Punjab Bandh Today Live Updates: ਕਿਸਾਨਾਂ ਨੇ ਅੱਜ ਪੰਜਾਬ ਮੁਕੰਮਲ ਤੌਰ ’ਤੇ ਕੀਤਾ ਬੰਦ

ਏਜੰਸੀ

ਖ਼ਬਰਾਂ, ਪੰਜਾਬ

ਸ਼ਾਮ 4 ਵਜੇ ਤੱਕ ਸੂਬਾ ਬੰਦ ਕੀਤਾ ਗਿਆ।  

Punjab Bandh Today Live Updates

 

Punjab Bandh Today, PRTC Bus Strike, Farmers Protest Live Updates Latest News: ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਅਤੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) (ਗੈਰ-ਸਿਆਸੀ) ਵੱਲੋਂ ਸੱਦੇ ਗਏ ਪੰਜਾਬ ਵਿੱਚ ਅੱਜ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸੂਬਾ ਬੰਦ ਕੀਤਾ ਗਿਆ।  

ਇਹ ਪ੍ਰਦਰਸ਼ਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਸਮਰਥਨ ਕਰਦਾ ਹੈ, ਜੋ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਸਮੇਤ ਸੁਧਾਰਾਂ ਦੀ ਮੰਗ ਨੂੰ ਲੈ ਕੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਭੁੱਖ ਹੜਤਾਲ 'ਤੇ ਹਨ।

ਪਟਿਆਲਾ 'ਚ ਧਰੇੜੀ ਜੱਟਾਂ ਟੋਲ ਪਲਾਜ਼ਾ ਜਾਮ
ਲੁਧਿਆਣਾ ਸਟੇਸ਼ਨ 'ਤੇ ਰੋਕੀਆਂ ਗਈਆਂ ਰੇਲਾਂ
ਮੋਹਾਲੀ- ਪਟਿਆਲਾ ਹਾਈਵੇਅ ਜਾਮ
ਅੰਮ੍ਰਿਤਸਰ ਦਾ ਭੰਡਾਰੀ ਪੁੱਲ ਜਾਮ
ਅੰਮ੍ਰਿਤਸਰ ਗੋਲਡਨ ਗੇਟ ਕੀਤਾ ਗਿਆ ਬੰਦ
ਸ਼ੰਭੂ ਬਾਰਡਰ ਨੇੜੇ ਰੇਲਾਂ ਰੋਕੀਆਂ
ਜਲੰਧਰ 'ਚ ਧੰਨੋਵਾਲੀ ਫਾਟਕ ਬੰਦ

ਇਹ ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ 

- ਪੈਟਰੋਲ ਪੰਪ ਅਤੇ ਗੈਸ ਏਜੰਸੀਆਂ
- ਰੇਲ ਸੇਵਾਵਾਂ
- ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ
- ਦੁਕਾਨਾਂ ਵੀ ਬੰਦ ਰਹਿਣਗੀਆਂ

ਇਹ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ 

* ਮੈਡੀਕਲ ਸੇਵਾਵਾਂ ਚਾਲੂ ਰਹਿਣਗੀਆਂ
* ਵਿਆਹ ਸਮਾਗਮ ਲਈ ਆਉਣ ਜਾਣ ਵਾਲੀਆਂ ਗੱਡੀਆਂ ਚੱਲਣਗੀਆਂ
* ਹਵਾਈ ਅੱਡੇ ਦੀਆਂ ਜ਼ਰੂਰੀ ਸੇਵਾਵਾਂ ਚੱਲਣਗੀਆਂ
* ਬੱਚਿਆਂ ਦੀ ਇੰਟਰਵਿਊ ਕਰਨ ਵਰਗੀਆਂ ਮਹੱਤਵਪੂਰਨ ਪ੍ਰਕਿਰਿਆਵਾਂ ਚਾਲੂ ਰਹਿਣਗੀਆਂ

 

ਮੋਹਾਲੀ ਵਿੱਚ ‘ਪੰਜਾਬ ਬੰਦ’ ਦਾ ਅਸਰ ਘੱਟ, ਇੱਕਾ -ਦੁਕਾ ਦੁਕਾਨਾਂ ਬੰਦ, ਬਜ਼ਾਰ ਖੁੱਲ੍ਹੇ

ਕਿਸਾਨਾਂ ਦੀਆਂ ਮੰਗਾਂ ਆਪਣੀ ਜਗ੍ਹਾ ਸਹੀ ਪਰ ਅਸੀਂ ਵੀ ਰੋਟੀ ਖਾਣੀ ਹੈ ਸਾਡੇ ਰੋਜ਼ਗਾਰ ਹਨ: ਲੋਕ

ਕਿਸਾਨਾਂ ਨੂੰ ਆਪਣੇ ਧਰਨਿਆਂ ਦੇ ਤਰੀਕੇ ਬਦਲਣੇ ਚਾਹੀਦੇ ਹਨ, ਸਾਰੇ ਵਰਗਾ ਨੂੰ ਨਾਲ਼ ਲੈ ਕੇ ਚੱਲਣ ਕਿਸਾਨ :ਲੋਕ

"ਸਾਨੂੰ ਪੰਜਾਬ ਬੰਦ ਦਾ ਪਤਾ ਸੀ, ਪਰ ਡਿਊਟੀ ਜਾਣਾ ਸਾਡੀ ਮਜਬੂਰੀ ਐ"

ਚੰਡੀਗੜ੍ਹ ਬੰਦ 'ਚ ਫਸੇ ਲੋਕ ਦੇਖੋ ਕਿਵੇਂ ਹੋ ਰਹੇ ਖੱਜਲ ਖੁਆਰ

"ਸਾਨੂੰ ਮਰਨਾ ਮਨਜ਼ੂਰ ਪਰ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ"

ਮਾਨਸਾ ਬੰਦ ਦੌਰਾਨ ਕਿਸਾਨਾਂ ਦੀ ਕੇਂਦਰ ਨੂੰ ਚੇਤਾਵਨੀ

 

'ਦਿਹਾੜੀ ਕਮਾਉਣ ਵਾਲਾ ਤਾਂ ਜਾਵੇਗਾ ਨਾ ਡਿਊਟੀ ਤੇ'', ਪੰਜਾਬ ਬੰਦ ਤੋਂ ਅੱਕੇ ਲੋਕਾਂ ਨੇ ਕੱਢੀ ਭੜਾਸ, ਵੇਖੋ LIVE ਤਸਵੀਰਾਂ

'ਤੁਸੀਂ ਮੈਨੂੰ ਬੇਵਕੁਫ਼ ਸਮਝਿਆ ਮੈਂ NRI ਬੰਦਾ ਯਾਰ', ਇੱਕ ਹੋਰ ਨਾਕੇ ਤੇ ਹੋ ਗਈ ਸਰਦਾਰ ਦੀ ਕਿਸਾਨਾਂ ਨਾਲ ਬਹਿਸ, ਵੇਖ ਮੌਕੇ ਦੀ ਵੀਡੀਓ LIVE

ਵਿਦੇਸ਼ੀ ਪਰਿਵਾਰ ਹੋਇਆ ਖੱਜਲ ਖੁਆਰ ,ਗੋਲਡਨ ਗੇਟ 'ਤੇ ਕਿਸਾਨਾਂ ਵੱਲੋਂ ਰੋਕਿਆ ਗਿਆ

ਨਾਕੇ ਤੇ ਰੋਕ ਲਈ BSF ਦੀਆਂ ਗੱਡੀਆਂ, ਕਿਸਾਨ ਕਹਿੰਦੇ ਅਸੀਂ ਨਹੀਂ ਜਾਣ ਦਿੰਦੇ, ਮੌਕੇ ਤੇ ਪਹੁੰਚੇ ਪੰਜਾਬ ਪੁਲਿਸ ਦੇ ਅਫ਼ਸਰ

ਡੱਲੇਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ

ਪ੍ਰਸ਼ਾਸਨ ਦੀ ਕਿਸਾਨਾਂ ਨਾਲ਼ ਅਹਿਮ ਬੈਠਕ

ਵਿਆਹੁਣ ਜਾ ਰਹੇ ਲਾੜੇ ਨੇ ਡੱਲੇਵਾਲ ਦੇ ਹੱਕ 'ਚ ਆਵਾਜ਼ ਕੀਤੀ ਬੁਲੰਦ,

ਕਿਹਾ "ਸਾਡਾ ਪੂਰਾ ਸਮਰਥਨ ਪੰਜਾਬ ਬੰਦ ਤੇ ਡੱਲੇਵਾਲ ਜੀ ਨੂੰ"

ਪੰਜਾਬ ਬੰਦ ਦਾ ਚੰਡੀਗੜ੍ਹ ਤੇ ਅਸਰ, ਪੁਲਿਸ ਤੇ Ambulance ਵੀ ਫਸੀਆਂ, ਦੇਖੋ ਕਿੰਨਾ ਲੰਬਾ ਜਾਮ

ਬਹਿਸ ਹੋਣ ਵਾਲੀ ਵਾਇਰਲ ਵੀਡੀਓ 'ਤੇ ਕਿਸਾਨ ਦਾ ਆਇਆ ਬਿਆਨ

"ਅਸੀਂ 15 ਦਿਨ ਪਹਿਲਾਂ ਹੀ ਪੰਜਾਬ ਬੰਦ ਦਾ ਦੇ ਦਿੱਤਾ ਦੀ ਨੋਟਿਸ"

"ਜੇ ਫ਼ਿਰ ਵੀ ਕਿਸੇ ਨੂੰ ਪਰੇਸ਼ਾਨੀ ਹੋਈ ਤਾਂ ਅਸੀਂ ਮੰਗਦੇ ਆਂ ਮੁਆਫ਼ੀ"

ਕਿਸਾਨਾਂ ਨੂੰ ਕਿਹਾ 'ਇਹ ਤਾਂ ਵਿਹਲੇ ਨੇ', ਹੋ ਗਈ ਮੌਕੇ ਤੇ ਬਹਿਸ, ਲੁਧਿਆਣਾ ਤੋਂ ਵੀਡੀਓ ਆਈ ਸਾਹਮਣੇ

ਗ੍ਰਹਿ ਮੰਤਰਾਲੇ ਦੀ ਗੱਡੀ ਨਹੀਂ ਜਾਣ ਦਿੱਤੀ ਕਿਸਾਨਾਂ ਨੇ, ਕਹਿੰਦੇ, 'ਇਹ ਤਾਂ ਸਾਨੂੰ ਕੌੜੀ ਅੱਖ ਨਾਲ ਦੇਖਦੇ ਨੇ'

ਪੰਜਾਬ ਬੰਦ ਦੌਰਾਨ Ambulance ਨੂੰ ਕਿਸਾਨਾਂ ਵਲੋਂ ਦਿੱਤਾ ਜਾ ਰਿਹਾ ਰਾਹ, ਮੁਕਤਸਰ ਤੋਂ ਵੀਡੀਓ ਆਈ ਸਾਹਮਣੇ

ਰੋਜ਼ਾਨਾ ਇਸ ਬੱਸ ਅੱਡੇ 'ਤੇ ਆਉਂਦੀਆਂ 300 ਬੱਸਾਂ, ਪਰ ਅੱਜ ਛਾਈ ਸੁੰਨ

ਮੋਹਾਲੀ ਦੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬੱਸ ਅੱਡੇ 'ਤੇ ਦਿਖਿਆ ਬੰਦ ਦਾ ਅਸਰ

 

ਬੰਦ ਦੀ ਕਾਲ ਦੌਰਾਨ ਲੁਧਿਆਣਾ ਦਾ ਚੌੜਾ ਬਜ਼ਾਰ ਸਾਰਾ ਖੁੱਲ੍ਹਾ,

ਦੁਕਾਨਦਾਰ ਕਹਿੰਦੇ "ਅਸੀਂ ਕਿਸਾਨਾਂ ਦੇ ਨਾਲ਼ ਆਂ ਪਰ, ਵਪਾਰ ਬੰਦ ਨਹੀਂ ਕਰ ਸਕਦੇ"

"ਡੱਲੇਵਾਲ ਦੇ ਮਰਨ ਵਰਤ ਲਈ ਸੰਘਰਸ਼ ਤੇਜ਼ ਕਰਨਾ ਜ਼ਰੂਰੀ, ਇਸੇ ਲਈ ਦਿੱਤਾ ਬੰਦ ਦਾ ਸੱਦਾ"

ਭਾਗੋ ਮਾਜਰਾ ਟੋਲ ਪਲਾਜ਼ਾ 'ਤੇ ਕਿਸਾਨਾਂ ਦਾ ਵੱਡਾ ਬਿਆਨ

ਮੋਹਾਲੀ ਦਾ ਸਾਰਾ ਬਾਜ਼ਾਰ ਬੰਦ, ਸਿਰਫ ਇੱਕ ਪੀਜ਼ਾ ਹੱਟ ਖੁੱਲ੍ਹਾ,

ਕਿਸਾਨ ਕਹਿੰਦੇ "ਇੱਕ ਦਿਨ ਦੁਕਾਨ ਬੰਦ ਕਰ ਕੇ ਸਾਨੂੰ ਦੇ ਦਿਓ ਸਹਿਯੋਗ"

 

ਪੰਜਾਬ ਬੰਦ ਦੌਰਾਨ ਪਾਤੜਾਂ ਦੇ ਬੱਸ ਸਟੈਂਡ 'ਤੇ ਖੱਜਲ ਹੋ ਰਹੀਆਂ ਸਵਾਰੀਆਂ, ਕਹਿੰਦੇ "ਸਮੇਂ ਤੋਂ ਪਹਿਲਾਂ ਹੀ ਬੱਸਾਂ ਕਰ ਦਿੱਤੀਆਂ ਬੰਦ"

"ਸਾਡੇ ਪਿੱਛੇ ਹਟ ਜਾਣ ਦਾ ਵਹਿਮ ਕੇਂਦਰ ਸਰਕਾਰ ਦਿਲ 'ਚੋਂ ਕੱਢ ਦੇਵੇ"

ਬਠਿੰਡਾ ਦੇ ਕਿਸਾਨਾਂ ਦੀ ਪੰਜਾਬ ਬੰਦ ਦੌਰਾਨ ਵੱਡੀ ਚੇਤਾਵਨੀ

"ਪੰਜਾਬ ਬੰਦ ਕਰਨਾ ਸਾਡਾ ਕੋਈ ਸ਼ੌਂਕ ਨਹੀਂ, ਸਾਡੀ ਮਜਬੂਰੀ ਹੈ"

ਗੁਰਦਾਸਪੁਰ 'ਚ ਬੰਦ ਦੌਰਾਨ ਕਿਸਾਨਾਂ ਦਾ ਫੁੱਟਿਆ ਗੁੱਸਾ

ਮੋਹਾਲੀ ਦੇ ਬਾਜ਼ਾਰਾਂ 'ਚ ਦੁਕਾਨਾਂ ਬੰਦ ਕਰਵਾਉਣ ਜਾ ਰਹੇ ਕਿਸਾਨ,

ਟਰੈਕਟਰ 'ਤੇ ਸਪੀਕਰ ਲਗਾ ਕੇ ਕਿਸਾਨਾਂ ਨੇ ਕੀਤੀ ਅਨਾਊਂਸਮੈਂਟ

ਖਨੌਰੀ 'ਤੇ ਹਲਚਲ ਹੋਈ ਤੇਜ਼, ਵੱਡੇ ਅਫਸਰਾਂ ਦੀਆਂ ਪਹੁੰਚੀਆਂ ਗੱਡੀਆਂ, ਵੇਖੋ ਖਨੌਰੀ ਬਾਰਡਰ ਤੋਂ LIVE ਤਸਵੀਰਾਂ

ਜ਼ੀਰਕਪੁਰ 'ਚ ਆਵਾਜਾਈ ਲਗਾਤਾਰ ਜਾਰੀ, ਪਰ ਦੁਕਾਨਾਂ ਬੰਦ,

ਕੀ ਜ਼ੀਰਕਪੁਰ 'ਚ ਨਹੀਂ ਦਿਖਾਈ ਦੇਵੇਗਾ ਬੰਦ ਦਾ ਅਸਰ ?

''ਕਿਸਾਨ ਤਾਂ ਵਹਿਲੇ ਬੈਠੇ ਨੇ'' ਪੰਜਾਬ ਬੰਦ 'ਤੇ ਦਿਹਾੜੀ ਕਰਨ ਵਾਲੇ ਹੋਏ ਖੱਜਲ ਖੁਆਰ

"ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕਰਨ 'ਤੇ ਕਿਸਾਨਾਂ ਨੂੰ ਕਰਨਾ ਪਿਆ ਪੰਜਾਬ ਬੰਦ"

ਪੀਆਰਟੀਸੀ ਦੇ ਕੰਡਕਟਰਾਂ ਡਰਾਈਵਰਾਂ ਨੇ ਕਿਸਾਨਾਂ ਨੂੰ ਦਿੱਤਾ ਸਮਰਥਨ

ਬਠਿੰਡਾ 'ਚ ਸੁੰਨੀਆਂ ਪਈਆਂ ਗਲ਼ੀਆਂ ਤੇ ਬਜ਼ਾਰ, ਦੁਕਾਨਾਂ ਪਈਆਂ ਬੰਦ,

ਪੰਜਾਬ ਬੰਦ ਨੂੰ ਬਠਿੰਡਾ ਦੇ ਲੋਕਾਂ ਨੇ ਦਿੱਤਾ ਸਮਰਥਨ

ਚੰਡੀਗੜ੍ਹ 43 ਸੈਕਟਰ ਬੱਸ ਸਟੈਂਡ 'ਤੇ ਪੰਜਾਬ ਰੂਟ ਦੀਆਂ ਬੱਸਾਂ ਦੇ ਕਾਊਂਟਰ ਬਿਲਕੁਲ ਖ਼ਾਲੀ,

ਕੁਝ ਲੋਕਾਂ ਨੂੰ ਪੰਜਾਬ ਬੰਦ ਬਾਰੇ ਜਾਣਕਾਰੀ ਵੀ ਨਹੀਂ ਸੀ

ਪੀਆਰਟੀਸੀ ਦੇ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਸਮਰਥਨ ਦੇਣ ਦੀ ਆਖੀ ਗੱਲ

ਪੰਜਾਬ ਬੰਦ ਦੌਰਾਨ ਪਟਿਆਲਾ ਦੇ ਬੱਸ ਅੱਡੇ 'ਚ ਖੜ੍ਹੇ ਲੋਕ ਪਰ ਬੱਸਾਂ ਬੰਦ

ਲੁਧਿਆਣਾ ਸ਼ਹਿਰ 'ਚ ਪੰਜ ਥਾਵਾਂ 'ਤੇ ਲੱਗਿਆ ਵੱਡਾ ਜਾਮ, ਦਿਖਿਆ ਬੰਦ ਦਾ ਅਸਰ,

ਜਾਮ 'ਚ ਫਸੇ ਖੜ੍ਹੇ ਲੋਕਾਂ ਦੇ ਵਾਹਨ

"ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਦਿੱਤੀ ਪੰਜਾਬ ਬੰਦ ਦੀ ਕਾਲ"

ਬਟਾਲਾ 'ਚ ਬੰਦ ਦੌਰਾਨ ਨੈਸ਼ਨਲ ਹਾਈਵੇਅ ਹੋਇਆ ਜਾਮ

"ਅੱਜ ਦੇ ਪੰਜਾਬ ਬੰਦ ਨੇ ਕੇਂਦਰ ਸਰਕਾਰ ਦੇ ਸਾਰੇ ਭੁਲੇਖੇ ਕੱਢ ਦੇਣੇ ਨੇ"

ਨਾਭਾ 'ਚ ਪੰਜਾਬ ਬੰਦ ਦੌਰਾਨ ਕਿਸਾਨਾਂ ਦੀ ਵੱਡੀ ਚੇਤਾਵਨੀ

ਚੰਡੀਗੜ੍ਹ ਅਤੇ ਮੋਹਾਲੀ ਦੇ ਬਾਰਡਰ 'ਤੇ ਬੰਦ ਦੌਰਾਨ ਵੀ ਆਵਾਜਾਈ ਜਾਰੀ,

ਲੋਕ ਜਾ ਰਹੇ ਆਪਣੇ ਆਪਣੇ ਕੰਮਾਂ 'ਤੇ

ਪੰਜਾਬ ਬੰਦ ਦੌਰਾਨ ਪਰੇਸ਼ਾਨ ਹੋ ਰਹੇ ਆਮ ਲੋਕ ਕੇਂਦਰ ਨੂੰ ਕਰ ਰਹੇ ਅਪੀਲਾਂ,

ਸਰਕਾਰ ਨੂੰ ਸਮਝਣੀਆਂ ਚਾਹੀਦੀਆਂ ਕਿਸਾਨਾਂ ਦੀਆਂ ਮਜਬੂਰੀਆਂ

ਕੜਾਕੇ ਦੀ ਠੰਡ 'ਚ ਗੋਲਡਨ ਗੇਟ 'ਤੇ ਦਰੀਆਂ ਵਿਛਾ ਕੇ ਬੈਠ ਗਏ ਕਿਸਾਨ,

ਪੰਜਾਬ ਬੰਦ ਮੌਕੇ ਕਿਸਾਨਾਂ ਦਾ ਅੰਮ੍ਰਿਤਸਰ 'ਚ ਹੋਇਆ ਵੱਡਾ ਇਕੱਠ

ਪੰਜਾਬ ਬੰਦ ਅਸਰ ਦਿਖਣਾ ਸ਼ੁਰੂ, ਕਿਸਾਨਾਂ ਨੇ ਟਰਾਲੀਆਂ ਲਗਾ ਕੇ ਕੀਤੀਆਂ ਸੜਕਾਂ ਜਾਮ, ਨਹੀਂ ਖੁੱਲ੍ਹੇ ਦੁਕਾਨਾਂ ਦੇ ਸ਼ਟਰ!

ਘਰ ਤੋਂ ਨਿਕਲਣ ਤੋਂ ਪਹਿਲਾਂ ਦੇਖ ਲਓ ਤੁਹਾਡੇ ਸ਼ਹਿਰ 'ਚ ਕਿੱਥੇ-ਕਿੱਥੇ ਸੜਕਾਂ ਬੰਦ?

ਪੰਜਾਬ ਬੰਦ ਦੇ ਵਿੱਚ ਸਰਵਣ ਸਿੰਘ ਪੰਧੇਰ ਦਾ ਆਇਆ ਵੱਡਾ ਬਿਆਨ,

"ਪੰਜਾਬ ਦੇ ਲੋਕ ਸਾਡਾ ਦੇ ਰਹੇ ਸਾਥ, ਪੰਜਾਬ ਬੰਦ ਸਫਲ ਹੁੰਦਾ ਆ ਰਿਹਾ ਨਜ਼ਰ"

ਫਿਰੋਜ਼ਪੁਰ 'ਚ ਸਵੇਰੇ 7 ਵਜੇ ਤੋਂ ਹੀ ਦਿਖਣ ਲੱਗਿਆ ਸੀ ਬੰਦ ਦਾ ਅਸਰ,

ਸਬਜ਼ੀ ਮੰਡੀ ਪਈ ਬਿਲਕੁਲ ਸੁੰਨੀ

ਮੋਹਾਲੀ 'ਚ ਵਾਹਨਾਂ ਦੇ ਬਦਲੇ ਜਾ ਰਹੇ ਰੂਟ, ਰੇਲਵੇ ਟ੍ਰੈਕ ਤੇ ਵੱਡੇ ਚੌਂਕ ਹੋਏ ਜਾਮ,

ਹਰ ਪਾਸੇ ਦਿਖਾਈ ਦੇ ਰਹੇ ਕਿਸਾਨੀ ਝੰਡੇ

ਪੰਜਾਬ ਬੰਦ ਮੌਕੇ ਖਨੌਰੀ ਬਾਰਡਰ 'ਤੇ ਦੂਰ ਦੁਰਾਡਿਓਂ ਪਹੁੰਚੇ ਕਿਸਾਨ,

ਬੀਤੀ ਸਾਰੀ ਰਾਤ ਕਿਸਾਨ ਡੱਲੇਵਾਲ ਦੀ ਕਰਦੇ ਰਹੇ ਰਾਖੀ

 

ਮੋਹਾਲੀ 'ਚ ਪੰਜਾਬ ਬੰਦ ਦਾ ਅਸਰ, ਉੱਪਰ ਰੇਲਵੇ ਟ੍ਰੈਕ ਤੇ ਹੇਠਾਂ ਸੜਕ ਜਾਮ,

ਬੰਦ 'ਚ ਫਸੀਆਂ ਗੱਡੀਆਂ ਦੀ ਲਾਈਨ ਹੁੰਦੀ ਜਾ ਰਹੀ ਲੰਬੀ

 

ਪਟਿਆਲਾ 'ਚ ਟੋਲ ਪਲਾਜ਼ਾ, ਸਬਜ਼ੀ ਮੰਡੀ ਤੇ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ,

ਪੰਜਾਬ ਬੰਦ ਨੂੰ ਮਿਲ ਰਿਹਾ ਪੂਰਾ ਸਮਰਥਨ

 

ਅੱਜ ਪੰਜਾਬ ਬੰਦ ਹੈ, ਸਵੇਰੇ-ਸਵੇਰੇ ਘਰੋਂ ਨਿਕਲਣ ਤੋਂ ਪਹਿਲਾਂ ਦੇਖ ਲਓ ਕੀ-ਕੀ ਹੈ ਬੰਦ?

ਰੇਲ, ਬੱਸ, ਸੜਕਾਂ, ਬਾਜ਼ਾਰ ਤੋਂ ਲੈ ਕੇ ਦੇਖੋ ਤੁਹਾਡੇ ਸ਼ਹਿਰ 'ਚ ਕੀ-ਕੀ ਹੈ ਬੰਦ