ਸਾਬਕਾ ਮੰਤਰੀ ਅਰੋੜਾ ਦੇ ਘਰ ਤੋਂ 68 ਘੰਟੇ ਬਾਅਦ ਇਨਕਮ ਟੈਕਸ ਦੀ ਛਾਪੇਮਾਰੀ ਖ਼ਤਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਸੀ ਛਾਪੇਮਾਰੀ

Income Tax raid on former minister Arora's house ends after 62 hours

ਹੁਸ਼ਿਆਰਪੁਰ : ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਹੁਸ਼ਿਆਰਪੁਰ ਦੇ ਜੋਧਮਲ ਰੋਡ ਸਥਿਤ ਘਰ 'ਤੇ ਆਮਦਨ ਕਰ ਵਿਭਾਗ ਦਾ ਛਾਪਾ ਤੀਜੇ ਦਿਨ ਖ਼ਤਮ ਹੋਇਆ। 28 ਜਨਵਰੀ ਨੂੰ ਸਵੇਰੇ 6:30 ਵਜੇ ਸ਼ੁਰੂ ਹੋਈ ਇਹ ਕਾਰਵਾਈ ਤਿੰਨ ਦਿਨ ਤੱਕ ਜਾਰੀ ਰਹੀ। ਇਸ ਦੌਰਾਨ ਆਮਦਨ ਕਰ ਵਿਭਾਗ ਦੀ ਟੀਮ ਦਸਤਾਵੇਜ਼ਾਂ ਦੀ ਜਾਂਚ ਅਤੇ ਪੁਛਗਿੱਛ ਵਿਚ ਰੁੱਝੀ ਰਹੀ, ਜਦੋਂ ਕਿ ਕਿਸੇ ਨੂੰ ਵੀ ਰਿਹਾਇਸ਼ ਵਿਚ ਦਾਖਲ ਹੋਣ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ

ਸੂਤਰਾਂ ਅਨੁਸਾਰ ਟੀਮ ਨੇ ਅਰੋੜਾ ਤੋਂ ਚੰਡੀਗੜ੍ਹ ਅਤੇ ਮੋਹਾਲੀ ਵਿਚ ਇਕ ਕੰਪਨੀ ਅਤੇ ਵੱਖ-ਵੱਖ ਜਾਇਦਾਦਾਂ ਬਾਰੇ ਪੁਛਗਿੱਛ ਕੀਤੀ। ਪਿਛਲੇ 62 ਘੰਟਿਆਂ ਤੋਂ ਚੱਲ ਰਹੀ ਜਾਂਚ ਦੌਰਾਨ ਟੀਮ ਨੇ ਅਰੋੜਾ ਤੋਂ ਵਿਆਪਕ ਪੁਛਗਿੱਛ ਕੀਤੀ । 30 ਜਨਵਰੀ ਦੀ ਰਾਤ 12:15 ਵਜੇ ਚਾਰ ਵਾਹਨ ਅਰੋੜਾ ਦੇ ਘਰ ਵਿਚ ਦਾਖਲ ਹੋਏ ਅਤੇ ਉਸ ਤੋਂ ਬਾਅਦ ਜਾਂਚ ਏਜੰਸੀਆਂ ਦੇ ਅਧਿਕਾਰੀ ਘਰੋਂ ਚਲੇ ਗਏ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ  ਈਡੀ ਤੇ ਆਈਟੀ ਵਿਭਾਗ ਦੀ ਰੇਡ ਹੋਈ ਖਤਮ, ਈਡੀ ਅਤੇ ਆਈਟੀ ਵਿਭਾਗ ਦੀਆਂ ਟੀਮ ਖਾਲੀ ਹੱਥ ਵਾਪਸ ਪਰਤ ਗਈਆਂ ਹਨ।