ਅਮਰੀਕਾ ਤੋਂ ਪੰਜਾਬ ਆਏ ਬਜ਼ੁਰਗ ਕਿਸਾਨ ਦੀ PM Modi ਨੂੰ ਚੇਤਾਵਨੀ,"ਪੰਜਾਬੀਆਂ ਨੂੰ ਨਾ ਛੇੜ ਇਹ….
ਮੋਦੀ ਸਰਕਾਰ ਨੂੰ ਵੀ ਪਾਈਆਂ ਲਾਹਣਤਾਂ
ਨਵੀਂ ਦਿੱਲੀ: (ਅਰਪਨ ਕੌਰ) ਸਿੱਖ ਕੌਮ ਆਪਣੇ ਇਤਿਹਾਸਕਾਂ ਦਿਨਾਂ ਨੂੰ ਬੜੀ ਸ਼ਰਧਾ ਨਾਲ ਮਨਾਉਂਦੀ ਹੈ ਉਥੇ ਫਤਹਿਗੜ੍ਹ ਸਾਹਿਬ ਵਿਖੇ ਸਭਾ ਦੇ ਸ਼ਹੀਦੀ ਦਿਨਾਂ ਤੇ ਲੰਗਰ ਲਗਾਏ ਗਏ ਹਨ। ਲੁਧਿਆਣਾ ਜ਼ਿਲ੍ਹਾ ਦੇ ਪਿੰਡ ਜਰਗ ਦੇ ਰਹਿਣ ਵਾਲੇ ਲੋਕਾਂ ਵੱਲੋਂ ਦੇ ਰਹਿਣ ਸਭਾ ਤੇ ਲੰਗਰ ਲਗਾਇਆ। ਸਪੋਕਸਮੈਨ ਦੀ ਪੱਤਰਕਾਰ ਵੱਲੋਂ ਹਰਮਿੰਦਰ ਸਿੰਘ ਜੋ ਕਿ ਅਮਰੀਕਾ ਤੋਂ ਆਏ ਹਨ ਨਾਲ ਗੱਲਬਾਤ ਕੀਤੀ ਗਈ ਜਿਹਨਾਂ ਨੇ ਇਹ ਲੰਗਰ ਲਗਾਇਆ।
ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਜਰਗ ਦੀ ਸਾਰੀ ਸੰਗਤ ਦੇ ਸਹਿਯੋਗ ਨਾਲ ਕਰੀਬ 35 ਸਾਲ ਤੋਂ ਇਹ ਲੰਗਰ ਲਗਾਇਆ ਜਾ ਰਿਹਾ ਹੈ ਅਤੇ ਸਾਡਾ ਸਾਰਾ ਨਗਰ ਬਹੁਤ ਭਾਵਨਾ ਨਾਲ ਸੇਵਾ ਕਰਦਾ ਹੈ। ਮੈਂ ਵੀ ਹਰ ਸਾਲ ਅਮਰੀਕਾ ਤੋਂ ਵਾਪਸ ਆਉਂਦਾ ਅਤੇ ਲੰਗਰ ਵਿਚ ਆਪਣਾ ਸਹਿਯੋਗ ਪਾਉਂਦਾ ਹਾਂ। ਤਿੰਨ ਚਾਰ ਦਿਨ ਅਸੀਂ ਲਗਾਤਾਰ ਸੇਵਾ ਕਰਦੇ ਹਾਂ। ਸੰਗਤ ਵੀ ਇਥੇ ਵੱਡੀ ਗਿਣਤੀ ਵਿਚ ਆਉਂਦੀ ਹੈ।
ਉਹਨਾਂ ਕਿਹਾ ਕਿ ਫਤਹਿਗੜ੍ਹ ਸਾਹਿਬ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਜੋ ਡੋਡਰ ਮੱਲ ਨੇ ਮੋਹਰਾਂ ਵਿਛਾ ਕੇ ਲਈ ਸੀ ਜਿਸਦਾ ਮੁੱਲ 400 ਕਰੋੜ ਸੀ ਜੋ ਕਿ ਬਹੁਤ ਵੱਡੀ ਕੁਰਬਾਨੀ ਹੈ ਪਰ ਅੱਜ ਕੱਲ੍ਹ ਸਾਡੀ ਸੋਚ ਨੀਵੀ ਹੋ ਗਈ ਅਸੀਂ 200 ਇੱਟ ਲਗਾ ਕੇ ਕਹਿ ਦਿੰਨੇ ਆ ਵੀ ਇਥੇ ਸਾਡਾ ਨਾਮ ਲਿਖ ਦੇਵੋ। ਉਨ੍ਹਾਂ ਨੇ ਕਿਹਾ ਕਿ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਇਥੇ ਵੱਧ ਤੋਂ ਵੱਧ ਸੰਗਤ ਇਥੋਂ ਸ਼ਰਧਾ ਨਾਲ ਆਵੇ। ਹਰਮਿੰਦਰ ਸਿੰਘ ਨੇ ਕਿਹਾ ਉਹ ਅਮਰੀਕਾ ਤੋਂ ਪਰਤਣ ਤੋਂ ਬਾਅਦ ਉਹ ਦਿੱਲੀ ਵੀ ਗਏ ਉਥੇ ਕੰਬਲਾਂ ਅਤੇ ਪਾਣੀ ਦੀ ਸੇਵਾ ਕਰ ਕੇ ਆਏ ਹਨ।
ਉਹਨਾਂ ਨੇ ਮੋਦੀ ਸਰਕਾਰ ਨੂੰ ਵੀ ਲਾਹਣਤਾਂ ਪਾਈਆਂ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਝੁੱਕਣਾ ਪੈਣਾ। ਉਹਨਾਂ ਕਿਹਾ ਕਿ ਇਹਨਾਂ ਕਾਲੇ ਕਾਨੂੰਨਾਂ ਨਾਲ ਇਕੱਲੇ ਜੱਟ ਨੇ ਨਹੀਂ ਮਰਨਾ ਇਸ ਨਾਲ ਸਾਰੇ ਵਰਗਾਂ ਦੇ ਲੋਕਾਂ ਨੇ ਮਰਨਾ ਹੈ ਕਿਉਂਕਿ ਜੋ ਆਟਾ 35 ਰੁਪਏ ਮਿਲ ਰਿਹਾ ਉਹ 90 ਰੁਪਏ ਮਿਲੇਗਾ। ਉਹਨਾਂ ਕਿਹਾ ਪੰਜਾਬ ਦੇ ਲੋਕਾਂ ਦਾ ਦਿਲ ਦਰਿਆ ਹੈ ਸਾਨੂੰ ਪਾਕਿਸਤਾਨ ਜਾਂ ਚੀਨ ਤੋਂ ਕੋਈ ਫੰਡ ਨਹੀਂ ਆ ਰਿਹਾ ਨਾ ਹੀ ਅਸੀਂ ਉਹਨਾਂ ਤੋਂ ਫੰਡ ਲਈਏ
ਸਾਨੂੰ ਤਾਂ ਐਨਆਰਆਈ ਵੀਰਾਂ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਹੈ। ਇਹ ਕਿਸਾਨ ਹਨ ਇਹ ਆਪ ਘੱਟ ਖਾ ਲੈਣ ਗਏ ਪਰ ਦੂਸਰਿਆਂ ਨੂੰ ਰਜਾਉਂਦੇ ਹਨ। ਉਹਨਾਂ ਕਿਹਾ ਟਿਕਰੀ ਬਾਰਡਰ ਤੇ ਬੈਠੇ ਹਰਿਆਣਾ ਦੇ ਲੋਕਾਂ ਨੇ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਸਗੋਂ ਤੁਸੀਂ ਸਾਨੂੰ ਵੀ ਜਗਾ ਦਿੱਤਾ। ਤੁਸੀਂ ਸਾਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੱਤੀ। ਪਹਿਲਾਂ ਤਾਂ ਇਹਨਾਂ ਦਾ ਪੰਗਾ ਪੰਜਾਬ, ਹਰਿਆਣਾ ਨਾਲ ਸੀ ਪਰ ਹੁਣ ਇਸਦਾ ਪੰਗਾ ਭਾਰਤ ਦੇ ਸਾਰੇ ਰਾਜਾਂ ਦੇ ਕਿਸਾਨਾਂ ਨਾਲ ਪੈ ਗਿਆ। ਹੁਣ ਜਦੋਂ ਵੋਟਾਂ ਹੋਣਗੀਆਂ ਉਦੋਂ ਹੀ ਇਸਨੂੰ ਪਤਾ ਲੱਗੇ ਕਿ ਅਸੀਂ ਕੀ ਹਾਂ।