ਕਰੋਨਾ ਵਾਇਰਸ ਤੋਂ ਡਰਨਾਂ ਨਹੀਂ ਲੜਨਾਂ ਹੈ : ਆਈ.ਜੀ ਅਰੁਣ ਕੁਮਾਰ ਮਿੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਕਤਸਰ ਸਹਿਬ ਪੁਲਿਸ ਵੱਲੋਂ ਅਜਿਹੇ ਪਰਿਵਾਰਾਂ ਦੀ ਲਿਸਟ ਤਿਆਰ ਕੀਤੀ ਗਈ ਹੈ ਜਿਹੜੇ ਪਰਿਵਾਰ ਹਰ ਰੋਜ ਕਮਾ ਕੇ ਖਾਂਦੇ ਹਨ

punjab coronavirus

ਸ੍ਰੀ ਮੁਕਤਸਰ ਸਾਹਿਬ : ਮਾਨਯੋਗ ਸ੍ਰੀ ਅਰੁਣ ਕੁਮਾਰ ਆਈ.ਜੀ ਬਠਿੰਡਾ ਰੇਂਜ ਵੱਲੋਂ ਮਾਨਯੋਗ ਸ. ਰਾਜ ਬਚਨ ਸਿੰਘ ਸੰਧੂ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਫ਼ਨਬਸਪ; ਦੀ ਨਿਗਰਾਨੀ ਹੇਠ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਲੌਕਡਾਊਨ ਦੌਰਾਨ ਸਥਿਤੀ ਦਾ ਜਾਇਜਾ ਲਿਆ ਅਤੇ ਉਨ੍ਹਾਂ ਦੱਸਿਆਂ ਕਿ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਦਿਨਕਰ ਗੁਪਤਾ ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾ ਤਹਿਤ ਕਰੋਨਾ ਵਾਇਰਸ ਤੋਂ ਨਜਿਠਣ ਲਈ ਲਗਾਏ ਗਏ ਲੌਕਡਾਊਨ ਦੌਰਾਨ ਜ਼ਰੂਰਤਮੰਦ ਲੋਕਾਂ ਲਈ ਹਰ ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਨੂੰ ਡੋਰ-ਟੂ-ਡੋਰ ਭੇਜਿਆਂ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਨੂੰ ਭੁੱਖਾ ਨਹੀ ਰਹਿਣ ਦਿੱਤਾ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਕਿਹਾ ਜੇਕਰ ਕਿਸੇ ਕਿਸਮ ਕੋਈ ਵੀ ਸਮੱਸਿਆ ਆ ਰਹੀ ਹੈ ਤਾਂ ਉਸ ਸਮੱਸਿਆ ਨੂੰ ਛੇਤੀ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆਂ ਕਿ ਜਿਲ੍ਹਾਂ ਮੁਕਤਸਰ ਸਹਿਬ ਪੁਲਿਸ ਵੱਲੋਂ ਅਜਿਹੇ ਪਰਿਵਾਰਾਂ ਦੀ ਲਿਸਟ ਤਿਆਰ ਕੀਤੀ ਗਈ ਹੈ ਜਿਹੜੇ ਪਰਿਵਾਰ ਹਰ ਰੋਜ ਕਮਾ ਕੇ ਖਾਂਦੇ ਹਨ ਉਨ੍ਹਾਂ ਦੇ ਤਕਰੀਬਨ 6955 ਪਰਿਵਾਰ ਹਨ। ਜਿਨ੍ਹਾਂ ਨੂੰ ਸੁੱਕਾ ਰਾਸ਼ਨ ਜਿਵੇਂ ਕਿ ਮਸ਼ਾਲੇ, ਤੇਲ, ਘਿਊ, ਸਾਬਣ, ਆਟਾ, ਦਾਲਾ ਆਦਿ ਹਫਤੇ ਦਾ ਰਾਸ਼ਨ ਮੁਹਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਲਿਸਟ ਵਿੱਚ ਉਹ ਘਰ ਜਿਨ੍ਹਾਂ ਕੋਲ ਖਾਣਾ ਪਕਾਉਣ ਲਈ ਬਾਲਣ ਨਹੀ, ਗੈਸ ਨਹੀ ਉਨ੍ਹਾਂ ਦੇ ਪਰਿਵਾਰਾ ਦੀਆਂ ਅਲੱਗ ਤੋਂ ਲਿਸਟਾਂ ਬਣਾਈਆਂ ਗਈਆਂ ਹਨ

ਜਿਨ੍ਹਾਂ ਨੂੰ ਲੰਗਰ ਤਿਆਰ ਕਰਕੇ ਪੈਕਿੰਗ ਦੇ ਵਿੱਚ ਤਿਨੋਂ ਟਾਇਮ ਵੰਡਿਆਂ ਜਾ ਰਿਹਾ ਹੈ। ਉਨਾਂ ਕਿਹਾ ਕਿ ਇਹ ਰਾਸ਼ਨ ਅਤੇ ਖਾਣ ਲਈ ਲੰਗਰ ਅਲੱਗ- ਅਲੱਗ ਸੰਸਥਾਵਾਂ ਦੇ ਸਹਿਯੋਗ ਨਾਲ ਤਿਆਰ ਕਰਕੇ ਵਰਤਾਇਆ ਜਾ ਰਿਹਾ ਹੈ। ਉਨਾਂ ਸਭ ਸੰਸਥਾਵਾ ਦਾ ਧੰਨਵਾਦ ਕਰਦੇ ਕਿਹਾ ਕਿ ਇਸ ਵਿੱਚ ਕਿਸੇ ਨੂੰ ਵੀ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ।  ਮਾਨਯੋਗ ਸ੍ਰੀ ਅਰੁਣ ਕੁਮਾਰ ਆਈ.ਜੀ ਫ਼ਨਬਸਪ;ਜੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਕਰੋਨਾ ਵਾਇਰਸ ਬਾਰੇ ਸਮਝਣਾ ਚਾਹੀਦਾ ਹੈ ਜਿਵੇਂ ਤੁਸੀ ਜਾਣਦੇ ਹੀ ਹੋ ਕਿ ਵਾਇਰਸ ਹੋਣ ਕਰਕੇ ਸਾਰੀ ਦੁਨੀਆਂ ਅਤੇ ਵੱਡੇ-ਵੱਡੇ ਦੇਸ਼ਾ ਅੰਦਰ ਸਮੱਸਿਆ ਆ ਰਹੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਕਈ ਹਦਾਇਤਾ ਦਿੱਤੀਆਂ ਗਈਆਂ ਹਨ ਕਿ ਕਰੋਨਾ ਵਾਇਰਸ ਨੂੰ ਕਿਸ ਤਰਾਂ ਕੰਟਰੋਲ ਕਰਨਾ ਚਾਹੀਦਾ ਹੈ ਸਾਨੂੰ ਸਾਰਿਆ ਨੂੰ ਉਨ੍ਹਾਂ ਹਦਾਇਤਾ ਦੀ ਪਾਲਣਾ ਕਰਨੀ ਚਾਹੀਦੀ ਹੈ ਖਾਸ ਕਰਕੇ ਆਪਾਂ ਨੂੰ ਆਪਣੇ ਘਰਾਂ ਵਿੱਚ ਰਹਿ ਕੇ ਆਪਣਿਆਂ ਨੂੰ ਅਤੇ ਸਮਾਜ ਨੂੰ ਬਚਾਉਣਾ ਚਾਹੀਦਾ ਹੈ। ਜੇਕਰ ਤੁਸੀ ਘਰ ਬੈਠ ਕੇ ਟਾਇਮ ਪਾਸ ਕਰ ਲਵੋਗੇ ਤਾਂ ਇਸ ਵਿੱਚ ਵਾਇਰਸ ਨੂੰ ਖਤਮ ਕਰਨ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਵੇਗਾ। ਇਸੇ ਨਾਲ ਉਨ੍ਹਾਂ ਨੇ ਪ੍ਰੈਸ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੈੱਸ ਦੇ ਕਰਮਚਾਰੀ ਵੀ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦੇ ਰਹੇ ਹਨ ਅਤੇ ਲੋਕਾ ਨੂੰ ਕਾਰੋਨਾ ਵਾਇਰਸ ਤੋਂ ਨਜਿੱਠਣ ਲਈ ਵੱਖ-ਵੱਖ ਤਰ੍ਹਾਂ ਨਾਲ ਜਾਗਰੂਕ ਵੀ ਕਰ ਰਹੇ ਹਨ। ਇਸ ਮੌਕੇ ਮਾਨਯੋਗ ਅਰੁਣ ਕੁਮਾਰ ਆਈ.ਜੀ ਬਠਿੰਡਾ ਅਤੇ ਸ.ਰਾਜਬਚਨ ਸਿੰਘ ਸੰਧੂ ਜੀ ਵੱਲੋਂ 7 ਰਾਸ਼ਨ ਦੀਆਂ ਗੱਡੀਆਂ ਐਸ.ਐਸ.ਪੀ ਦਫਤਰ ਵਿੱਚੋਂ ਰੁਵਾਨਾ ਕੀਤੀਆ। 6 ਕੈਂਟਰ ਰਾਸ਼ਨ ਦੇ ਮੁਕਤੀਸਰ ਪਲੈਸ ਵਿੱਚੋਂ ਰੁਵਾਨਾ ਕੀਤੇ ਅਤੇ ਇੱਕ ਬੱਸ ਰਾਸ਼ਨ ਦੀ ਸ਼ਿਵ ਧਾਮ ਜਲਾਲਾਬਾਦ ਰੋਡ ਤੋਂ ਰਵਾਨਾ ਕੀਤੀ ਜੋ ਪੁਲਿਸ ਦੇ ਸਹਿਯੋਗ ਨਾਲ ਜਿਲ੍ਹਾਂ ਅੰਦਰ ਅਲੱਗ ਅਲੱਗ ਥਾਵਾਂ ਤੇ ਜਾ ਕੇ ਲੋੜ੍ਹਵੰਦਾ ਨੂੰ ਰਾਸ਼ਨ ਵੰਡਿਆ ਜਾਵੇਗਾ। ਇਸ ਮੌਕੇ ਸਮਾਜ ਸੇਵੀ ਸੁਸਾਇਟੀ ਜਾਲਾਬਾਦ ਰੋਡ, ਰਾਧਾ ਸੁਆਮੀ ਬਿਆਸ ਸੁਸਾਇਟੀ, ਜੇ ਭਾਰਤ ਸੇਵਾ ਸੁਸਾਇਟੀ ( ਕ.ਐਸ. ਸੋਨੀ), ਸਿਵ ਧਾਨ ਸ੍ਰੀ ਮੁਕਤਸਰ ਸਾਹਿਬ, ਕਲੀਨ ਅਤੇ ਗਰਨਿ ਸੇਵਾ ਸੁਸਾਇਟੀ, ਬਾਬਾ ਸੋਨੀ ਆਸ਼ਰਮ ਜੀ ਦੇ ਮੈਂਬਰ ਹਾਜ਼ਰ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।