ਦਿਲ ਦਾ ਦੌਰਾ ਪੈਣ ਕਾਰਨ ਫ਼ੌਜੀ ਜਵਾਨ ਸ਼ਹੀਦ, ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
ਕੰਬਦੇ ਹੱਥਾਂ ਨਾਲ ਪਿਓ ਨੇ ਲਗਾਈ ਸ਼ਹੀਦ ਪੁੱਤ ਦੀ ਚਿਖਾ ਨੂੰ ਅੱਗ
'ਮਾਂ ਮੈਂ ਜਲਦ ਆਵਾਂਗਾ..' ਕਹਿ ਕੇ ਡਿਊਟੀ 'ਤੇ ਪਰਤਿਆ ਸੀ ਫ਼ੌਜੀ ਬਲਕਰਨ ਸਿੰਘ
ਬਜ਼ੁਰਗ ਮਾਂ ਦੇ ਹੰਝੂ ਵੇਖ ਪੱਥਰ ਦਿਲ ਵੀ ਰੋ ਪੈਣਗੇ
ਬਠਿੰਡਾ (ਵਿਕਰਮ ਕੁਮਾਰ): ਬਜ਼ੁਰਗ ਮਾਪਿਆਂ ਦੀਆਂ ਅੱਖਾਂ 'ਚੋਂ ਵਗ ਰਹੇ ਹੰਝੂ ਅਤੇ ਪੈ ਰਹੇ ਵੈਣ... ਦਿਲ ਨੂੰ ਝੰਜੋੜ ਦੇਣ ਵਾਲੀ ਖਬਰ ਜ਼ਿਲ੍ਹਾ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਅਧੀਨ ਪੈਂਦੇ ਪਿੰਡ ਚੱਠੇਵਾਲਾ ਤੋਂ ਸਾਹਮਣੇ ਆਈ ਹੈ ਜਿਥੋਂ ਦੇ 28 ਸਾਲਾ ਫ਼ੌਜੀ ਜਵਾਨ ਬਲਕਰਨ ਸਿੰਘ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਸ਼ਹੀਦ ਹੋ ਗਏ। ਤਿਰੰਗੇ 'ਚ ਲਿਪਟੀ ਲਾਸ਼ ਜਦੋਂ ਪਿੰਡ ਦੀ ਜੂਹ 'ਤੇ ਪਹੁੰਚੀ ਤਾਂ ਮਾਪਿਆਂ ਦੀਆਂ ਧਾਹਾਂ ਨਿਕਲ ਗਈਆਂ। ਮਾਹੌਲ ਇੰਨਾ ਗਮਗੀਨ ਸੀ ਕਿ ਹਰ ਅੱਖ 'ਚੋਂ ਹੰਝੂ ਵਗ ਰਹੇ ਸਨ।
ਬਲਕਰਨ ਸਿੰਘ ਅਮਰ ਰਹੇ ਦੇ ਨਾਅਰਿਆਂ ਨਾਲ ਪੂਰਾ ਪਿੰਡ ਗੂੰਜ ਰਿਹਾ ਸੀ। ਫੌਜੀ ਸਨਮਾਨਾਂ ਨਾਲ ਬਲਕਰਨ ਸਿੰਘ ਦਾ ਪਿੰਡ ਦੇ ਸ਼ਮਸ਼ਾਨ ਘਾਟ 'ਚ ਅੰਤਿਮ ਸਸਕਾਰ ਕੀਤਾ ਗਿਆ। ਮਾਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਰੋ-ਰੋ ਕੇ ਮਾਪਿਆਂ ਅਤੇ ਪੂਰੇ ਪਰਿਵਾਰ ਦਾ ਬੁਰਾ ਹਾਲ ਸੀ।
ਜਾਣਕਾਰੀ ਅਨੁਸਾਰ ਬਲਕਰਨ ਸਿੰਘ ਆਪਣੇ ਮਾਪਿਆਂ ਅਤੇ ਪਤਨੀ ਦਾ ਆਖਰੀ ਸਹਾਰਾ ਸੀ, ਉਸੇ ਦੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ। ਸ਼ਹੀਦ ਬਲਕਰਨ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਪਿਆਂ, ਪਤਨੀ ਅਤੇ 9 ਮਹੀਨੇ ਦੀ ਬੱਚੀ ਛੱਡ ਗਿਆ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਸ਼ਹੀਦ ਫ਼ੌਜੀ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਸ ਦੀ ਪਿੰਡ 'ਚ ਕੋਈ ਯਾਦਗਾਰ ਸਥਾਪਤ ਕੀਤੀ ਜਾਵੇ।