ਸੰਤ ਸੀਚੇਵਾਲ ਦੀ ਅਗਵਾਈ ‘ਚ ਨੌਜਵਾਨਾਂ ਵੱਲੋਂ ਗੁਰਦੁਆਰਾ ‘ਸ੍ਰੀ ਬੇਰ ਸਾਹਿਬ’ ਨੂੰ ਕੀਤਾ ਸੈਨੀਟਾਈਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖ ਕੇ ਜਿੱਥੇ ਕੇਂਦਰ ਸਰਕਾਰ ਨੇ 21 ਦਿਨ ਦੇ ਲੌਕਡਾਊਨ ਦਾ ਐਲਾਨ ਕੀਤਾ ਹੈ

coronavirus

ਸੁਲਤਾਨਪੁਰ ਲੋਧੀ : ਕਰੋਨਾ ਵਾਇਰਸ  ਦੇ ਵੱਧ ਰਹੇ ਪ੍ਰਭਾਵ ਨੂੰ ਦੇਖ ਕੇ ਜਿੱਥੇ ਕੇਂਦਰ ਸਰਕਾਰ ਨੇ 21 ਦਿਨ ਦੇ ਲੌਕਡਾਊਨ ਦਾ ਐਲਾਨ ਕੀਤਾ ਹੈ। ਉੱਥੇ ਹੀ ਕਈ ਕਲਾਕਾਰ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਵੀ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਨਜਿੱਠਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ।  ਇਸੇ ਤਹਿਤ ਅੱਜ ਕਰੋਨਾ ਵਾਇਰਸ ਤੋਂ ਬਚਾਅ ਲਈ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿਚ ਪਿੰਡ ਸੀਚੇਵਾਲ ਦੇ ਨੌਜਵਾਨਾਂ ਦੇ ਵੱਲੋਂ ਗੁਰਦੁਆਰਾ ‘ਸ੍ਰੀ ਬੇਰ ਸਾਹਿਬ’ ਦੀਆਂ ਪਰਕਰਮਾਂ ਨੂੰ ਪ੍ਰੈਸ਼ਰ ਵਾਲੇ ਪੰਪਾਂ ਨਾਲ ਸਪ੍ਰੇਅ ਕਰਕੇ ਸੈਨੀਟਾਈਜ਼ ਕਰਨ ਦੀ ਸੇਵਾ ਕੀਤੀ ਗਈ ਹੈ। 

ਦੱਸ ਦੱਈਏ ਕਿ ਸੇਵਾਦਾਰਾਂ ਦੇ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਦੇ ਦਰਸ਼ਨਾਂ ਲਈ ਆਉਂਦੀ ਸੰਗਤ ਦੇ ਮੱਦੇਨਜ਼ਰ ਅੱਜ ਗੁਰਦੁਆਰਾ ਸਾਹਿਬ ਦੇ ਕੰਪਲੈਕਸ਼ ਅਤੇ ਪਵਿੱਤਰ ਵੇਈ ਦੇ ਪੌੜ ਆਦਿ ਨੂੰ ਸੈਨੀਟਾਈਜ਼ਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੱਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲੇ ਦੇ ਵੱਲੋਂ ਵੀ ਆਪਣੇ ਪਿੰਡ ਦੀ ਜਿੰਮੇਵਾਰੀ ਲੈਂਦਿਆਂ ਸਾਰੇ ਪਿੰਡ ਵਿਚ ਟੈਕਰਾਂ ਨਾਲ ਸੈਨੀਟਾਈਜ਼ਰ ਦਾ ਛਿੜਕਾ ਕੀਤਾ ਗਿਆ ਸੀ ਅਤੇ ਅੰਮ੍ਰਿਤ ਮਾਨ ਅਤੇ ਨਿੰਜ਼ਾ ਤੋਂ ਇਲਾਵਾ ਵੀ ਹੋਰ ਕਈ ਮਸ਼ਹੂਰ ਕਲਾਕਾਰਾਂ ਨੇ ਆਪਣੇ ਪਿੰਡ ਵਿਚ ਗਰੀਬਾਂ ਨੂੰ ਰਾਸ਼ਨ ਵੰਡ ਕੇ ਉਨ੍ਹਾਂ ਦੀ ਸਹਾਇਤਾ ਕੀਤੀ ਸੀ । ਜ਼ਿਕਰ ਯੋਗ ਹੈ ਕਿ ਕਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ- ਦਿਨ ਪੰਜਾਬ ਵਿਚ ਵਧਦਾ ਹੀ ਜਾ ਰਿਹਾ ਹੈ ਜਿਸ ਨਾਲ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 41 ਲੋਕ ਇਸ ਵਾਇਰਸ ਤੋਂ ਹੁਣ ਤੱਕ ਪ੍ਰਭਾਵਿਤ ਹੋ ਚੁੱਕੇ ਹਨ।