ਸੁਖਬੀਰ ਬਾਦਲ ਨੇ ਜਲਾਲਾਬਾਦ ਤੋਂ ਭਰੇ

ਏਜੰਸੀ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ ਨੇ ਜਲਾਲਾਬਾਦ ਤੋਂ ਭਰੇ

image

ਜਲਾਲਾਬਾਦ, 31 ਜਨਵਰੀ (ਸੁਖਦੇਵ ਸਿੰਘ ਸੰਧੂ) : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਅਪਣਾ ਨਾਮਜ਼ਦਗੀ ਪਰਚਾ ਚੋਣ ਅਧਿਕਾਰੀ ਦੇਵ ਦਰਸ਼ਦੀਪ ਸਿੰਘ ਕੋਲ ਦਾਖ਼ਲ ਕੀਤਾ। ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੀ ਧਰਮ ਪਤਨੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਨਾਮਜ਼ਦਗੀ ਪੱਤਰ ਭਰੇ। 
ਪਿੰਡ ਬਾਦਲ ਤੋਂ ਜਦ ਸੁਖਬੀਰ ਬਾਦਲ ਅਪਣੇ ਕਾਫ਼ਲੇ ਨਾਲ ਮੰਡੀ ਅਰਨੀਵਾਲਾ ਵਿਚੋਂ ਕਾਗਜ਼ ਭਰਨ ਵਾਸਤੇ ਜਲਾਲਾਬਾਦ ਲਈ ਲੰਘੇ ਤਾਂ ਸ਼ਹਿਰੀ ਪ੍ਰਧਾਨ ਪ੍ਰਤਾਪ ਭਠੇਜਾ ਅਤੇ ਮੰਡੀ ਵਾਸੀਆਂ ਨੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਉਨ੍ਹਾਂ ਨੇ ਗੱਡੀ ਵਿਚੋਂ ਉਤਰ ਕੇ ਸੰਗਤਾਂ ਦਾ ਧਨਵਾਦ ਕੀਤਾ। ਜਲਾਲਾਬਾਦ ਪੁੱਜ ਕੇ ਉਨ੍ਹਾਂ ਨੇ ਚੋਣ ਅਫ਼ਸਰ ਦੇਵ ਦਰਸ਼ਦੀਪ ਸਿੰਘ ਦੇ ਦਫ਼ਤਰ ਨਾਮਜ਼ਦਗੀ ਪੱਤਰ ਭਰਨ ਉਪਰੰਤ ਉਨ੍ਹਾਂ ਨੇ ਜਲਾਲਾਬਾਦ ਹਲਕੇ ਦੇ ਪਿੰਡਾਂ ਤੋਂ ਆਪ ਮੁਹਾਰੇ ਪੁੱਜੇ ਵੋਟਰਾਂ, ਵਰਕਰਾਂ ਤੇ ਸੀਨੀਅਰ ਆਗੂਆਂ ਦਾ ਵਿਸ਼ੇਸ਼ ਧਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਓ.ਐਸ.ਡੀ. ਸਤਿੰਦਰਜੀਤ ਸਿੰਘ ਮੰਟਾ, ਜ਼ਿਲ੍ਹਾ ਭਰ ਤੋਂ ਪੁੱਜੀ ਲੀਡਰਸ਼ਿਪ ਅਤੇ ਬਸਪਾ ਆਗੂ ਮੌਜੂਦ ਸਨ। 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਅਪਣੇ ਬਲਬੂਤੇ ਵਿਰੋਧੀਆਂ ਨੂੰ ਪਛਾੜ ਕੇ ਹੂੰਝਾ ਫੇਰ ਜਿੱਤ ਪ੍ਰਾਪਤ ਕਰ ਕੇ ਅਪਣੀ ਸਰਕਾਰ ਬਣਾਏਗਾ ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਅਪਣੇ 13 ਨੁਕਾਤੀ ਪ੍ਰੋਗਰਾਮ ਨਾਲ ਲੋਕਾਂ ਦੀ ਕਚਹਿਰੀ ’ਚ ਵੋਟਾਂ ਮੰਗੇਗਾ।
ਜੇ.ਐਲ.ਬੀ.ਡੀ._ਸੁਖਦੇਵ_29_01-ਜਲਾਲਾਬਾਦ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਦੇ ਹਏ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਸ: ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ।
ਤਸਵੀਰ:ਸੁਖਦੇਵ ਸਿੰਘ ਸੰਧੂ