ਦੋ ਨੌਜਵਾਨ ਬੁਲੇਟ 'ਚ ਰੱਖੇ ਤੇਜ਼ਧਾਰ ਹਥਿਆਰ ਸਮੇਤ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਟੌਰ ਥਾਣਾ ਪੁਲਿਸ ਨੇ ਨਾਕੇ ਦੌਰਾਨ ਦੋ ਨੌਜਵਾਨਾਂ ਨੂੰ ਬੁਲੇਟ 'ਚ ਰੱਖੇ ਤੇਜ਼ਦਾਰ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਹੈ ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ..

Arrested

 

ਐਸ.ਏ.ਐਸ. ਨਗਰ, 1 ਅਗੱਸਤ (ਗੁਰਮੁਖ ਵਾਲੀਆ): ਮਟੌਰ ਥਾਣਾ ਪੁਲਿਸ ਨੇ ਨਾਕੇ ਦੌਰਾਨ ਦੋ ਨੌਜਵਾਨਾਂ ਨੂੰ ਬੁਲੇਟ 'ਚ ਰੱਖੇ ਤੇਜ਼ਦਾਰ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਹੈ ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਸ਼ਹਿਰ ਵਿਚਾਲੇ ਘੁੰਮ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਫੇਜ਼-11 ਵਾਸੀ ਕਮਲਜੀਤ ਸਿੰਘ 'ਤੇ ਕੰਬਾਲੀ ਵਾਸੀ ਨਿਜ਼ਾਮੁਦੀਨ ਵਜੋਂ ਹੋਈ ਹੈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਅੱਜ ਮੋਹਾਲੀ ਦੀ ਇਕ ਅਦਾਲਤ 'ਚ ਪੇਸ਼ ਕੀਤਾ ਜਿਥੇ ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ ਇਕ ਦਿਨ ਦੇ ਪੁਲਿਸ ਰੀਮਾਂਡ 'ਤੇ ਭੇਜ ਦਿਤਾ ਹੈ।
ਜਾਂਚ ਅਧਿਕਾਰੀ ਹਰਪ੍ਰੀਤ ਸਿੰਘ ਨੇ ਦਸਿਆ ਕਿ ਮਟੌਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਮੁਲਜ਼ਮ ਬੁਲੇਟ ਮੋਟਰਸਾਈਕਲ 'ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਸ਼ਹਿਰ ਵਿਚ ਘੁੰਮ ਰਹੇ ਹਨ। ਪੁਲਿਸ ਨੇ ਗੁਪਤ ਸੁਚਨਾ ਦੇ ਆਧਾਰ 'ਤੇ ਮਾਰਕੀਟ ਵਿਚ ਨਾਕੇਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕਰਨੀ ਸ਼ੁਰੂ ਕੀਤੀ। ਚੈਕਿੰਗ ਦੌਰਾਨ ਪੁਲਿਸ ਨੇ ਬਿਨਾਂ ਹੈਲਮੇਟ ਬੁਲੇਟ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ। ਜਦੋਂ ਪੁਲਿਸ ਨੇ ਨੌਜਵਾਨਾਂ ਤੋਂ ਬੁਲੇਟ ਮੋਟਰਸਾਈਕਲ ਦੇ ਕਾਗਜ਼ਾਤ ਵਿਖਾਉਣ ਲਈ ਕਿਹਾ ਤਾਂ ਉਹ ਬੁਲੇਟ ਦੇ ਕਾਗਜ਼ਾਤ ਨਹੀਂ ਵਿਖਾ ਸਕਿਆ।
ਪੁਲਿਸ ਨੇ ਜਦੋਂ ਮੋਟਰਸਾਈਕਲ ਦਾ ਸਾਈਲੈਂਸਰ ਚੈਕ ਕੀਤਾ ਤਾਂ ਉਨ੍ਹਾਂ ਨੂੰ ਸਾਈਲੈਂਸਰ ਦੇ ਨੇੜੇ ਇਕ ਬਟਨ ਵਾਲਾ ਕਮਾਣੀਦਾਰ ਚਾਕੂ 'ਤੇ ਇਕ ਪੰਚ ਮਿਲਿਆ। ਪੁਲਿਸ ਨੇ ਦੋਵੇਂ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਕਮਲਜੀਤ ਸਿੰਘ ਦਾ ਕਹਿਣਾ ਸੀ ਕਿ ਨਾ ਤਾਂ ਇਹ ਕਮਾਣੀਦਾਰ ਚਾਕੂ 'ਤੇ ਪੰਚ ਉਨ੍ਹਾਂ ਦਾ ਹੈ ਅਤੇ ਨਾ ਹੀ ਬੁਲੇਟ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਹਸਪਤਾਲ 'ਚ ਭਰਤੀ ਸੀ ਜਿਸ ਕੋਲ ਹਸਪਤਾਲ ਜਾਣ ਲਈ ਉਨ੍ਹਾਂ ਅਪਣੇ ਦੋਸਤ ਕੋਲੋ ਬੁਲੇਟ ਮੰਗਿਆ ਸੀ ਅਤੇ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਸ ਵਿਚ ਹਥਿਆਰ ਲੁਕਾਏ ਹੋਏ ਹਨ।