ਪਟਿਆਲਾ ’ਚ ਚੱਲ ਰਹੀ ‘ਗੁੱਡਲੱਕ ਜੈਰੀ’ ਮੂਵੀ ਦੀ ਸ਼ੂਟਿੰਗ ਦੁਬਾਰਾ ਕਿਸਾਨਾਂ ਨੇ ਰੋਕੀ

ਏਜੰਸੀ

ਖ਼ਬਰਾਂ, ਪੰਜਾਬ

ਪਟਿਆਲਾ ’ਚ ਚੱਲ ਰਹੀ ‘ਗੁੱਡਲੱਕ ਜੈਰੀ’ ਮੂਵੀ ਦੀ ਸ਼ੂਟਿੰਗ ਦੁਬਾਰਾ ਕਿਸਾਨਾਂ ਨੇ ਰੋਕੀ

image

ਪਟਿਆਲਾ, 30 ਜਨਵਰੀ (ਜਸਪਾਲ ਸਿੰਘ ਢਿੱਲੋਂ): ਪਟਿਆਲਾ ਵਿਖੇ ਹਿੰਦੀ ਫ਼ਿਲਮ ਵਿਚ ਅਪਣੀ ਸ਼ੂਟਿੰਗ ਨੂੰ ਅੱਜ ਕਿਸਾਨਾਂ ਵਲੋਂ ਦੂਸਰੀ ਵਾਰ ਰੁਕਵਾ ਦਿਤਾ ਗਿਆ ਹੈ। ਸਨਿਚਰਵਾਰ ਨੂੰ ਪਟਿਆਲਾ ਦੇ ਪੰਜਾਬੀ ਬਾਗ਼ ਵਿਖੇ ਹਿੰਦੀ ਫ਼ਿਲਮ ‘ਗੁੱਡਲੱਕ ਜੈਰੀ’ ਦੀ ਸ਼ੂਟਿੰਗ ਦਾ ਸੈੱਟ ਲਗਾਇਆ ਜਾ ਰਿਹਾ ਸੀ, ਇਸ ਦਾ ਪਤਾ ਲੱਗਦਿਆਂ ਹੀ ਕਿਸਾਨ ਯੂਨੀਅਨ ਦੇ ਮੈਂਬਰ ਮੌਕੇ ’ਤੇ ਪੁੱਜ ਗਏ ਤੇ ਸ਼ੂਟਿੰਗ ਰੁਕਵਾ ਦਿਤੀ ਗਈ। ਦਸਣਯੋਗ ਹੈ ਕਿ ਹਿੰਦੀ ਫ਼ਿਲਮ ‘ਗੁੱਡਲੱਕ ਜੈਰੀ’ ਦੀ ਸ਼ੂਟਿੰਗ ਪਿਛਲੇ ਕੁੱਝ ਦਿਨਾਂ ਤੋਂ ਪਟਿਆਲਾ ਦੇ ਵੱਖ-ਵੱਖ ਥਾਵਾਂ ’ਤੇ ਹੋ ਰਹੀ ਹੈ ਜਿਸ ਤਹਿਤ ਅੱਜ ਦੂਸਰੀ ਵਾਰ ਫ਼ਿਲਮ ਟੀਮ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਫ਼ਿਲਮ ਟੀਮ ਵਲੋਂ ਲਗਾਇਆ ਗਿਆ ਸੈੱਟ ਮੌਕੇ ਤੋਂ ਹਟਾ ਲਿਆ ਗਿਆ, ਜਦੋਂ ਕਿ ਫ਼ਿਲਮ ਅਦਾਕਾਰਾ ਜਾਨ੍ਹਵੀ ਕਪੂਰ ਨੂੰ ਅੱਜ ਪੇਸ਼ ਨਹੀਂ ਕਰ ਸਕੇ।