ਪੰਜਾਬ ਨੇ ਮੁੰਬਈ ਨੂੰ 8 ਵਿਕਟਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰਾਹੁਲ-ਗੇਲ ਨੇ ਖੇਡੀ ਧੱਮਾਕੇਦਾਰ ਪਾਰੀ

Punjab beat Mumbai by 8 wickets

ਮੋਹਾਲੀ : ਕਿੰਗਜ਼ ਇਲੈਵਨ ਪੰਜਾਬ ਦੇ ਲੋਕੇਸ਼ ਰਾਹੁਲ ਦੀ ਨਾਬਾਦ 71 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਕਿੰਗਜ਼ ਇਲੈਵਨ ਪੰਜਾਬ ਨੇ ਮੁੰਬਈ ਇੰਡੀਅਨਜ਼ ਨੂੰ ਆਈ. ਪੀ. ਐੱਲ. 2019 ਸੀਜ਼ਨ 12 ਦੇ ਮੁਕਾਬਲੇ ਵਿਚ ਸਨਿਚਰਵਾਰ ਨੂੰ ਅੱਠ ਵਿਕਟਾਂ ਨਾਲ ਹਰਾਇਆ। ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਮੋਹਾਲੀ ਸਟੇਡੀਅਮ ਵਿਚ ਖੇਡਿਆ ਗਏ ਮੈਚ ਵਿਚ ਪੰਜਾਬ ਨੇ ਟਾਸ ਜਿੱਤੇ ਕੇ ਮੁੰਬਈ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿਤਾ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮੁੰਬਈ ਨੇ ਪੰਜਾਬ ਨੂੰ 177 ਦੌੜਾਂ ਦਾ ਟੀਚਾ ਦਿਤਾ ਜਿਸ ਨੂੰ ਪੰਜਾਬ ਨੇ 8 ਵਿਕਟਾਂ ਰਹਿੰਦਿਆ ਹਾਸਲ ਕਰ ਲਿਆ।

ਟੀਚੇ ਦਾ ਪਿੱਛਾ ਕਰਨ ਉੱਤਰੀ ਪੰਜਾਬ ਦੀ ਸਲਾਮੀ ਜੋੜੀ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਤੀ। ਪੰਜਾਬ ਵਲੋਂ ਧਾਕੜ ਬੱਲੇਬਾਜ਼ ਕ੍ਰਿਸ ਗੇਲ ਨੇ ਤੇਜ਼ ਬੱਲੇਬਾਜ਼ੀ ਕਰਦਿਆਂ 24 ਗੇਂਦਾਂ 40 ਦੌੜਾਂ ਬਣਾਈਆਂ ਪਰ ਅਪਣੀ ਇਸ ਪਾਰੀ ਨੂੰ ਗੇਲ ਅੱਗੇ ਨਾ ਲਿਜਾ ਸਕੇ ਅਤੇ ਕਰੁਣਾਲ ਪੰਡਯਾ ਦੀ ਗੇਂਦ 'ਤੇ ਛੱਕਾ ਲਾਉਣ ਦੀ ਕੋਸ਼ਿਸ਼ ਵਿਚ ਹਾਰਦਿਕ ਪੰਡਯਾ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਮਯੰਕ ਅਗਰਵਾਲ ਨੇ ਕੇ. ਐੱਲ ਰਾਹੁਲ ਨਾਲ ਮਿਲ ਕੇ ਟੀਮ ਲਈ ਚੰਗੀ ਸਾਂਝੇਦਾਰੀ ਕੀਤੀ ਪਰ ਉਹ 21 ਗੇਂਦਾਂ 43 ਦੌੜਾਂ ਬਣਾ ਕੇ ਕਰੁਣਾਲ ਪੰਡਯਾ ਦਾ ਸ਼ਿਕਾਰ ਬਣ ਗਏ ਪਰ

ਇਕ ਪਾਸੇ ਲੋਕੇਸ਼ ਰਾਹੁਲ ਸਬਰ ਨਾਲ ਬੱਲੇਬਾਜ਼ੀ ਕਰਦੇ ਹੋਏ 57 ਗੇਂਦਾ 'ਚ 71 ਦੌੜਾਂ (6 ਚੌਕੇ, 1 ਛੱਕਾ) ਬਣਾ ਕੇ ਟੀਮ ਨੂੰ ਜਿੱਤ ਦਿਵਾ ਦਿਤੀ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ ਪੰਜਾਬ ਨੂੰ 177 ਦੌੜਾਂ ਦਾ ਟੀਚਾ ਦਿਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮੁੰਬਈ ਟੀਮ ਦੀ ਸ਼ੁਰੂਆਤ ਚੰਗੀ ਰਹੀ। ਦੋਵੇਂ ਸਲਾਮੀ ਬੱਲੇਬਾਜ਼ਾਂ ਨੇ 50 ਤੋਂ ਵੱਧ ਦੀ ਸਾਂਝੇਦਾਰੀ ਕੀਤੀ ਪਰ ਚੰਗੀ ਲੈਅ 'ਚ ਦਿਸ ਰਹੇ ਕਪਤਾਨ ਰੋਹਿਤ ਸ਼ਰਮਾ (32) ਵਿਲਜੋਇਨ ਦਾ ਸ਼ਿਕਾਰ ਬਣ ਗਏ। ਇਸ ਤੋਂ ਬਾਅਦ ਸੁਰਿਆ ਕੁਮਾਰ ਯਾਦਵ ਵੀ 11 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ।

 ਇਸ ਦੌਰਾਨ ਸਲਾਮੀ ਬੱਲੇਬਾਜ਼ ਡੀ ਕਾਕ ਇਕ ਪਾਸੇ ਡਟੇ ਰਹੇ ਅਤੇ ਉਸ ਨੇ ਅਪਣਾ ਅਰਧ ਸੈਂਕੜਾ ਪੂਰਾ ਕੀਤਾ। ਟੀਮ ਦਾ ਸਕੋਰ 120 ਤੱਕ ਪਹੁਚਾਉਣ ਤੋਂ ਬਾਅਦ ਡੀ ਕਾਕ 39 ਗੇਂਦਾਂ 60 ਦੇ ਨਿਜੀ ਦੌੜਾਂ 'ਤੇ ਮੁਹੰਮਦ ਸ਼ਮੀ ਦਾ ਸ਼ਿਕਾਰ ਬਣ ਗਏ। ਯੁਵਰਾਜ ਵੀ ਇਸ ਮੈਚ ਵਿਚ ਕੁਝ ਖਾਸ ਨਾ ਕਰ ਸਕੇ ਅਤੇ 22 ਗੇਂਦਾਂ 18 ਦੌੜਾਂ ਬਣਾ ਕੇ ਆਰ. ਮੁਰੁਗਨ ਅਸ਼ਵਿਨ ਦੇ ਗੇਂਦ 'ਤੇ ਸ਼ਮੀ ਨੂੰ ਕੈਚ ਦੇ ਬੈਠੇ। ਮੁੰਬਈ ਨੂੰ 5ਵਾਂ ਝਟਕਾ ਕਿਰੋਨ ਪੋਲਾਰਡ (7) ਦੇ ਰੂਪ 'ਚ ਲੱਗਾ। ਇਸ ਤੋਂ ਬਾਅਦ 6ਵਾਂ ਵਿਕਟ ਕਰੁਣਾਲ ਪੰਡਯਾ (10 ਅਤੇ 7ਵਾਂ ਵਿਕਟ ਹਾਰਦਿਕ ਪੰਡਯਾ (31) ਦੇ ਰੂਪ 'ਚ ਡਿੱਗਿਆ। (ਏਜੰਸੀਆਂ)