ਚੰਡੀਗੜ੍ਹ 'ਚ ਸਵਾਈਨ ਫ਼ਲੂ ਗੰਭੀਰ ਹੋਣ ਲੱਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ, 1 ਅਗੱਸਤ (ਅੰਕੁਰ) : ਚੰਡੀਗੜ੍ਹ ਵਿਚ ਸਵਾਈਨ ਫ਼ਲੂ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਸ਼ਹਿਰ ਵਿਚ ਹੁਣ ਤਕ ਸਵਾਈਨ ਫ਼ਲੂ ਕਾਰਨ 3 ਮੌਤਾਂ ਹੋ ਚੁੱਕੀਆਂ ਹਨ।

Swine Flu

 


ਚੰਡੀਗੜ੍ਹ, 1 ਅਗੱਸਤ (ਅੰਕੁਰ) : ਚੰਡੀਗੜ੍ਹ ਵਿਚ ਸਵਾਈਨ ਫ਼ਲੂ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਸ਼ਹਿਰ ਵਿਚ ਹੁਣ ਤਕ ਸਵਾਈਨ ਫ਼ਲੂ ਕਾਰਨ 3 ਮੌਤਾਂ ਹੋ ਚੁੱਕੀਆਂ ਹਨ। ਜਾਣਕਾਰੀ ਮੁਤਾਬਕ ਇਸ ਬੀਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਇਕੱਠੇ ਰੱਖਣ ਨਾਲ ਵੀ ਸਵਾਈਨ ਫ਼ਲੂ ਦਾ ਵਾਇਰਸ ਫੈਲ ਰਿਹਾ ਹੈ। ਸਵਾਈਨ ਫ਼ਲੂ ਨਾਲ ਹੋਣ ਵਾਲੀਆਂ ਮੌਤਾਂ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਦਾ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਡਿਪਾਰਟਮੈਂਟ ਚੌਕਸ ਹੋ ਗਿਆ ਹੈ ਅਤੇ ਉਨ੍ਹਾਂ ਥਾਵਾਂ 'ਤੇ ਰੈਪਿਡ ਰਿਸਪਾਂਸ ਟੀਮ ਨੂੰ ਭੇਜ ਦਿਤਾ ਗਿਆ ਹੈ, ਜਿਥੋਂ ਸਵਾਈਨ ਫ਼ਲੂ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਅੱਜ ਸਿਹਤ ਵਿਭਾਗ ਨੇ ਚੰਡੀਗੜ੍ਹ ਸੈਕਟਰ-16 ਅਤੇ ਪੀਜੀਆਈ ਦਾ ਦੌਰਾ ਕੀਤਾ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ ਦਾ 56 ਸਾਲਾ ਹੈੱਡਕਾਂਸਟੇਬਲ ਜਸਬੀਰ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਸੀ। ਤੇਜ਼ ਬੁਖ਼ਾਰ ਨਾਲ ਉਸ ਨੂੰ ਸਾਹ ਲੈਣ 'ਚ ਤਕਲੀਫ਼ ਹੋ ਰਹੀ ਸੀ। ਬੀਮਾਰੀ ਦੀ ਹਾਲਤ ਵਿਚ ਉਸ ਨੂੰ ਐਤਵਾਰ ਨੂੰ ਸੈਕਟਰ-16 ਗੌਰਮਿੰਟ ਮਲਟੀਸਪੈਸ਼ਲਿਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਸਬੀਰ ਸਿੰਘ ਦੇ ਸਵਾਈਨ ਫ਼ਲੂ ਦੀ ਪੁਸ਼ਟੀ ਲਈ ਡਾਇਗਨੋਸਟਿਕ ਟੈਸਟ ਕੀਤੇ ਗਏ। ਦੋ ਹਫ਼ਤੇ ਸੈਕਟਰ-37 ਤੋਂ ਆਏ ਸਵਾਈਨ ਫ਼ਲੂ ਦੇ ਮਰੀਜ਼ਾਂ ਨੂੰ ਜੀ.ਐਮ.ਐਸ.ਐਚ. -16 ਵਿਚ ਪਹਿਲਾਂ ਸਾਰੇ ਮਰੀਜ਼ਾਂ ਨਾਲ ਰਖਿਆ ਗਿਆ ਸੀ ਪਰ ਸਵਾਈਨ ਫ਼ਲੂ ਦੀ ਪੁਸ਼ਟੀ ਹੋਣ ਬਾਅਦ ਉਨ੍ਹਾਂ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿਤਾ ਗਿਆ ਸੀ।
ਇਸ ਤੋਂ ਇਲਾਵਾ ਸੈਕਟਰ-37 ਦੇ ਸ਼ਾਮ ਵਰਮਾ ਦੀ ਮੌਤ ਚੁਕੀ ਹੈ। ਜੀਐਮਐਸਐਚ 16 ਵਿਚ ਆਉਣ ਵਾਲੇ ਪ੍ਰਭਾਵਤ ਮਰੀਜ਼ਾਂ ਲਈ ਵੱਖ ਵਾਰਡ ਬਣਾਏ ਗਏ ਹਨ। ਇਸ ਮਰੀਜ਼ਾਂ ਨੂੰ ਆਇਸੋਲੇਸ਼ਨ ਵਾਰਡ ਵਿਚ ਰੱਖ ਕੇ ਐਨ- 95 ਮਾਸਕ ਲਗਾਇਆ ਜਾ ਰਿਹਾ ਹੈ। ਕਿਸੇ ਵੀ ਮਰੀਜ਼ ਵਿਚ ਸਵਾਈਨ ਫ਼ਲੂ  ਦੇ ਲੱਛਣ ਆਉਣ ਤੋਂ ਬਾਅਦ ਤੁਰਤ ਟੈਸਟ ਕਰਵਾਏ ਜਾ ਰਹੇ ਹਨ। ਸਿਹਤ ਵਿਭਾਗ ਸੰਪਰਕ ਵਿਚ ਆਉਣ ਵਾਲੇ ਹਰ ਮਰੀਜ਼ ਦੀ ਜਾਂਚ ਕਰ ਰਿਹਾ ਹੈ।  ਉਨ੍ਹਾਂ ਦਾ ਕਹਿਣਾ ਹੈ ਕਿ ਸਵਾਈਨ ਫ਼ਲੂ ਦੇ ਟੈਸਟ, ਇਲਾਜ ਦੀ ਸਹੂਲਤ ਲਈ ਮਰੀਜ਼ ਜੀਐਮਐਸਐਚ-32 ਅਤੇ ਪੀਜੀਆਈ ਵਿਚ ਹੁੰਦੇ ਹਨ। ਇਸ ਤੋਂ ਇਲਾਵਾ ਜੀਐਮਐਸਐਚ-32, ਜੀਐਮਐਸਐਚ-16 ਵਿਚ ਇਲਾਜ ਦੀ ਸਹੂਲਤ ਹਨ। ਮਨੀਮਾਜਰਾ, ਸੈਕਟਰ-45 ਅਤੇ ਸੈਕਟਰ-22 ਦੇ ਹਸਪਤਾਲ ਵਿਚ ਵੀ ਇਲਾਜ ਹੁੰਦਾ ਹੈ। ਇਸ ਦੇ ਨਾਲ ਹੀ ਪੀਜੀਆਈ ਵਿਚ ਬਣੇ ਆਇਸੋਲੇਸ਼ਨ ਵਾਰਡ ਵਿਚ ਵੀ ਇਲਾਜ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿਚ ਸਵਾਈਨ ਫ਼ਲੂ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 14 ਤਕ ਪਹੁੰਚ ਗਈ ਹੈ। ਕੁੱਝ ਦਿਨ ਪਹਿਲਾਂ ਹੀ ਇੱਕੋ ਪਰਵਾਰ ਦੇ ਤਿੰਨ ਮੈਂਬਰਾਂ ਨੂੰ ਸਵਾਈਨ ਫ਼ਲੂ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਹੁਣ ਤਕ ਡੇਂਗੂ ਦੇ 25, ਚਿਕਨਗੁਨੀਆ ਦੇ 70 ਅਤੇ ਮਲੇਰੀਆ ਦੇ 35 ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ।