ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਬਣੇ ਸ਼ਵੇਤ ਮਲਿਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਵਲੋਂ ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਨੂੰ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਵਜੋਂ ਨਿਯੁਕਤ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਵਿਜੈ ਸਾਂਪਲਾ...

shwet malik

ਅੰਮ੍ਰਿਤਸਰ : ਭਾਜਪਾ ਵਲੋਂ ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਨੂੰ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਵਜੋਂ ਨਿਯੁਕਤ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਵਿਜੈ ਸਾਂਪਲਾ ਦੀ ਛੁੱਟੀ ਕਰ ਦਿਤੀ ਗਈ ਹੈ। ਸਾਂਪਲਾ ਵਿਰੁਧ ਪਾਰਟੀ 'ਚ ਵੱਧ ਰਹੀ ਨਾਰਾਜ਼ਗੀ ਨੂੰ ਦੇਖਦੇ ਹੋਏ ਭਾਜਪਾ ਨੇ ਸ਼ਵੇਤ ਮਲਿਕ ਨੂੰ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਵਜੋਂ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬ 'ਚ ਭਾਜਪਾ ਦੋ ਧੜਿਆਂ 'ਚ ਵੰਡੀ ਹੋਈ ਹੈ। ਇਕ ਧੜਾ ਅਕਾਲੀ ਦਲ ਨਾਲੋਂ ਗਠਜੋੜ ਤੋੜਨ ਜਾਂ ਲੋਕ ਸਭਾ ਸੀਟਾਂ ਦਾ ਸਮੀਕਰਨ ਬਦਲਣ ਦਾ ਹਮਾਇਤੀ ਹੈ।

 ਪਾਰਟੀ ਚਾਹੁੰਦੀ ਸੀ ਕਿ ਨਵਾਂ ਪ੍ਰਧਾਨ ਲਿਆ ਕੇ ਅਕਾਲੀ ਦਲ ਨਾਲ ਨਵੇਂ ਸਿਰੇ ਤੋਂ ਗੱਲਬਾਤ ਕੀਤੀ ਜਾਵੇ। ਦਰਅਸਲ ਭਾਜਪਾ ਦੇ ਅੰਦਰੂਨੀ ਸਰਵੇਖਣਾਂ 'ਚ ਇਨ੍ਹਾਂ ਦੇ ਇਲਾਵਾ ਛੱਤੀਸਗੜ੍ਹ ਅਤੇ ਕਰਨਾਟਕ 'ਚ ਵੀ ਪਾਰਟੀ ਦੀ ਹਾਲਤ ਚਿੰਤਾਜਨਕ ਦਿਖਾਈ ਗਈ ਹੈ। ਭਾਜਪਾ ਜੇਕਰ ਇਸ ਸਾਲ ਕਈ ਸੂਬਿਆਂ 'ਚ ਹੋਣ ਜਾ ਰਹੀਆਂ ਚੋਣਾਂ 'ਚ ਹਾਰੀ ਤਾਂ ਸਿੱਧੇ 2019 ਦੇ ਸਮੀਕਰਨ ਵਿਗੜਨਗੇ। ਕੁਝ ਸੂਬਿਆਂ 'ਚ ਇੰਚਾਰਜਾਂ ਦੀ ਨਿਯੁਕਤੀ ਸੰਭਵ ਹੈ।