ਬਜਟ ਇਜਲਾਸ ਦੌਰਾਨ ਵਿਰੋਧੀ ਧਿਰ ਨੇ ਖ਼ਾਮੀਆਂ ਨੂੰ ਲੈ ਕੇ ਲਾਏ ਗੰਭੀਰ ਦੋਸ਼

ਏਜੰਸੀ

ਖ਼ਬਰਾਂ, ਪੰਜਾਬ

ਬਜਟ ਇਜਲਾਸ ਦੌਰਾਨ ਵਿਰੋਧੀ ਧਿਰ ਨੇ ਖ਼ਾਮੀਆਂ ਨੂੰ ਲੈ ਕੇ ਲਾਏ ਗੰਭੀਰ ਦੋਸ਼

image

ਅੰਮਿ੍ਰਤਸਰ, 30 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਮਾਸਟਰ ਮਿੱਠੂ ਸਿੰਘ ਕਾਹਨੇਕੇ ਅੰਤ੍ਰਿਗ ਕਮੇਟੀ ਮੈਬਰ ਸ਼੍ਰੋਮਣੀ ਕਮੇਟੀ, ਜੁਗਰਾਜ ਸਿੰਘ ਦੋਧਰ ਮੈਂਬਰ ਸ਼੍ਰੋਮਣੀ ਕਮੇਟੀ ਮੋਗਾ ਅਤੇ ਜਸਪਾਲ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੱਜ ਪੇਸ਼ ਹੋਏ ਬਜਟ ਤੇ ਵੱਖ ਵੱਖ ਟਿਪਣੀਆਂ ਕਰਦਿਆਂ ਕਿਹਾ ਕਿ ਇਹ ਬਜਟ ਅੰਤ੍ਰਿਗ ਕਮੇਟੀ ਵਿਚ ਵਿਚਾਰਿਆ ਹੀ ਨਹੀਂ ਗਿਆ। 
ਪਿਛਲੇ 10 ਸਾਲਾਂ ਤੋ ਜਮ੍ਹਾਂ ਖ਼ਰਚ ਅਨੁਮਾਨ ਬਜਟ ਵਧਾ ਚੜ੍ਹਾ ਕੇ ਬੋਗਸ ਹੀ ਪਾਸ ਹੁੰਦੇ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਵਾਲੇ ਬਜਟ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਜਟ ਦੇ ਅੰਕੜਿਆਂ ਵਿਚ ਬਹੁਤ ਗ਼ਲਤੀਆਂ ਹਨ। ਬਜਟ ਗੁਰਦੁਆਰਾ ਐਕਟ ਅਤੇ ਪ੍ਰਬੰਧ ਸਕੀਮ ਨਿਯਮਾਂ ਅਤੇ ਉਪ ਨਿਯਮਾਂ ਨੂੰ ਧਿਆਨ ਵਿਚ ਰੱਖ ਕੇ ਨਹੀਂ ਬਣਾਇਆ ਜਾਂਦਾ। ਇਹ ਪਿਛਲੇ ਕਈ ਸਾਲਾਂ ਤਂੋ ਚਲ ਰਿਹਾ ਹੈ। ਸਰਕਾਰੀ ਆਡੀਟਰਾਂ ਨੇ ਵੀ ਅਪਣੀਆਂ ਟਿਪਣੀਆਂ ਤੇ ਰੀਪੋਰਟਾਂ ਦਰਜ ਕੀਤੀਆਂ। 
ਉਕਤ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਬਜਟ ਹਮੇਸ਼ਾ ਦੀ ਤਰ੍ਹਾਂ ਸੰਗਤਾਂ ਨਾਲ ਧੋਖਾ ਹੈ। ਬਹੁਤੇ ਮੈਂਬਰ ਬਜਟ ਦੀ ਮਹੱਤਤਾ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਪਰ  ਜੈਕਾਰਿਆਂ ਦੀ ਗੂੰਜ ਵਿਚ 30 ਮਿੰਟਾਂ ਵਿਚ ਹੀ ਪਾਸ ਅਤੇ 50 ਮਿੰਟਾਂ ਵਿਚ ਸਾਲਾਨਾ ਇਜਲਾਸ ਖ਼ਤਮ ਹੋ ਜਾਂਦਾ ਹੈ। ਇਹ ਬਜਟ ਵੀ ਅਨੇਕਾਂ ਗ਼ਲਤੀਆਂ, ਅੰਕੜਿਆਂ ਦੀਆਂ ਅਣਗਹਿਲੀਆਂ ,ਜੋੜਾਂ ਵਿਚ ਫ਼ਰਕ ਤੇ ਸੰਗਤਾਂ ਨੂੰ ਗੁਮਰਾਹ ਕਰਨ ਵਾਲਾ ਹੈ। ਸ਼੍ਰੋਮਣੀ ਕਮੇਟੀ ਅਧੀਨ ਚਲ ਰਹੇ ਮੈਡੀਕਲ ਟਰੱਸਟ 
ਇੰਜੀਨੀਰਿੰਗ ਟਰੱਸਟ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਿਰਸਿਟੀ ਅਤੇ ਹੋਰ ਸਕੂਲਾਂ ਕਾਲਜਾਂ ਦਾ ਬਜਟ ਹਾਊਸ ਵਿਚ ਪੇਸ਼ ਕਰਨ ਦੀ ਲੋੜ ਹੀ ਨਹੀਂ ਸਮਝੀ ਜਾਂਦੀ । ਇਨ੍ਹਾਂ ਟਰੱਸਟਾਂ ਨੂੰ ਸੈਂਕੜੇ ਏਕੜ ਜ਼ਮੀਨ ਗੁਰਦਵਾਰਾ ਸਾਹਿਬ ਦੀ ਦਿਤੀ ਹੈ । ਪਿਛਲੇ 30 ਸਾਲਾਂ ਤੋਂ ਕਾਬਜ਼ ਧੜਾ ਕੇਵਲ ਇਕ ਪ੍ਰਵਾਰ ਜਾਂ ਅਪਣੇ ਚਹੇਤਿਆਂ ਨੂੰ ਟਰੱਸਟੀ ਬਣਾ ਕੇ ਹੁਣ ਪ੍ਰਾਈਵੇਟ ਟਰੱਸਟ ਵਾਂਗ ਸਿਆਸੀ ਘਰਾਣਿਆਂ ਦੇ ਹਿਤ ਪੂਰੇ ਜਾ ਰਹੇ ਹਨ। ਉਨ੍ਹਾਂ ਮੁਤਾਬਕ ਸ਼੍ਰੋਮਣੀ ਕਮੇਟੀ ਚੁਣੀ ਹੋਈ ਸੰਸਥਾ ਹੈ ਜਿਸ ਦੇ ਮੈਂਬਰ ਟਰੱਸਟੀ ਹਨ ਮਾਲਕ ਨਹੀਂ। ਦਸਵੰਧ ਧਾਰਮਕ ਫ਼ੰਡ, ਵਿਦਿਆ ਫ਼ੰਡ ਆਦਿ 38 ਫ਼ੀ ਸਦੀ ਫ਼ੰਡ ਵਸੂਲ ਕੇ ਸ਼੍ਰੋਮਣੀ ਕਮੇਟੀ,ਧਰਮ ਪ੍ਰਚਾਰ ਕਮੇਟੀ,ਵਿਦਿਆ ਦਾ ਪ੍ਰਸਾਰ ਵਖਰੇ ਖਾਤੇ ਖੋਲ੍ਹ ਕੇ ਚਲਾਉਂਦੀ ਹੈ। ਸੰਸਥਾ ਦਾ ਪ੍ਰਧਾਨ ਡਿਕੇਟਟਰ ਵਜੋਂ ਵਿਚਰਦਾ ਹੈ ਪਰ ਸਾਰੀ ਤਾਕਤ ਅੰਤ੍ਰਿਗ ਕਮੇਟੀ ਕੋਲ ਹੈ। 25 ਸਾਲਾਂ ਤੋਂ ਕਰੋੜਾ ਰੁਪਏ ਹਰ ਸਾਲ ਮੈਡੀਕਲ ਟਰੱਸਟਾਂ, ਯੂਨੀਵਿਰਸਿਟੀ ਤੇ ਹੋਰ ਵਿਦਿਅਕ ਅਦਾਰਿਆਂ ਨੂੰ ਫ਼ੰਡ ਦਿਤਾ ਜਾ ਰਿਹਾ ਹੈ ਜੋ ਗੁਰਦੁਆਰਾ ਐਕਟ ਦੀ ਉਲੰਘਣਾ ਹੈ। ਇਨ੍ਹਾਂ ਅਦਾਰਿਆਂ ਤੇ ਟਰੱਸਟਾਂ ਦੀ ਇਮਾਰਤਾਂ ਵੀ ਗੁਰਦਵਾਰਾ ਫ਼ੰਡਾਂ ਵਿਚੋਂ ਬਣਾਈਆਂ ਜਾ ਰਹੀਆਂ ਹਨ । ਪਹਿਲੇ 10 ਸਾਲ ਤਾਂ ਇਨ੍ਹਾਂ ਟਰੱਸਟਾਂ ਦਾ ਹਿਸਾਬ-ਕਿਤਾਬ ਸ਼੍ਰੋਮਣੀ ਕਮੇਟੀ ਚੈਕ ਕਰਦੀ ਸੀ ਪਰ ਹੁਣ 15 ਸਾਲਾਂ ਤੋਂ ਇਕ ਪ੍ਰਵਾਰ ਦਾ ਕਬਜ਼ਾ ਹੋਣ ਕਰ ਕੇ ਅਕਾਲੀ ਦਲ ਪ੍ਰਧਾਨ, ਕੋਰ ਕਮੇਟੀ ਮੈਂਬਰ, ਸਿਆਸੀ ਆਗੂ ਆਦਿ ਹੁਣ ਇਹ ਅਦਾਰਾ ਪ੍ਰਾਈਵੇਟ ਕੰਪਨੀ ਦੀ ਤਰ੍ਹਾਂ ਚਲਾ ਰਹੇ ਹਨ ਜਿਨ੍ਹਾਂ ਦਾ ਬਜਟ ਅਰਬਾਂ ਰੁਪਏ ਹੈ ਪਰ ਜਨਰਲ ਹਾਊਸ ਵਿਚ ਪੇਸ਼ ਕਰਨ ਦੀ ਲੋੜ ਨਹੀਂ ਸਮਝੀ ਜਾ ਰਹੀ। ਪੰਜਾਬ,ਹਰਿਆਣਾ, ਹਿਮਾਚਲ, ਜੰਮੂ—ਕਸ਼ਮੀਰ, ਨੇਪਾਲ ਤੇ ਹੋਰ ਸੂਬਿਆਂ ਵਿਚ ਸਿੱਖ ਮਿਸ਼ਨ ਖੋਲੇ੍ਹ ਹਨ ਪ੍ਰੰਤੂ ਸਿੱਖ ਪ੍ਰਚਾਰ ਤੇ ਪ੍ਰਸਾਰ ਹੇਠਾਂ ਜਾ ਰਿਹਾ ਹੈ। ਇਕ ਚੈਨਲ ਨਾਲ ਹੋਏ ਸਮਝੌਤੇ ਤੋਂ ਹਰ ਸਾਲ ਆਉਣ ਵਾਲੀ ਸਹਾਇਤਾ ਅਨੁਸਾਰ 1,80,00,000 ਗੁਰੂ ਰਾਮਦਾਸ ਹਸਪਤਾਲ ਵੱਲਾ ਪਾਸੋਂ 25,00.770 ਸੂਦ ਦੀ ਰਕਮ 66,00,000 ਧਰਮ ਪ੍ਰਚਾਰ ਕਮੇਟੀ ਤੋਂ 1 ਕਰੋੜ ਵਿਦਿਆ ਫ਼ੰਡ 21,30,00,00 ਆਦਿ ਸਕੀਮ ਨੂੰ ਛਿੱਕੇ ਤੇ ਟੰਗ ਕੇ 4 ਕਰੋੜ 10 ਲੱਖ ਉਚੇਚੇ ਤੌਰ ਤੇ ਬਿੰਡਿੰਗ ਫ਼ੰਡ ਗੁਰਦਵਾਰਾ 85 ਤੋਂ 14 ਲੱਖ ਸਪੋਰਟਸ ਫ਼ੰਡ ਵਿਦਿਆ ਲਾ ਕੇ ਵਖਰਾ ਲਿਆ ਜਾਂਦਾ ਹੈ । ਕੁਲ ਵਿਦਿਆ ਕਰੋੜ ਦਾ ਫ਼ੰਡ 33 ਕਰੋੜ ਦਸਿਆ ਗਿਆ ਹੈ । ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਵਾਸਤੇ 7 ਕਰੋੜ 75 ਲੱਖ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਹਾਇਤਾ ਫ਼ੰਡ ਵਿਦਿਅਕ ਅਦਾਰਿਆਂ ਦੀਆਂ ਅਤੇ ਸਿੱਖ ਯੂਨੀਵਰਸਿਟੀ ਦੇ ਅੰਕੜੇ ਦਰੁਸਤ ਨਹੀਂ। ਵਾਧੂ ਰਕਮਾਂ ਫ਼ੰਡਾਂ ਵਿਚ ਫ਼ਰਜ਼ੀ ਸਹਾਇਤਾਂ ਦੇ ਖਾਤੇ ਬਣਾ ਕੇ ਚੁੱਣੀਆਂ ਬੰਦ ਕੀਤੀਆਂ ਜਾਣ।  ਮਿੱਠੂ ਸਿੰਘ ਨੇ ਦਰਬਾਰ ਸਾਹਿਬ ਤਰਨਤਾਰਨ ਦੀ ਗੋਲਕ ਵਿਚ ਸਾਲ 19-20 ਵਿਚ ਘਪਲਾ ਹੋਇਆ ਹੈ ਜਿਸ ਦੀ ਪੜਤਾਲ ਹੋਣੀ ਚਾਹੀਦੀ ਹੈ । ਆਨੰਦਪੁਰ ਸਾਹਿਬ, ਗੁਰਦਵਾਰਾ ਸਾਹਿਬ ਬਾਬਾ ਗਾਧਾ ਸਿੰਘ ਬਰਨਾਲਾ ਵਿਚ ਜਾਅਲੀ ਬਿਲ ਖ਼ਰਚਿਆਂ ਦਾ ਬਹੁਤ ਵੱਡਾ ਰੌਲਾ ਪੈ ਰਿਹਾ ਹੈ ਪਰ ਇਸ ਦੀ ਪੜਤਾਲ ਨਹੀਂ ਕਰਵਾਈ ਗਈ।  ਉਕਤ ਵਰਨਣ ਵਿਦਿਅਕ ਅਦਾਰਿਆਂ ਦਾ ਪ੍ਰਬੰਧ ਸਿਆਸੀ ਲੋਕਾਂ ਕੋਲ ਹੈ ਅਤੇ ਉਹ ਹੀ ਇਨ੍ਹਾਂ ਦੇ ਟਰੱਸਟੀ ਹਨ। ਇਨ੍ਹਾਂ ਵਿਚ ਪ੍ਰਧਾਨ ਬੀਬੀ ਜਗੀਰ ਕੌਰ ਖ਼ੁਦ ਟਰੱਸਟੀ ਹਨ, ਜੇਕਰ ਇਹ ਲੁੱਟ ਬੰਦ ਨਾ ਹੋਈ ਤਾਂ ਲੋਕ ਅਦਾਲਤ ਵਿਚ ਜਾ ਸਕਦੇ ਹਨ।