ਪੰਚਾਇਤੀ ਚੋਣਾ ਲਈ ਵੋਟਿੰਗ ਸ਼ੁਰੂ, ਲੋਕਾਂ 'ਚ ਭਾਰੀ ਉਤਸ਼ਾਹ
ਸੂਬੇ ਦੀਆਂ ਪੰਚਾਇਤੀ ਚੋਣਾਂ ਲਈ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ | ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਕੜਾਕੇ..
ਚੰਡੀਗੜ੍ਹ (ਸਸਸ): ਸੂਬੇ ਦੀਆਂ ਪੰਚਾਇਤੀ ਚੋਣਾਂ ਲਈ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ| ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਕੜਾਕੇ ਦੀ ਇਸ ਠੰਡ ਵਿਚ ਵੀ ਪੰਚਾਇਤੀ ਚੋਣਾਂ ਕਰਕੇ ਪਿੰਡਾਂ ਦਾ ਮਹੌਲ ਗਰਮਾਇਆ ਹੋਇਆ ਹੈ| ਦੂਜੇ ਪਾਸੇ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਭਾਰੀ ਮਾਤਰਾ 'ਚ ਅਪਣੇ ਜਵਾਨ ਤੈਨਾਤ ਕੀਤੇ ਗਏ ਹਨ।
ਵੋਟਿੰਗ ਦੀ ਇਹ ਪ੍ਰਕਿਰਿਆ ਸ਼ਾਮ ਦੇ 4 ਵਜੇ ਤੱਕ ਚਲੇਗੀ ਅਤੇ ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਕਾਊਂਟਿੰਗ ਸ਼ੁਰੂ ਹੋਵੇਗੀ ਤੇ ਰਾਤ ਤੱਕ ਸਾਰੇ ਨਤੀਜੇ ਐਲਾਨ ਦਿਤੇ ਜਾਣਗੇ। ਦੱਸ ਦੇਈਏ ਸੂਬੇ 'ਚ ਪੰਚਾਇਤ ਚੋਣਾਂ ਲਈ 17,268 ਪੋਲਿੰਗ ਬੂਥ ਬਣਾਏ ਗਏ ਹਨ। ਪੰਚਾਇਤ ਚੋਣਾਂ ਕਰਾਉਣ ਲਈ 85 ਹਜ਼ਾਰ ਚੋਣ ਸਟਾਫ਼ ਦੀ ਡਿਊਟੀ ਲਾਈ ਗਈ ਹੈ। ਚੋਣ ਪਾਰਟੀਆਂ ਸ਼ਨੀਵਾਰ ਨੂੰ ਹੀ ਪਿੰਡਾਂ 'ਚ ਲੱਗੇ ਪੋਲਿੰਗ ਬੂਥਾਂ 'ਤੇ ਪਹੁੰਚ ਗਈਆਂ ਸਨ।
ਚੋਣ ਕਮਿਸ਼ਨ ਵੱਲੋਂ ਸਾਰੇ ਪ੍ਰਬੰਧ ਪੂਰੇ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਚਾਇਤ ਚੋਣਾਂ ਲਈ 1,27,87,395 ਵੋਟਰ ਹਨ ਜਿੰਨ੍ਹਾਂ 'ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਹਨ। 13276 ਪੰਚਾਇਤਾਂ 'ਚੋਂ 4363 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। ਸਰਪੰਚੀ ਦੀਆਂ 8913 ਸੀਟਾਂ ਲਈ 22801 ਤੇ ਪੰਚੀ ਲਈ 76960 ਉਮੀਦਵਾਰ ਚੋਣ ਮੈਦਾਨ 'ਚ ਹਨ।