ਪੰਜਾਬ ਪਹੁੰਚੇ ਅੰਤਰਰਾਸ਼ਟਰੀ ਕ੍ਰਿਕਟਰ ਕ੍ਰਿਸ ਗੇਲ ਨੇ ਕੀਤੀ ਮੁਹੱਲਾ ਕਲੀਨਿਕਾਂ ਦੀ ਤਾਰੀਫ਼

ਏਜੰਸੀ

ਖ਼ਬਰਾਂ, ਪੰਜਾਬ

ਜਲੰਧਰ ਸਪੋਰਟਸ ਮਾਰਕਿਟ ਦਾ ਕੀਤਾ ਦੌਰਾ  

International cricketer Chris Gayle, who arrived in Punjab, praised Mohalla clinics

ਜਲੰਧਰ - ਅੰਤਰਰਾਸ਼ਟਰੀ ਕ੍ਰਿਕਟਰ ਅਤੇ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਅੱਜ ਜਲੰਧਰ ਪਹੁੰਚੇ। ਦਰਅਸਲ ਉਹ ਜਲੰਧਰ ਦੀ ਸਪੋਰਟਸ ਮਾਰਕਿਟ ਪਹੁੰਚੇ ਸਨ। ਸਪੋਰਟਸ ਕੰਪਨੀ ਪ੍ਰਬੰਧਕਾਂ ਦੇ ਨਾਲ-ਨਾਲ ਸਥਾਨਕ ਵਿਧਾਇਕ ਸ਼ੀਤਲ ਅੰਗੁਰਾਲ ਨੇ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ। ਕ੍ਰਿਸ ਗੇਲ ਅੰਤਰਰਾਸ਼ਟਰੀ ਕ੍ਰਿਕਟਰ ਵਿਚ ਇਸ ਕੰਪਨੀ ਦੇ ਬੱਲੇ ਨਾਲ ਖੇਡਦੇ ਹਨ।

ਜਲੰਧਰ ਪਹੁੰਚ ਕੇ ਕ੍ਰਿਸ ਗੇਲ ਨੇ ਕੰਪਨੀ ਪ੍ਰਬੰਧਕਾਂ ਤੋਂ ਕ੍ਰਿਕਟ ਦੇ ਸਮਾਨ ਨਾਲ ਜੁੜੀ ਜਾਣਕਾਰੀ ਲਈ। ਉਨ੍ਹਾਂ ਕੰਪਨੀ ਵੱਲੋਂ ਤਿਆਰ ਕੀਤੇ ਜਾ ਰਹੇ ਉਤਪਾਦਾਂ ਬਾਰੇ ਵੀ ਪੁੱਛਿਆ। 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਨੇ ਕ੍ਰਿਸ ਗੇਲ ਨੂੰ ਦੱਸਿਆ ਕਿ ਪੰਜਾਬ ਸਰਕਾਰ ਜਲੰਧਰ 'ਚ ਸਪੋਰਟਸ ਯੂਨੀਵਰਸਿਟੀ ਬਣਾਉਣ ਜਾ ਰਹੀ ਹੈ। ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਇਸ 'ਤੇ ਕ੍ਰਿਸ ਗੇਲ ਨੇ ਪੰਜਾਬ ਸਰਕਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਇਕ ਚੰਗਾ ਕਦਮ ਹੈ। ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਨਾਲ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਮੋੜਨ ਦੀ ਬਜਾਏ ਮਾਰਗਦਰਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ 'ਚ ਬਣ ਰਹੇ 500 ਮੁਹੱਲਾ ਕਲੀਨਿਕਾਂ ਦੀ ਵੀ ਤਾਰੀਫ਼ ਕੀਤੀ। ਅੰਤਰਰਾਸ਼ਟਰੀ ਕ੍ਰਿਕਟ ਵਿਚ ਬੌਸ ਵਜੋਂ ਜਾਣੇ ਜਾਂਦੇ ਵੈਸਟਇੰਡੀਜ਼ ਦੇ ਕ੍ਰਿਕਟਰ ਗੇਲ ਨੇ ਦੱਸਿਆ ਕਿ ਇਸ ਕੰਪਨੀ ਵੱਲੋਂ ਬਣਾਏ ਬੱਲੇ ਨਾਲ ਉਹ ਜਲੰਧਰ ਵਿਚ ਕਈ ਰਿਕਾਰਡ ਆਪਣੇ ਨਾਂ ਕਰ ਚੁੱਕਾ ਹੈ, ਪਰ ਉਸ ਨੂੰ ਪਹਿਲੀ ਵਾਰ ਇਸ ਸ਼ਹਿਰ ਵਿਚ ਆਉਣ ਦਾ ਮੌਕਾ ਮਿਲਿਆ ਹੈ।