Firozpur Accident News: ਫਿਰੋਜ਼ਪੁਰ ਵਿਚ ਚੜ੍ਹਦੀ ਸਵੇਰ ਵੱਡਾ ਹਾਦਸਾ, 9 ਲੋਕਾਂ ਦੀ ਹੋਈ ਮੌਤ, 15 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Firozpur Accident News: ਪਿਕਅੱਪ ਵਿਚ ਸਵਾਰ ਸਵਾਰ ਲੋਕ ਵੇਟਰ ਦੱਸੇ ਜਾ ਰਹੇ

Firozpur Accident News in punjabi

Firozpur Accident News: ਫ਼ਿਰੋਜ਼ਪੁਰ ਵਿੱਚ ਇੱਕ ਬੋਲੈਰੋ ਪਿਕਅੱਪ ਅਤੇ ਕੈਂਟਰ ਦੀ ਟੱਕਰ ਹੋ ਗਈ। ਇਸ 'ਚ 9 ਵੇਟਰਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਜਦਕਿ 15 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਇਹ ਹਾਦਸਾ ਅੱਜ ਸਵੇਰੇ ਫ਼ਿਰੋਜ਼ਪੁਰ ਦੇ ਪਿੰਡ ਮੋਹਨ ਕੇ ਉਤਾੜ ਨੇੜੇ ਵਾਪਰਿਆ। ਘਟਨਾ ਦੇ ਸਮੇਂ ਪਿਕਅਪ ਵਿੱਚ 20 ਤੋਂ ਵੱਧ ਲੋਕ ਸਵਾਰ ਸਨ।

ਇਸ ਦੇ ਨਾਲ ਹੀ ਘਟਨਾ 'ਚ ਗੰਭੀਰ ਜ਼ਖ਼ਮੀ ਹੋਏ ਲੋਕਾਂ ਨੂੰ ਰਾਹਗੀਰਾਂ ਅਤੇ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ 'ਤੇ ਵਾਪਰਿਆ। ਫ਼ਿਲਹਾਲ ਫ਼ਿਰੋਜ਼ਪੁਰ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।

ਘਟਨਾ ਦੀ ਜਾਂਚ ਲਈ ਮੌਕੇ 'ਤੇ ਪਹੁੰਚੇ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਰੋਡ ਸੇਫ਼ਟੀ ਫ਼ੋਰਸ (ਐੱਸਐੱਸਐੱਫ) ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਸਨ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਖ਼ਾਲੀ ਕਰਵਾ ਲਿਆ ਗਿਆ ਕਿਉਂਕਿ ਪਿੱਛੇ ਭਾਰੀ ਟਰੈਫ਼ਿਕ ਜਾਮ ਲੱਗ ਗਿਆ ਸੀ।

ਇੰਸਪੈਕਟਰ ਬਰਾੜ ਨੇ ਦੱਸਿਆ ਕਿ ਬੋਲੈਰੋ ਪਿਕਅੱਪ ਵਿੱਚ ਮਜ਼ਦੂਰ ਸਵਾਰ ਸਨ। ਉਹ ਫ਼ਿਰੋਜ਼ਪੁਰ ਤੋਂ ਦਿਹਾਤੀ ਖੇਤਰ ਵੱਲ ਵਿਆਹ ਸਮਾਗਮ ਲਈ ਵੇਟਰ ਵਜੋਂ ਜਾ ਜਾ ਰਹੇ ਸਨ। ਇਸ ਦੌਰਾਨ ਪਿਕਅੱਪ ਬੇਕਾਬੂ ਹੋ ਗਿਆ, ਜਿਸ ਕਾਰਨ ਪਿੱਛੇ ਤੋਂ ਆ ਰਹੇ ਕੈਂਟਰ ਨਾਲ ਹਾਦਸਾ ਵਾਪਰ ਗਿਆ। ਹਸਪਤਾਲ ਲਿਜਾਂਦੇ ਹੀ 8 ਤੋਂ ਵੱਧ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੇ ਨਾਲ ਹੀ ਕੁਝ ਦੀ ਇਲਾਜ ਦੌਰਾਨ ਮੌਤ ਹੋ ਗਈ।