ਤਿੰਨ ਮਹੀਨਿਆਂ ਦੀ ਮਸ਼ੱਕਤ ਤੋਂ ਬਾਅਦ ਥਰਮਲ ਕਰਮਚਾਰੀਆਂ ਅੱਗੇ ਝੁਕੀ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ 'ਚ ਪਿਛਲੇ 90 ਦਿਨਾਂ ਤੋਂ ਧਰਨੇ 'ਤੇ ਬੈਠੇ ਕੱਚੇ ਥਰਮਲ ਕਰਮਚਾਰੀਆਂ ਦੀਆਂ ਮੰਗਾਂ ਨੂੰ ਆਖ਼ਰ ਸਰਕਾਰ ਨੇ ਮੰਨ ਲਿਆ ਹੈ। ਜਾਣਕਾਰੀ ਮੁਤਾਬਕ 635 ਕੱਚੇ...

employees protest

ਬਠਿੰਡਾ : ਬਠਿੰਡਾ 'ਚ ਪਿਛਲੇ 90 ਦਿਨਾਂ ਤੋਂ ਧਰਨੇ 'ਤੇ ਬੈਠੇ ਕੱਚੇ ਥਰਮਲ ਕਰਮਚਾਰੀਆਂ ਦੀਆਂ ਮੰਗਾਂ ਨੂੰ ਆਖ਼ਰ ਸਰਕਾਰ ਨੇ ਮੰਨ ਲਿਆ ਹੈ। ਜਾਣਕਾਰੀ ਮੁਤਾਬਕ 635 ਕੱਚੇ ਕਰਮਚਾਰੀਆਂ ਨੂੰ ਥਰਮਲ ਕਾਲੋਨੀ ਬਿਜਲੀ ਗ੍ਰਿਡ ਤੇ ਮਾਲਵਾ ਦੇ ਵੱਖ-ਵੱਖ ਸ਼ਹਿਰਾਂ 'ਚ ਸੇਟ ਕੀਤਾ ਜਾਵੇਗਾ। ਕੁੱਝ ਕਰਮਚਾਰੀ ਥਰਮਲ ਦੀ ਸਿਕਊਰਿਟੀ ਥਰਮਲ ਕਾਲੋਨੀ ਦੀ ਮੇਨਟੇਂਨਸ 'ਚ ਨੌਕਰੀ ਕਰਨਗੇ।

ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਬਠਿੰਡਾ ਸਥਿਤ ਥਰਮਲ ਪਲਾਂਟ ਬੰਦ ਕੀਤੇ ਜਾਣ ਦੇ ਰੋਸ ਵਜੋਂ ਥਰਮਲ ਕਰਮਚਾਰੀ ਪਰਿਵਾਰਾਂ ਸਮੇਤ ਸੜਕਾਂ 'ਤੇ ਉਤਰੇ ਸਨ ਤੇ ਅੱਜ 90 ਦਿਨ ਬਾਅਦ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਹਨ। ਕਰਮਚਾਰੀਆਂ ਮੁਤਾਬਕ ਸਰਕਾਰ ਵਲੋਂ ਮੰਨੇ ਜਾਣ ਤੋਂ ਬਾਅਦ ਅੱਜ ਇਹ ਧਰਨਾ ਖ਼ਤਮ ਕਰ ਦਿਤਾ ਜਾਵੇਗਾ।