ਜੰਡਿਆਲਾ ਗੁਰੂ ਦਾ ਰੇਲ ਰੋਕੋ ਅੰਦੋਲਨ 97ਵੇਂ ਦਿਨ ਵਿਚ ਹੋਇਆ ਦਾਖ਼ਲ 

ਏਜੰਸੀ

ਖ਼ਬਰਾਂ, ਪੰਜਾਬ

ਜੰਡਿਆਲਾ ਗੁਰੂ ਦਾ ਰੇਲ ਰੋਕੋ ਅੰਦੋਲਨ 97ਵੇਂ ਦਿਨ ਵਿਚ ਹੋਇਆ ਦਾਖ਼ਲ 

image

ਅੰਮਿ੍ਤਸਰ/ਜੰਡਿਆਲਾ ਗੁਰੂ, 29 ਦਸੰਬਰ (ਸੁਰਜੀਤ ਸਿੰਘ ਖਾਲਸਾ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਵਿਰੁਧ ਚੱਲ ਰਿਹਾ ਰੇਲ ਰੋੋਕੋ ਅੰਦੋਲਨ ਜੰਡਿਆਲਾ ਗੁਰੁ ਗਹਿਰੀ ਮੰਡੀ ਵਿਖੇ ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿੱਧਵਾਂ ਦੀ ਅਗਵਾਈ ਵਿਚ ਚੱਲ ਰਿਹਾ ਅੰਦੋਲਨ ਅੱਜ 97ਵੇਂ ਦਿਨ ਵਿਚ ਦਾਖ਼ਲ ਹੋ ਗਿਆ, ਜੋ ਕਾਲੇ ਕਾਨੂੰਨਾਂ ਦੀ ਵਾਪਸੀ ਤਕ ਜਾਰੀ ਰਹੇਗਾ |  
ਜੰਡਿਆਲਾ ਗੁਰੁ ਵਿਖੇ ਰੇਲ ਰੋੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਤਿੰਨ ਪਾਸ ਕੀਤੇ ਕਾਲੇ ਕਾਨੂੰਨਾਂ ਵਿਰੁਧ ਚੱਲ ਰਹੇ ਅੰਦੋਲਨ ਨੂੰ ਲਮਕਾਉਣ ਲਈ ਮੀਟਿੰਗ ਵਿਚ ਕਿਸਾਨਾਂ ਨਾਲ ਗੱਲਬਾਤ ਤੋਂ ਪਹਿਲਾਂ ਹੀ ਖੇਤੀ ਮੰਤਰੀ ਤੋਮਰ ਵਲੋਂ ਦਿਤੇ ਬਿਆਨ ਕਿ ਖੇਤੀ ਕਾਨੂੰਨਾਂ ਵਿਰੁਧ ਝੂਠ ਦੀ ਕੰਧ ਖੜੀ ਕੀਤੀ ਗਈ ਹੈ ਤੋਨ ਸਾਫ਼ ਝਲਕਦਾ ਹੈ ਕਿ ਮੋਦੀ ਸਰਕਾਰ ਮਸਲੇ ਦਾ ਹੱਲ ਕਰਨਾ ਨਹੀਂ ਚਾਹੁੰਦੀ ਬਲ ਕਿ ਕਾਰਪੋਰੇਟਾਂ ਦੇ ਦਬਾਅ ਵਿਚ ਕੰਮ ਕਰ ਰਹੀ ਹੈ | ਇਸੇ ਸਮੇਂ ਰਾਜਨਾਥ ਸਿੰਘ ਦਾ ਬਿਆਨ ਆਉਣਾ ਕਿ ਅਸੀਂ ਭਾਰਤ ਨੂੰ ਸੁਪਰ ਪਾਵਰ ਬਣਾਉਣਾ ਚਾਹੁੰਦੇ ਹਾਂ ਜਿਸ ਦਾ ਮਤਲਬ ਸਾਫ਼-ਸਾਫ਼ ਹੈ ਕਿ ਕਿਸਾਨਾਂ ਵਿਰੁਧ ਪਾਸ ਕੀਤੇ ਤਿੰਨ ਖੇਤੀ ਬਿਲ ਪਾਸ ਕਰ ਕੇ ਅੰਬਾਨੀ, ਅਡਾਨੀ ਨੂੰ ਇਕ ਨੰਬਰ ਦਾ ਸੁਪਰ ਪਾਵਰ ਬਣਾਉਣਾ ਚਾਹੁਦੇ ਹਨ ਜਿਸ ਨਾਲ ਦੇਸ਼ ਦਾ ਧਨ ਦੌਲਤ ਮੁੱਠੀ ਭਰ ਪੁੰਜੀਪਤੀਆਂ ਕੋਲ ਵਲੀ ਜਾਵੇਗੀ, ਦੇਸ਼ ਦਾ ਅੰਨਦਾਤਾ ਕਿਸਾਨੀ ਤੋਂ ਲਾਂਬੇ ਹੋ ਕੇ ਭਿਖਾਰੀ ਬਣ ਜਾਵੇਗਾ | ਉਪਰੋਕਤ ਕੇਂਦਰੀ ਮੰਤਰੀਆਂ ਦੇ ਬਿਆਨਾਂ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਤੁਰਤ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕੀਤੇ ਜਾਣ ਉਤੇ ਕਾਰਪੋਰੇਟਾਂ ਦਾ ਪੱਖ ਪੂਰਨਾਂ ਬੰਦ ਕੀਤਾ ਜਾਵੇ | 
ਮੋਦੀ ਸਰਕਾਰ ਦੇਸ ਦੇ ਜਨਤਕ ਅਦਾਰੇ ਅਡਾਨੀਆਂ, ਅੰਬਾਨੀਆਂ ਦੀ ਦਲਾਲ ਬਣਕੇ ਕਾਰਪੋਰੇਟ ਪੂੰਜੀਪਤੀਆਂ ਦੇ ਹਵਾਲੇ ਕਰਨ, ਜ਼ਮੀਨਾਂ ਅਡਾਨੀਆਂ, ਅੰਬਾਨੀਆਂ ਦੇ ਹਵਾਲੇ ਕਰਨ ਲਈ ਮੋਦੀ ਸਰਕਾਰ ਕਾਲੇ ਕਾਨੂੰਨ ਲਾਗੂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ | ਅੱਜ ਜੋਨ ਪ੍ਰਧਾਨ ਗੁਰਜੀਤ ਸਿੰਘ ਗੰਡੀਵਿੰਡ, ਮੇਜਰ ਸਿੰਘ ਕਸੇਲ ਦੀ ਅਗਵਾਈ ਵਿਚ ਕਿਸਾਨਾਂ ਦਾ ਕਾਫ਼ਲਾ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਭਾਰੀ ਨਾਹਰੇਬਾਜ਼ੀ ਕਰਦਿਆਂ ਜੰਡਿਆਲਾ ਗੁਰੁ ਰੇਲਵੇ ਟਰੈਕ ਪਾਰਕ ਵਿਚ ਚਲ ਰਹੇ ਧਰਨੇ ਵਿਚ ਸ਼ਾਮਲ ਹੋਇਆ |