ਆਸਟ੍ਰੇਲੀਆ ਜਾਣ ਲਈ ਭੈਣ ਨੇ ਕਰਵਾਇਆ ਅਪਣੇ ਸਕੇ ਭਰਾ ਨਾਲ ਵਿਆਹ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਸਾਰਿਆ ਨੂੰ ਹੈਰਾਨ ਕਰਕੇ ਰੱਖ ਦਿਤਾ। ਦੱਸ ਦਈਏ ਕਿ ਇਕ ਕੁੜੀ ਨੇ ਅਪਣੇ .....

Indian brother and sister married

ਚੰਡੀਗੜ੍ਹ: ਪੰਜਾਬ 'ਚ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਸਾਰਿਆ ਨੂੰ ਹੈਰਾਨ ਕਰਕੇ ਰੱਖ ਦਿਤਾ। ਦੱਸ ਦਈਏ ਕਿ ਇਕ ਕੁੜੀ ਨੇ ਅਪਣੇ ਸਕੇ ਭਰਾ ਨਾਲ ਵਿਆਹ ਕਰ ਲਿਆ ਕਿਉਂਕਿ ਉਸ ਨੂੰ ਆਸਟਰੇਲਿਆ ਵਿਚ ਸ਼ਿਫਟ ਹੋਣਾ ਸੀ। ਵਿਆਹ ਤੋਂ ਬਾਅਦ ਉਸ ਨੇ ਫਰਜੀ ਪਾਸਪੋਰਟ ਬਣਵਾਇਆ ਅਤੇ ਆਸਟਰੇਲਿਆ ਚੱਲੀ ਗਈ। ਇਕ ਮਹਿਲਾ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ।

ਜਿਸ ਤੋਂ ਬਾਅਦ ਹੈਰਾਨੀਜਨਕ ਇਹ ਖੁਲਾਸਾ ਹੋਇਆ ਕਿ ਇਸ ਸ਼ਾਜਿਸ਼ 'ਚ ਭਰਾ-ਭੈਣ ਦੇ ਘਰਵਾਲੇ ਵੀ ਸ਼ਾਮਿਲ ਸਨ। ਪੰਜਾਬ 'ਚ ਇਕ ਪਿੰਡ ਦੀ ਕੁੜੀ ਨੂੰ ਵਿਦੇਸ਼ 'ਚ ਜਾ ਕੇ ਬਸਾਉਣਾ ਸੀ ਪਰ ਉਸ ਨੂੰ ਵੀਜ਼ੇ ਦੀ ਸਮੱਸਿਆ ਸੀ। ਦੂਜੇ ਪਾਸੇ ਇੰਸਪੈਕਟਰ ਜੈ ਸਿੰਘ ਦੀ ਜਾਂਚ ਮੁਤਾਬਕ ਸਾਨੂੰ ਹੁਣੇ ਤੱਕ ਇਹ ਪਤਾ ਚਲਿਆ ਹੈ ਕਿ ਉਸਦਾ ਭਰਾ ਆਸਟ੍ਰੇਲੀਆ 'ਚ ਸਥਾਈ ਨਿਵਾਸੀ ਹੈ ਅਤੇ ਉਸ ਦੀ ਭੈਣ ਨੇ ਜਾਲੀ ਦਸਤਾਵੇਜ ਬਣਾਏ ਅਤੇ ਮੈਰੇਜ ਸਰਟਿਫਿਕੇਟ ਗੁਰੁਦਵਾਰੇ ਤੋਂ ਬਣਵਾ ਲਿਆ। 
ਇੰਸਪੈਕਟਰ ਨੇ ਅੱਗੇ ਮਾਮਲੇ 'ਚ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਮਾਜਿਕ ਵਿਵਸਥਾ, ਕਾਨੂੰਨੀ ਵਿਵਸਥਾ ਅਤੇ ਧਾਰਮਿਕ ਵਿਵਸਥਾ ਨੂੰ ਧੋਖਾ ਦਿਤਾ ਹੈ।

ਤਾਂ ਜੋ ਉਹ ਵਿਦੇਸ਼ 'ਚ ਰਹਿ ਸਕਣ। ਨਾਲ ਹੀ ਉਨ੍ਹਾਂ ਇਹ ਵੀ ਦਸਿਆ ਉਹ ਫਰਾਰ ਚਲ ਰਹੇ ਹਨ। ਹੁਣ ਤੱਕ ਕਿਸੇ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਹੈ।  
ਜਾਲੀ ਡਾਕਿਊਮੇਂਟਸ  ਦੇ ਸਹਾਰੇ ਕੁੜੀ ਅਪਣੇ ਭਰੇ ਦੇ ਨਾਲ ਆਸਟਰੇਲਿਆ ਚੱਲੀ ਗਈ ਹੈ। ਉਸ ਦਾ ਭਰਾ ਆਸਟਰੇਲਿਆ 'ਕੰਮ ਕਰਦਾ ਹੈ। ਪੁਲਿਸ ਦੇ ਮੁਤਾਬਕ ਇਹ ਧੋਖਾਧੜੀ ਦਾ ਗੰਭੀਰ ਮਾਮਲਾ ਹੈ। ਜਿਸ 'ਚ ਪੂਰੇ ਪਰਵਾਰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਾਲ ਹੀ ਇੰਸਪੇਕਟਰ ਜੈ ਸਿੰਘ ਨੇ ਕਿਹਾ ਕਿ ਵਿਦੇਸ਼ ਜਾਣ ਲਈ ਲੋਕ ਕਈ ਤਰ੍ਹਾਂ ਦੀ ਧੋਖਾਧੜੀ ਕਰਦੇ ਹਨ ਪਰ ਸਗੇ ਭਰਾ ਨਾਲ ਵਿਆਹ ਕਰਕੇ ਵਿਦੇਸ਼ ਜਾਣ ਵਾਲਾ ਮਾਮਲਾ ਪਹਿਲੀ ਵਾਰ ਸੁਣਿਆ ਹੈ, ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ।