ਅਸ਼ਲੀਲ ਗੀਤਾਂ 'ਤੇ ਰੋਕ ਲਗਾਉਣ ਲਈ ਕਮਿਸ਼ਨ ਬਣਾਏਗੀ ਪੰਜਾਬ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਅਸ਼ਲੀਲ ਗੀਤ ਗਾਉਣ ਵਾਲਿਆਂ 'ਤੇ ਹੁਣ ਪੂਰੀ ਤਰ੍ਹਾਂ ਸ਼ਿਕੰਜਾ ਕਸਿਆ ਜਾਵੇਗਾ। ਪੰਜਾਬ ਸਰਕਾਰ ਨੇ ਅਸ਼ਲੀਲ ਗੀਤ ਗਾਉਣ ਵਾਲਿਆਂ ਵਿਰੁਧ ਸਖ਼ਤ

Obscene Song Banned punjab Navjot Sidhu Announced

ਨਵੀਂ ਦਿੱਲੀ : ਪੰਜਾਬ ਵਿਚ ਅਸ਼ਲੀਲ ਗੀਤ ਗਾਉਣ ਵਾਲਿਆਂ 'ਤੇ ਹੁਣ ਪੂਰੀ ਤਰ੍ਹਾਂ ਸ਼ਿਕੰਜਾ ਕਸਿਆ ਜਾਵੇਗਾ। ਪੰਜਾਬ ਸਰਕਾਰ ਨੇ ਅਸ਼ਲੀਲ ਗੀਤ ਗਾਉਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਹਨ। ਇਸ ਦੇ ਲਈ ਸਰਕਾਰ ਨੇ ਕਮਿਸ਼ਨ ਗਠਿਤ ਕਰਨ ਦਾ ਐਲਾਨ ਕੀਤਾ ਹੈ। ਇਸ ਕਮਿਸ਼ਨ ਦੇ ਪ੍ਰਧਾਨ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ। ਇਹ ਜਾਣਕਾਰੀ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਭਵਨ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਦਿਤੀ। 

ਇਸ ਦੌਰਾਨ ਸਿੱਧੂ ਨੇ ਅਸ਼ਲੀਲ ਗੀਤ ਗਾਉਣ ਵਾਲਿਆਂ 'ਤੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਪੰਜਾਬ ਵਿਚ ਹੁਣ ਅਸ਼ਲੀਲ ਗੀਤਾਂ 'ਤੇ ਲਗਾਮ ਕੱਸੀ ਜਾਵੇਗੀ। ਇਸ ਦੇ ਲਈ ਸਰਕਾਰ ਨੇ ਪੰਜਾਬ ਸਭਿਆਚਾਰਕ ਕਮਿਸ਼ਨ ਗਠਿਤ ਕੀਤਾ ਹੈ। ਇਹ ਕਮਿਸ਼ਨ ਅਸ਼ਲੀਲ ਗੀਤ ਗਾਉਣ ਵਾਲਿਆਂ ਵਿਰੁਧ ਕਾਰਵਾਈ ਕਰੇਗਾ। ਕਾਰਵਾਈ ਤਹਿਤ ਪਹਿਲਾਂ ਨੋਟਿਸ ਭੇਜ ਕੇ ਸਮਝਾਇਆ ਜਾਵੇਗਾ। ਜੇਕਰ ਫਿਰ ਵੀ ਅਸ਼ਲੀਲ ਗੀਤ ਗਾਏ ਜਾਂਦੇ ਹਨ ਤਾਂ ਐਫਆਈਆਰ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਦਸ ਦਈਏ ਕਿ ਪੰਜਾਬ ਵਿਚ ਲੰਬੇ ਸਮੇਂ ਤੋਂ ਅਜਿਹੇ ਗੀਤਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਉਠਦੀ ਰਹੀ ਹੈ, ਜਿਨ੍ਹਾਂ ਦੇ ਬੋਲ ਅਸ਼ਲੀਲ ਜਾਂ ਭੱਦੇ ਹਨ। ਖ਼ੁਦ ਹਾਈ ਕੋਰਟ ਵੀ ਇਸ ਮਾਮਲੇ ਨੂੰ ਲੈ ਕੇ ਚਿੰਤਾ ਪ੍ਰਗਟਾ ਚੁੱਕਿਆ ਹੈ। ਦਰਅਸਲ ਚੰਡੀਗੜ੍ਹ ਦੇ ਇਕ ਅਧਿਆਪਕ ਪੰਡਤ ਧਨੇਰਵਰ ਰਾਓ ਨੇ ਚੰਡੀਗੜ੍ਹ-ਪੰਜਾਬ ਹਾਈਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ। 

ਇਸ ਅਰਜ਼ੀ ਵਿਚ ਪੰਜਾਬ ਵਿਚ ਹੋਣ ਵਾਲੇ ਵਿਆਹਾਂ ਅਤੇ ਹੋਰ ਪ੍ਰੋਗਰਾਮਾਂ ਵਿਚ ਅਸ਼ਲੀਲ ਗੀਤ ਵਜਾਏ ਜਾਣ ਦੀ ਗੱਲ ਆਖੀ ਗਈ ਸੀ। ਅਰਜ਼ੀ ਵਿਚ ਕਿਹਾ ਗਿਆ ਸੀ ਕਿ ਅਜਿਹੇ ਗੀਤਾਂ ਨਾਲ ਅਸ਼ਲੀਲਤਾ ਅਤੇ ਹਿੰਸਾ ਵਧਦੀ ਹੈ। ਅਜਿਹੇ ਗੀਤਾਂ 'ਤੇ ਲਗਾਮ ਲਗਾਉਣੀ ਚਾਹੀਦੀ ਹੈ।