵੀ ਗ੍ਰਨੇਡ ਸੁੱਟਿਆ ਜਾਣਾ ਸੀ। ਫ਼ਿਰੋਜ਼ਪੁਰ ਤੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ 1 ਪਿਸਤੌਲ ਤੇ 10 ਕਾਰਤੂਸ ਵੀ ਬਰਾਮਦ ਹੋਏ ਹਨ।