ਸੁਨੇਤਰਾ ਪਵਾਰ ਬਣੇ ਮਹਾਰਾਸ਼ਟਰ ਦੇ ਪਹਿਲੇ ਮਹਿਲਾ ਉਪ ਮੁੱਖ ਮੰਤਰੀ
28 ਜਨਵਰੀ ਨੂੰ ਬਾਰਾਮਤੀ ’ਚ ਇਕ ਜਹਾਜ਼ ਹਾਦਸੇ ’ਚ ਮੌਤ ਹੋ ਗਈ ਸੀ।
ਮੁੰਬਈ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਮਰਹੂਮ ਪ੍ਰਧਾਨ ਅਜੀਤ ਪਵਾਰ ਦੀ ਪਤਨੀ ਸੁਨੇਤਾ ਪਵਾਰ (62) ਨੇ ਸਨਿਚਰਵਾਰ ਨੂੰ ਮੁੰਬਈ ’ਚ ਇਕ ਸਮਾਰੋਹ ’ਚ ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਜਵੋਂ ਸਹੁੰ ਚੁਕੀ। ਅਜੀਤ ਪਵਾਰ ਦੀ 28 ਜਨਵਰੀ ਨੂੰ ਬਾਰਾਮਤੀ ’ਚ ਇਕ ਜਹਾਜ਼ ਹਾਦਸੇ ’ਚ ਮੌਤ ਹੋ ਗਈ ਸੀ।
ਉਨ੍ਹਾਂ ਦੀ ਮੌਤ ਤੋਂ ਬਾਅਦ ਸੱਤਾਧਾਰੀ ‘ਮਹਾਯੁਤੀ’ ਗਠਜੋੜ ਸਰਕਾਰ ਦੀ ਪ੍ਰਮੁੱਖ ਭਾਈਵਾਲ ਐਨ.ਸੀ.ਪੀ. ਨੇ ਸੁਨੇਤਰਾ ਪਵਾਰ ਨੂੰ ਅਪਣੇ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ। ਐਨ.ਸੀ.ਪੀ. ਨੇ ਇਸ ਬਾਰੇ ਇਕ ਚਿੱਠੀ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੂੰ ਸੌਂਪੀ। ਮੁੱਖ ਮੰਤਰੀ ਨੇ ਇਸ ਚਿੱਠੀ ਨੂੰ ਰਾਜਪਾਲ ਆਚਾਰੀਆ ਦੇਵਵਰਤ ਨੂੰ ਭੇਜ ਦਿਤਾ ਸੀ। ਸਹੁੰ ਚੁੱਕ ਸਮਾਗਮ ਸਿਰਫ਼ 12 ਮਿੰਟ ਦਾ ਰਿਹਾ। ਇਸ ’ਚ ਨਹੀਂ ਅਜੀਤ ਪਵਾਰ ਦੇ ਚਾਰਾ ਸ਼ਰਦ ਪਵਾਰ ਵੀ ਨਹੀਂ ਪਹੁੰਚੇ। ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਤੋਂ ਪਹਿਲਾਂ ਸੁਨੇਤਰਾ ਨੇ ਰਾਜ ਸਭਾ ਦੇ ਸੰਸਦ ਮੈਂਬਰ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ।