ਲਾਸ਼ ਛੱਡਣ ਲਈ UP ਜਾ ਰਹੇ ਪੰਜਾਬ ਦੇ ਐਂਬੂਲੈਂਸ ਡਰਾਈਵਰ ਦੀ ਸੜਕ ਹਾਦਸੇ ਵਿਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਪ੍ਰਵਾਰ ਲਾਸ਼ ਲੈਣ ਲਈ UP ਜਾ ਰਿਹੈ

Ludhiana Ambulance Driver death News in punjabi

Ludhiana Ambulance Driver death News in punjabi : ਲਖਨਊ ਵਿੱਚ ਇੱਕ ਸੜਕ ਹਾਦਸੇ ਵਿੱਚ ਲੁਧਿਆਣਾ ਦੇ ਇੱਕ ਐਂਬੂਲੈਂਸ ਡਰਾਈਵਰ ਦੀ ਮੌਤ ਹੋ ਗਈ ਹੈ। ਡਰਾਈਵਰ ਸਪਨਾ ਦੀ ਲਾਸ਼ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਹਰਦੋਈ ਸਥਿਤ ਉਸ ਦੇ ਘਰ ਲਿਜਾ ਰਿਹਾ ਸੀ। ਸੀਤਾਪੁਰ ਨੇੜੇ ਅਚਾਨਕ ਉਸ ਦੀ ਇਨੋਵਾ ਕਾਰ ਬੱਸ ਨਾਲ ਟਕਰਾ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਡਰਾਈਵਰ ਕਾਰ ਤੋਂ ਹੇਠਾਂ ਜ਼ਮੀਨ 'ਤੇ ਡਿੱਗ ਗਿਆ। ਜਾਣਕਾਰੀ ਮੁਤਾਬਕ ਆਸ-ਪਾਸ ਦੇ ਲੋਕਾਂ ਨੇ ਐਂਬੂਲੈਂਸ ਚਾਲਕ ਨੂੰ ਬਚਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਗਈ। ਮ੍ਰਿਤਕ ਐਂਬੂਲੈਂਸ ਚਾਲਕ ਦਾ ਨਾਂ ਗੁਰਪ੍ਰੀਤ ਸਿੰਘ (45) ਹੈ ਜੋ ਫ਼ਤਿਹਗੰਜ ਮੁਹੱਲਾ ਦਾ ਰਹਿਣ ਵਾਲਾ ਹੈ।