ਇਨਸਾਨੀਆਤ ਦੀ ਸੇਵਾ 'ਚ ਡਟੇ ਇਹ ਨੌਜਵਾਨ, ਚਾਰੇ ਪਾਸੇ ਹੋ ਰਹੀ ਹੈ ਸ਼ਲਾਘਾ
ਉਹਨਾਂ ਦੱਸਿਆ ਕਿ ਉਹ ਖਾਣੇ ਦੀ ਅਤੇ ਦਵਾਈ ਦੀ ਸੇਵਾ ਕਰਦੇ ਹਨ
ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਇਸ ਕੋਰੋਨਾ ਵਾਇਰਸ ਕਰ ਕੇ ਪੂਰੇ ਭਾਰਤ ਵਿਚ ਲੌਕਡਾਊਨ ਲੱਗਾ ਹੋਇਆ ਹੈ। ਇਸ ਲੌਕਡਾਊ ਦੌਰਾਨ ਕੋਈ ਵੀ ਬਾਹਰ ਨਹੀਂ ਨਿਕਲ ਸਕਦਾ । ਇਸ ਦੇ ਚੱਲਦੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਨੌਜਵਾਨਾਂ ਨਾਲ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਖਾਸ ਗੱਲਬਾਤ ਕੀਤੀ ਹੈ ਉਹਨਾਂ ਤੋਂ ਪੁੱਛਿਆ ਗਿਆ ਕਿ ਉਹ ਕਿਸ ਤੋਂ ਇਹ ਕੰਮ ਕਰ ਰਹੇ ਹਨ ਤਾਂ ਉਹਨਾਂ ਦੱਸਿਆ ਕਿ ਜਿਸ ਦਿਨ ਇਹ ਲੌਕਡਾਊਨ ਲੱਗਾ ਸੀ ਉਹਨਾਂ ਨੇ ਉਸ ਦਿਨ ਹੀ ਡੀਸੀ ਤੋਂ ਪਾਸ ਬਣਵਾ ਕੇ ਮਨਜ਼ੂਰੀ ਲੈ ਲਈ ਸੀ।
ਉਹਨਾਂ ਦੱਸਿਆ ਕਿ ਉਹ ਖਾਣੇ ਦੀ ਅਤੇ ਦਵਾਈ ਦੀ ਸੇਵਾ ਕਰਦੇ ਹਨ ਅਤੇ ਉਹ ਮੋਗੇ ਜ਼ਿਲ੍ਹੇ ਵਿਚ ਸੇਵਾ ਕਰ ਰਹੇ ਹਨ ਉੱਥੇ 250 ਦੇ ਕਰੀਬ ਝੁੱਗੀ ਝੌਂਪੜੀ ਵਾਲੇ ਰਹਿੰਦੇ ਹਨ ਜਿਹਨਾਂ ਲਈ ਖਾਣਾ ਤਿਆਰ ਕੀਤਾ ਸੀ ਅਤੇ ਅਸੀਂ ਇਹਨਾਂ ਨੂੰ ਰਾਸ਼ਨ ਦੀ ਸੇਵਾ ਵੀ ਕਰਾਂਗੇ। ਉਹਨਾਂ ਦੱਸਿਆ ਕਿ ਉਹ ਤਿੰਨ ਜ਼ਿਲ੍ਹੇ ਕਵਰ ਕਰ ਰਹੇ ਫਰੀਦਕੋਟ, ਮੋਗਾ, ਫਿਰੋਜ਼ਪੁਰ। ਉਹਨਾਂ ਦੱਸਿਆ ਕਿ ਉਹਨਾਂ ਦੇ ਨਾਲ 50 ਮੈਂਬਰ ਜੁੜੇ ਹੋਏ ਹਨ। ਉਹਨਾਂ ਨੇ ਦੱਸਿਆ ਕਿ ਇਹਨਾਂ ਗਰੀਬ ਪਰਿਵਾਰਾਂ ਨੂੰ ਅਸੀਂ ਰਾਸ਼ਨ ਜਾਂ ਫਿਰ ਖਾਣਾ ਖੁਆ ਕੇ ਹੀ ਗਰੀਬਾਂ ਦੀ ਮਦਦ ਕਰਦੇ ਹਾਂ।
ਇਹਨਾਂ ਨੌਜਵਾਨਾਂ ਦੇ ਨਾਲ ਇਕ ਪੁਲਿਸ ਮੁਲਾਜ਼ਮ ਵੀ ਮਦਦ ਕਰ ਰਿਹਾ ਹੈ ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਉਹਨਾਂ ਦੇ ਨਾਲ ਦੇ ਪੁਲਿਸ ਮੁਲਾਜ਼ਮ ਜੋ ਲੋਕਾਂ ਨਾਲ ਕੁੱਟਮਾਰ ਕਰ ਰਹੇ ਹਨ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਉਸ ਪੁਲਿਸ ਨੌਜਵਾਨ ਨੇ ਕਿਹਾ ਕਿ ਪੁਲਿਸ ਨੂੰ ਵੀ ਸ਼ੌਕ ਨਹੀਂ ਕਿ ਉਹ ਲੋਕਾਂ ਨਾਲ ਕੁੱਟਮਾਰ ਕਰਨ ਪਰ ਕਈ ਵਾਰ ਸਥਿਤੀ ਅਜਿਹੀ ਹੋ ਜਾਂਦੀ ਹੈ ਕਿ ਪੁਲਿਸ ਨੂੰ ਆਪਣਾ ਡੰਡਾ ਦਿਖਾਉਣਾ ਪੈਂਦਾ ਹੈ। ਕਿਉਂਕਿ ਇਸ ਲੌਕਡਾਊਨ ਵਿਚ ਕਈ ਲੋਕ ਤਾਂ ਬੇਫਾਲਤੂ ਹੀ ਬਾਹਰ ਨਿਕਲ ਰਹੇ ਹਨ। ਇਸ ਲਈ ਪੁਲਿਸ ਉਹਨਾਂ ਨਾਲ ਕੁੱਟਮਾਰ ਕਰ ਰਹੀ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਨਾਲ ਜੋ ਲੋਕ ਮਰ ਰਹੇ ਹਨ ਉਹਨਾਂ ਲਈ ਤਾਂ ਅਸੀਂ ਕੁੱਝ ਨਹੀਂ ਕਰ ਸਕਦੇ ਪਰ ਸਾਨੂੰ ਇਹਨਾਂ ਭੁੱਖੇ ਰਹਿ ਰਹੇ ਲੋਕਾਂ ਲਈ ਜਰੂਰ ਕੁੱਝ ਕਰਨਾ ਚਾਹੀਦਾ ਹੈ।