ਉਨ੍ਹਾਂ ਦੀ ਨੀਤੀਆਂ ਠੀਕ ਸਨ ਤਾਂ ਕਿਉਂ 2,66,000 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ : ਖੇਤੀ ਮੰਤਰੀ ਸ਼ਾਹੀ

ਏਜੰਸੀ

ਖ਼ਬਰਾਂ, ਪੰਜਾਬ

ਉਨ੍ਹਾਂ ਦੀ ਨੀਤੀਆਂ ਠੀਕ ਸਨ ਤਾਂ ਕਿਉਂ 2,66,000 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ : ਖੇਤੀ ਮੰਤਰੀ ਸ਼ਾਹੀ

image

ਪ੍ਰਯਾਗਰਾਜ/ਯੂ.ਪੀ., 30 ਜਨਵਰੀ : ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨਕਾਰੀਆਂ ਦਾ ਸਮਰਥਨ ਕਰ ਰਹੇ ਵਿਰੋਧੀ ਦਲਾਂ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਤਰ ਪ੍ਰਦੇਸ਼ ਦੇ ਖੇਤੀ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ ਨੇ ਸਨਿਚਰਵਾਰ ਨੂੰ ਇਥੇ ਆਯੋਜਤ ਕਿਸਾਨ ਮੇਲੇ ’ਚ ਕਿਹਾ ਕਿ 2004 ਤੋਂ 2014 ਤਕ 2,66,000 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀ, ਜੇਕਰ ਉਨ੍ਹਾਂ ਦੀਆਂ ਖੇਤੀ ਨੀਤੀਆਂ ਸਹੀ ਸਨ ਤਾਂ ਕਿਉਂ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀ। ਇਥੇ 9 ਦਿਨਾਂ ਵਿਰਾਟ ਕਿਸਾਨ ਮੇਲੇ ਦਾ ਉਦਘਾਟਨ ਕਰਨ ਦੇ ਬਾਅਦ ਖੇਤੀ ਮੰਤਰੀ ਨੇ ਕਿਸਾਨਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ, ‘ਉਨ੍ਹਾਂ ਕਿਸਾਨਾਂ ਦੀ ਖ਼ੁਦਕੁਸ਼ੀ ਦਾ ਪਾਪ ਇਨ੍ਹਾਂ ਲੋਕਾਂ ਦੇ ਮੋਢਿਆ ’ਤੇ ਚੜਿ੍ਹਆ ਹੈ। ਦੇਸ਼ ਵਿਚ ਇਕ ਪਰਵਾਰ ਨੇ 40 ਸਾਲ ਤਕ ਸ਼ਾਸਨ ਕੀਤਾ ਅਤੇ ਇਨ੍ਹਾਂ 40 ਸਾਲਾਂ ਵਿਚ ਦੇਸ਼ ਵਿਚ ਗ਼ਰੀਬੀ ਨਹੀਂ ਮਿਟ ਸਕੀ।’ ਉਨ੍ਹਾਂ ਕਿਹਾ, ‘ਜੋ ਲੋਕ ਕਹਿੰਦੇ ਸਨ ਕਿ ਕੇਂਦਰ ਸਰਕਾਰ ਦੇ ਬਜਟ ’ਤੇ ਪਹਿਲਾ ਅਧਿਕਾਰ ਘੱਟ ਗਿਣਤੀਆਂ ਦਾ ਹੈ, ਉਥੇ ਹੀ ਨਰਿੰਦਰ ਮੋਦੀ ਨੇ ਸੰਸਦ ਭਵਨ ਵਿਚ ਪ੍ਰਵੇਸ਼ ਕਰਦੇ ਹੀ ਕਿਹਾ ਕਿ ਬਜਟ ’ਤੇ ਪਹਿਲਾ ਅਧਿਕਾਰ ਕਿਸਾਨਾਂ, ਗ਼ਰੀਬਾਂ, ਮਜ਼ਦੂਰਾਂ ਦਾ ਹੈ। ਪ੍ਰਧਾਨ ਮੰਤਰੀ ਨੇ ਬਦਲਾਅ ਕਰ ਕੇ ਪੇਂਡੂ ਵਿਕਾਸ ਦੀ ਦਿ੍ਰਸ਼ਟੀ ਨਾਲ ਨੀਤੀਆਂ ਸ਼ੁਰੂ ਕੀਤੀਆਂ ਅਤੇ ਉਨ੍ਹਾਂ ਨੂੰ (ਵਿਰੋਧੀ ਦਲਾਂ) ਇਸ ਗੱਲ ਦੀ ਤਕਲੀਫ਼ ਹੈ ਕਿ ਜੋ ਉਹ ਨਹੀਂ ਕਰ ਸਕੇ, ਉਹ ਸਾਡੇ ਪ੍ਰਧਾਨ ਮੰਤਰੀ ਕਰ ਰਹੇ ਹਨ।’
ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਜਦੋਂ ਪੂਰੀ ਦੁਨੀਆ ਰੁਕ ਗਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਪ੍ਰਦੇਸ਼ ਦੇ ਕਿਸਾਨ ਦੇ ਕੰਮ ਨੂੰ ਰੁਕਣ ਨਹੀਂ ਦਿਤਾ। ਗੰਨੇ ਖੇਤਾਂ ਵਿਚ ਖੜ੍ਹੇ ਸਨ ਅਤੇ ਅਸੀਂ ਇਥ ਵੀ ਖੰਡ ਮਿੱਲ ਬੰਦ ਨਹੀਂ ਹੋਣ ਦਿਤਾ। ਫੂਲਪੁਰ ਵਿਚ ਇਫਕੋ ਦੇ ਕਾਰਖ਼ਾਨੇ ਨੂੰ ਇਕ ਦਿਨ ਵੀ ਬੰਦ ਨਹੀਂ ਹੋਣ ਦਿਤਾ। ਪ੍ਰਦੇਸ਼ ਦੇ ਕਿਸਾਨਾਂ ਨੂੰ ਸਮੇਂ ’ਤੇ ਬੀਜ, ਖਾਦ, ਪਾਣੀ ਦਿਤਾ ਹੈ। (ਪੀਟੀਆਈ) 
ਉਤਰ ਪ੍ਰਦੇਸ਼ ਦੀ ਪਿਛਲੀ ਸਪਾ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਖੇਤੀਬਾੜੀ ਮੰਤਰੀ ਨੇ ਕਿਹਾ ਕਿ 2015-16 ਵਿਚ ਪ੍ਰਦੇਸ਼ ਦਾ ਸਾਉਣੀ ਦੀਆਂ ਫ਼ਸਲਾਂ ਦਾ ਉਤਪਾਦਨ 154 ਲੱਖ ਮੀਟਿੰਕ ਟਨ ਸੀ। ਉਥੇ ਹੀ ਮੌਜੂਦਾ ਸਰਕਾਰ ਵਿਚ ਚਾਰ ਸਾਲ ਤੋਂ ਘੱਟ ਸਮੇਂ ਵਿਚ ਦਸੰਬਰ 2020 ਦੀ ਰੀਪੋਰਟ ਮੁਤਾਬਕ ਪ੍ਰਦੇਸ਼ ਦੀ ਸਾਉਣੀ ਫਸਲਾਂ ਦਾ ਉਤਪਾਦਨ ਵੱਧ ਕੇ 214 ਲੱਖ 39 ਹਜ਼ਾਰ ਮੀਟਿ੍ਰਕ ਟਨ ਪਹੁੰਚ ਗਿਆ।     (ਪੀਟੀਆਈ)