Mohali News: 1992 ਦੇ ਝੂਠੇ ਮੁਕਾਬਲੇ ਵਿਚ ਦੋ ਤਤਕਾਲੀ ਥਾਣੇਦਾਰ CBI ਅਦਾਲਤ ’ਚ ਦੋਸ਼ੀ ਕਰਾਰ

ਏਜੰਸੀ

ਖ਼ਬਰਾਂ, ਪੰਜਾਬ

ਅਦਾਲਤ ਨੇ ਦੋਸ਼ ਅਹਿਦ ਕਰਨ ਤੋਂ ਬਾਅਦ ਫ਼ੈਸਲਾ 4 ਫ਼ਰਵਰੀ ਲਈ ਸੁਰੱਖਿਅਤ ਕਰ ਲਿਆ ।

Two then police officers convicted in CBI court in 1992 fake encounter

 

Mohali News: ਸਾਲ 1992 ਨਾਲ ਸੰਬੰਧਿਤ ਝੂਠੇ ਪੁਲਿਸ ਮੁਕਾਬਲੇ ਵਿੱਚ ਸੀਬੀਆਈ ਦੀ ਮੋਹਾਲੀ ਸਥਿਤ ਅਦਾਲਤ ਨੇ ਦੋ ਤਤਕਾਲੀ ਪੁਲਿਸ ਮੁਲਾਜ਼ਮਾ ਨੂੰ ਦੋਸ਼ੀ ਕਰਾ ਦੇ ਦਿੱਤਾ ਹੈ। ਦੋਸ਼ੀਆਂ ਦੀ ਪਛਾਣ ਪਰਸ਼ੋਤਮ ਸਿੰਘ( ਤਤਕਾਲੀ ਥਾਣੇਦਾਰ ਮਜੀਠਾ) ਅਤੇ ਗੁਰਭਿੰਦਰ ਸਿੰਘ ਤਤਕਾਲੀ ਏਐਸਆਈ ਵਜੋਂ ਵਜੋਂ ਹੋਈ ਹੈ। ਅਦਾਲਤ ਨੇ ਦੋਹਾਂ ਪੱਖਾਂ ਦੀਆਂ ਸਾਰੀਆਂ ਦਲੀਲਾਂ ਨੂੰ ਵਾਚਣ ਤੋਂ ਬਾਅਦ ਇਹਨਾਂ ਲਈ ਸਜ਼ਾ ਦਾ ਫ਼ੈਸਲਾ 4 ਫ਼ਰਵਰੀ ਨੂੰ ਮੁਕਰਰ ਕਰਨ ਦਾ ਹੁਕਮ ਸੁਣਾਇਆ ਹੈ। 

ਵੇਰਵਿਆਂ ਅਨੁਸਾਰ ਇਨ੍ਹਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੈਣੀ ਬਾਸਰਕੇ ਦੇ ਫ਼ੌਜੀ ਜਵਾਨ ਬਲਦੇਵ ਸਿੰਘ ਦੇਬਾ ਨੂੰ ਚੁੱਕ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਬਾਅਦ ਵਿੱਚ ਉਸ ਦਾ ਝੂਠਾ ਪੁਲਿਸ ਮੁਕਾਬਲਾ ਦਿਖਾ ਦਿੱਤਾ। 

ਪ੍ਰਾਪਤ ਵੇਰਵਿਆਂ ਅਨੁਸਾਰ ਦੇਬਾ ਫ਼ੌਜ ਵਿੱਚੋਂ ਛੁੱਟੀ ਆਇਆ ਹੋਇਆ ਸੀ ਅਤੇ ਪੁਲਿਸ ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਉਸ ਦਾ ਐਨਕਾਊਂਟਰ ਕਰ ਦਿੱਤਾ। 
ਦੂਜਾ ਮਾਮਲਾ ਵੀ ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧਤ ਹੈ ਜਿਸ ਵਿੱਚ ਕਿਸੇ ਪੁਲਿਸ ਪਾਰਟੀ ਨੇ 16 ਸਾਲ ਦੇ ਨਾਬਾਲਗ ਲਖਵਿੰਦਰ ਸਿੰਘ ਨਾਂਅ ਦੇ ਵਿਅਕਤੀ ਨੂੰ  ਮਾਰ ਮੁਕਾਇਆ ਅਤੇ ਬਾਅਦ ਵਿੱਚ ਉਸਦਾ  ਪੁਲਿਸ ਮੁਕਾਬਲਾ ਦਿਖਾ ਦਿੱਤਾ।

ਲਖਵਿੰਦਰ ਸਿੰਘ ਸੁਲਤਾਨਵਿੰਡ ਦਾ ਰਹਿਣ ਵਾਲਾ ਸੀ ਇਸ ਮਾਮਲੇ ਵਿੱਚ ਹੁਣ ਅਦਾਲਤ 4 ਫ਼ਰਵਰੀ ਨੂੰ ਦੋਹਾਂ ਤਤਕਾਲੀ/ਸਾਬਕਾ ਪੁਲਿਸ ਅਧਿਕਾਰੀਆਂ ਲਈ ਸਜ਼ਾ ਦਾ ਫ਼ਰਮਾਨ ਸੁਣਾਏਗੀ।