AIG Malvinder Singh News: ਮੁਅੱਤਲ AIG ਮਾਲਵਿੰਦਰ ਦੀਆਂ ਵਧੀਆਂ ਮੁਸ਼ਕਿਲਾਂ, ਇਕ ਹੋਰ ਮਾਮਲਾ ਹੋਇਆ ਦਰਜ
AIG Malvinder Singh News: ਰਿਸ਼ਵਤ ਲਈ ਅਫਸਰਾਂ ਨੂੰ ਬਲੈਕਮੇਲ ਕਰਨ ਦੇ ਲੱਗੇ ਦੋਸ਼
New case filed against suspended AIG Malvinder Singh Sidhu News in punjabi: ਮੁਹਾਲੀ ਪੁਲਿਸ ਵਲੋਂ ਪੰਜਾਬ ਪੁਲਿਸ ਦੇ ਚਰਚਿਤ ਅਧਿਕਾਰੀ (ਮੁਅੱਤਲ ਏ.ਆਈ.ਜੀ ਮਾਲਵਿੰਦਰ ਸਿੰਘ ਸਿੱਧੂ) ਨੂੰ ਸਰਕਾਰੀ ਅਧਿਕਾਰੀਆਂ ਤੋਂ ਰਿਸ਼ਵਤ ਲੈਣ ਲਈ ਬਲੈਕਮੇਲ ਕਰਨ ਦੇ ਮਾਮਲੇ ਵਿਚ ਨਾਮਜ਼ਦ ਕਰ ਕੇ ਉਸ ਸਮੇਤ ਤਿੰਨ ਵਿਰੁਧ ਧਾਰਾ-384, 120ਬੀ, ਕੁਰੱਪਸ਼ਨ ਐਕਟ 7 ਅਤੇ 12 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Chandigarh News: ਮੁਅੱਤਲ AIG ਮਾਲਵਿੰਦਰ ਦੀਆਂ ਵਧੀਆਂ ਮੁਸ਼ਕਿਲਾਂ, ਇਕ ਹੋਰ ਮਾਮਲਾ ਹੋਇਆ ਦਰਜ
ਥਾਣਾ ਫ਼ੇਜ਼-8 ਦੀ ਪੁਲਿਸ ਵਲੋਂ ਦਰਜ ਕੀਤੇ ਇਸ ਨਵੇਂ ਮਾਮਲੇ ’ਚ ਮਾਲਵਿੰਦਰ ਸਿੰਘ ਸਿੱਧੂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਗਿਆ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਤੋਂ ਅਯੁੱਧਿਆ ਧਾਮ ਲਈ ਬੱਸ ਸੇਵਾ ਹੋਵੇਗੀ ਸ਼ੁਰੂ, 1706 ਰੁਪਏ ਹੋਵੇਗੀ ਟਿਕਟ
ਜਾਣਕਾਰੀ ਅਨੁਸਾਰ ਪੁਲਿਸ ਵਲੋਂ ਏ.ਆਈ. ਜੀ ਮਾਲਵਿੰਦਰ ਸਿੰਘ ਕੋਲੋਂ (ਵਿਜੀਲੈਂਸ ਦਫ਼ਤਰ ਵਿਚ ਹੋਏ ਹੰਗਾਮੇ ਮੌਕੇ) ਇਕ ਰਿਕਾਰਡਰ ਹਾਸਲ ਕੀਤਾ ਗਿਆ ਸੀ ਜਿਸ ਨੂੰ ਜਾਂਚ ਲਈ ਫ਼ਰੈਂਸਿਕ ਸਾਇੰਸ ਲੈਬਾਰਟਰੀ ਵਿਖੇ ਭੇਜਿਆ ਗਿਆ ਸੀ। ਇਸ ਸਬੰਧੀ ਮੁਹਾਲੀ ਪੁਲਿਸ ਮਾਲਵਿੰਦਰ ਸਿੰਘ ਸਿੱਧੂ ਦੀ ਆਵਾਜ਼ ਦੀ ਸੈਂਪਲਿੰਗ ਵੀ ਕਰਵਾਉਣ ਜਾ ਰਹੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from New case filed against suspended AIG Malvinder Singh Sidhu News in punjabi, stay tuned to Rozana Spokesman