ਦਿੱਲੀ ਚੋਣ ਦੰਗਲ: 4 ਸੀਟਾਂ ਬਣੀਆਂ ਅਕਾਲੀਆਂ ਦੀ ਮੁੱਛ ਦਾ ਸਵਾਲ

ਏਜੰਸੀ

ਖ਼ਬਰਾਂ, ਪੰਜਾਬ

ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਕ ਹਫਤੇ...

Delhi vidhan sabha election

ਲੁਧਿਆਣਾ: ਰਾਜਧਾਨੀ ਦਿੱਲੀ 'ਚ ਵਿਧਾਨ ਸਭਾ ਚੋਣਾਂ ਦਾ ਬਾਜ਼ਾਰ ਖੂਬ ਭਖਿਆ ਹੋਇਆ ਹੈ। ਭਾਜਪਾ ਵੱਲੋਂ ਦਿੱਲੀ 'ਚ ਆਪਣਾ ਝੰਡਾ ਗੱਡਣ ਲਈ ਸਿਰ-ਧੜ ਦੀ ਬਾਜ਼ੀ ਲਾਉਂਦੀ ਦੱਸੀ ਜਾ ਰਹੀ ਹੈ ਪਰ ਦਿੱਲੀ 'ਚ ਰਾਜ ਕਰਦੀ 'ਆਪ' ਦਾ ਦੂਜੀ ਵਾਰ ਸਰਕਾਰ ਬਣਾਉਣ ਦਾ ਬੋਲਬਾਲਾ ਅਜੇ ਵੀ ਬਰਕਰਾਰ ਹੈ ਅਤੇ ਜ਼ਿਆਦਾਤਰ ਕੇਜਰੀਵਾਲ ਦੀ ਪਕੜ ਜਿਓਂ ਦੀ ਤਿਓਂ ਦੱਸੀ ਜਾ ਰਹੀ ਹੈ।

ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਕ ਹਫਤੇ ਖੁੱਲ੍ਹਾ ਮੈਦਾਨ ਛੱਡਣ ਤੋਂ ਬਾਅਦ ਆਖਰ ਆਪਣੀ ਗੱਠਜੋੜ ਭਾਜਪਾ ਨੂੰ ਦਿੱਲੀ ਚੋਣਾਂ 'ਚ ਖੁੱਲ੍ਹੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਭਾਵੇਂ ਤਰ੍ਹਾਂ-ਤਰ੍ਹਾਂ ਦੀ ਚਰਚਾ ਅਤੇ ਟਿੱਪਣੀਆਂ ਹੋ ਰਹੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਦਿੱਤੀ ਗਈ ਹਮਾਇਤ 'ਚ ਦੇਰੀ ਜ਼ਰੂਰ ਹੋਈ ਹੈ, ਜਿਸ ਦਾ ਲਾਭ ਕੇਜਰੀਵਾਲ ਦੀ ਪਾਰਟੀ ਨੂੰ ਮਿਲਣਾ ਤੈਅ ਮੰਨਿਆ ਜਾ ਰਿਹਾ ਹੈ।

 ਪਰ ਸਭ ਕੁਝ ਇਕ ਪਾਸੇ ਰੱਖ ਕੇ ਭਾਜਪਾ ਹਾਈਕਮਾਂਡ ਦੀ ਹੁਣ ਨਜ਼ਰ ਉਨ੍ਹਾਂ ਚਾਰ ਸੀਟਾਂ 'ਤੇ ਦੱਸੀ ਜਾ ਰਹੀ ਹੈ, ਜਿਸ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਲੜਨੀ ਸੀ-ਜਿਵੇਂ ਕਿ ਸ਼ਾਹਦਰਾ, ਹਰੀ ਨਗਰ, ਕਾਲਕਾ, ਰਾਜੌਰੀ ਗਾਰਡਨ ਵਿਖੇ ਸਿੱਖ ਭਾਈਚਾਰੇ ਦਾ ਖੂਬ ਬੋਲਬਾਲਾ ਹੈ। ਇਨ੍ਹਾਂ ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਠੋਕ ਵਜਾ ਕੇ ਆਪਣਾ ਦਾਅਵਾ ਵੀ ਠੋਕਦਾ ਹੈ।

ਹੁਣ ਸੁਖਬੀਰ ਬਾਦਲ ਲਈ ਇਹ ਚਾਰ ਸੀਟਾਂ ਦੇ ਚੋਣ ਨਤੀਜੇ ਮੁੱਛ ਦਾ ਸਵਾਲ ਬਣ ਗਏ ਹਨ ਕਿਉਂਕਿ ਇਨ੍ਹਾਂ ਸੀਟਾਂ 'ਤੇ ਜੇਕਰ ਭਾਜਪਾ ਪੱਖੀ ਵਿਧਾਇਕ ਨਾ ਜਿੱਤੇ ਤਾਂ ਸਾਰਾ ਨਜ਼ਲਾ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਡਿੱਗ ਪਵੇਗਾ ਕਿਉਂਕਿ ਇਥੇ ਦਿੱਲੀ ਦੇ ਬਹੁ-ਗਿਣਤੀ ਸਿੱਖ ਵਜੋਂ ਭਾਵੇਂ ਭਾਜਪਾ ਦੀ ਹਮਾਇਤ ਸਰਨਾ, ਜੀ. ਕੇ. ਨੇ ਕਰ ਦਿੱਤੀ ਹੈ ਅਤੇ ਜਿਸ ਦਾ ਭਾਜਪਾ ਨਾਲ ਪੁਰਾਣਾ ਗੱਠਜੋੜ ਹੈ, ਉਹ ਤਾਂ ਸ਼੍ਰੋਮਣੀ ਅਕਾਲੀ ਦਲ 'ਬਾਦਲ' ਹੀ ਹੈ।

 ਉਸ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਪਕੜ ਤੋਂ ਇਲਾਵਾ ਕੌਂਸਲਰ, ਇਕ ਵਿਧਾਇਕ ਕੇਂਦਰ ਵਿਚ ਧਰਮਪਤਨੀ ਵਜ਼ੀਰ ਹੈ। ਇਸ ਲਈ ਹੁਣ ਇਨ੍ਹਾਂ ਚਾਰ ਹਲਕਿਆਂ ਦੇ ਚੋਣ ਨਤੀਜੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ 2022 ਵਿਚ ਗੱਠਜੋੜ ਰਹੇਗਾ ਜਾਂ ਨਹੀਂ, ਇਹ ਤੈਅ ਕਰਨਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।