ਮਿੱਤਲ ਨੇ ਕੋਠੀ ਤੋਂ ਭਾਜਪਾ ਦਾ ਝੰਡਾ ਲਾਹ ਕੇ ਅਕਾਲੀ ਦਲ ਦਾ ਝੰਡਾ ਲਗਾਇਆ

ਏਜੰਸੀ

ਖ਼ਬਰਾਂ, ਪੰਜਾਬ

ਮਿੱਤਲ ਨੇ ਕੋਠੀ ਤੋਂ ਭਾਜਪਾ ਦਾ ਝੰਡਾ ਲਾਹ ਕੇ ਅਕਾਲੀ ਦਲ ਦਾ ਝੰਡਾ ਲਗਾਇਆ

image


ਅਨੰਦਪੁਰ ਸਾਹਿਬ ਤੋਂ ਅਰਵਿੰਦ ਮਿੱਤਲ ਹੀ ਚੋਣ ਲੜਨਗੇ : ਮਦਨ ਮੋਹਨ ਮਿੱਤਲ

ਸ੍ਰੀ ਅਨੰਦਪੁਰ ਸਾਹਿਬ, 30 ਜਨਵਰੀ (ਸੁਖਵਿੰਦਰਪਾਲ ਸਿੰਘ ਸੁੱਖੂ) : ਭਾਜਪਾ ਨੂੰ  ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਵਲੋਂ ਅੱਜ ਗੁਰੂ ਨਗਰੀ ਵਿਖੇ ਅਪਣੇ ਗ੍ਰਹਿ ਤੋਂ ਭਾਜਪਾ ਦਾ ਝੰਡਾ ਉਤਾਰ ਕੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਲਗਾਇਆ ਗਿਆ |
ਇਸ ਮੌਕੇ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਮੇਰੀ ਅਕਾਲੀ ਦਲ ਨਾਲ ਬਹੁਤ ਪੁਰਾਣੀ ਸਾਂਝ ਹੈ | ਮੈਂ ਤੇ ਵੱਡੇ ਬਾਦਲ ਨੇ ਸਮੁੱਚੇ ਪੰਜਾਬ ਦੇ ਭਲੇ ਲਈ ਰਲ ਕੇ ਲੰਮਾ ਸਮਾਂ ਕੰਮ ਕੀਤਾ | ਉਨ੍ਹਾਂ ਕਿਹਾ ਅੱਜ ਸਾਡੇ ਇਲਾਕੇ ਵਿਚ ਨਾਜਾਇਜ਼ ਮਾਈਨਿੰਗ ਤੇ ਭਿ੍ਸ਼ਟਾਚਾਰ ਦਾ ਰੱਜ ਕੇ ਬੋਲਬਾਲਾ ਹੈ ਜਿਸ ਨੂੰ  ਕਿਸੇ ਵੀ ਹਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਉਹ ਬਾਦਲ ਨਾਲ ਰਲ ਕੇ ਸਮੁੱਚੇ ਪੰਜਾਬ ਦੀ ਸੇਵਾ ਕਰਨਗੇ | ਮਿੱਤਲ ਨੇ ਕਿਹਾ ਕਿ ਸਮੁੱਚੇ ਪੰਜਾਬ ਵਿਚ ਭਾਜਪਾ ਦੇ ਬਹੁਤ ਸਾਰੇ ਵਰਕਰਾਂ ਅਤੇ ਆਗੂਆਂ ਵਲੋਂ ਉਨ੍ਹਾਂ ਨੂੰ  ਫ਼ੋਨ ਆ ਰਹੇ ਹਨ ਤੇ ਉਹ ਵਧਾਈ ਦੇ ਰਹੇ ਹਨ ਅਤੇ ਉਹ ਹੁਣ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਰਹੇ ਹਨ | ਇਕ ਸਵਾਲ ਦੇ ਜਵਾਬ ਵਿਚ ਮਿੱਤਲ ਨੇ ਕਿਹਾ ਕਿ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਨ੍ਹਾਂ ਦੇ ਬੇਟੇ ਅਰਵਿੰਦ ਮਿੱਤਲ ਚੋਣ ਲੜਨਗੇ |
ਮਿੱਤਲ ਨੇ ਐਲਾਨ ਕੀਤਾ ਕਿ ਸਾਡੇ ਹਲਕੇ ਵਿਚ ਹੋਏ ਨਜਾਇਜ਼ ਕੰਮਾਂ ਦਾ ਪੜਤਾਲ ਕਰਾਉਣਗੇ ਤੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਾਂਵਾਗੇ | ਇਸ ਮੋਕੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪਿੰ੍ਰ. ਸੁਰਿੰਦਰ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਸੰਦੀਪ ਸਿੰਘ ਕਲੌਤਾ, ਜਥੇਦਾਰ ਰਾਮ ਸਿੰਘ, ਐਡਵੋਕੇਟ ਹਰਦੇਵ ਸਿੰਘ, ਮਨਿੰਦਰਪਾਲ ਸਿੰਘ ਮਨੀ, ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਰਾਜੂ ਗੂੰਬਰ, ਸੁਖਵਿੰਦਰ ਸਿੰਘ ਬਿੱਟੂ, ਹਰਜੀਤ ਸਿੰਘ ਅਚਿੰਤ, ਜਸਪਾਲ ਸਿੰਘ ਗੂੰਬਰ, ਸ਼ਹਿਰੀ ਪ੍ਰਧਾਨ ਸੁਰਿੰਦਰ ਕੌਰ, ਸੁਰਿੰਦਰ ਸਿੰਘ ਮਟੌਰ, ਮਹੰਤ ਲਛਮਨ ਦਾਸ, ਦਵਿੰਦਰ ਸਿੰਘ ਢਿੱਲੋਂ, ਕੁਲਦੀਪ ਪਾਠਕ, ਗੁਰਦੀਪ ਸਿੰਘ ਬਾਵਾ, ਸਮੇਤ ਅਕਾਲੀ-ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ |