ਸਰੀਰਕ ਸ਼ੋਸ਼ਣ ਦੇ ਦੋਸ਼ ਹੇਠ ਪੀਟੀਸੀ ਚੈਨਲ ਤੋਂ ਗੁਰਬਾਣੀ ਪ੍ਰਸਾਰਨ ਕਰਨ ਦੇ ਅਧਿਕਾਰ ਖ਼ਤਮ ਕੀਤੇ ਜਾਣ : ਸੁਖਜਿੰਦਰ ਸਿੰਘ ਰੰਧਾਵਾ

ਏਜੰਸੀ

ਖ਼ਬਰਾਂ, ਪੰਜਾਬ

ਸਰੀਰਕ ਸ਼ੋਸ਼ਣ ਦੇ ਦੋਸ਼ ਹੇਠ ਪੀਟੀਸੀ ਚੈਨਲ ਤੋਂ ਗੁਰਬਾਣੀ ਪ੍ਰਸਾਰਨ ਕਰਨ ਦੇ ਅਧਿਕਾਰ ਖ਼ਤਮ ਕੀਤੇ ਜਾਣ : ਸੁਖਜਿੰਦਰ ਸਿੰਘ ਰੰਧਾਵਾ

image


ਰੰਧਾਵਾ ਨੇ 'ਜਥੇਦਾਰ' ਨੂੰ ਲਿਖਿਆ ਪੱਤਰ
ਅੰਮਿ੍ਤਸਰ, 30 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ  ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਪੀਟੀਸੀ ਪੰਜਾਬੀ ਚੈਨਲ ਦੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ 'ਤੇ ਰੋਕ ਲਗਾਈ ਜਾਵੇ ਅਤੇ ਥਾਣਾ ਮੋਹਾਲੀ ਦੀ ਪੁਲਿਸ ਵਲੋਂ ਦਰਜ ਕੀਤੇ ਪਰਚੇ ਨੂੰ  ਗੰਭੀਰਤਾ ਨਾਲ ਲਿਆ ਜਾਵੇ  | ਰੰਧਾਵਾ ਮੁਤਾਬਕ ਸ੍ਰੀ ਦਰਬਾਰ ਸਾਹਿਬ ਤੋਂ ਰੋਜ਼ਾਨਾ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਉਕਤ ਚੈਨਲ ਕਰ ਰਿਹਾ ਹੈ | ਇਸ ਕੋਲ ਹੀ ਸਾਰੇ ਸਿੱਧਾ ਪ੍ਰਸਾਰਨ ਦੇ ਹੱਕ ਹਨ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਚੋਣਾਂ ਦੌਰਾਨ ਮੰਨ ਚੁੱਕੇ ਹਨ ਕਿ ਉਹ ਇਸ ਦੇ ਮਾਲਕ ਹਨ  | ਉਨ੍ਹਾ 'ਜਥੇਦਾਰ' ਨੂੰ  ਚੇਤੇ ਕਰਵਾਇਆ ਕਿ ਪਾਵਨ ਸਰੂਪਾਂ ਦੀ ਬੇਅਦਬੀ ਦੇ ਦੋਸ਼ ਵੀ ਬਾਦਲ ਪ੍ਰਵਾਰ 'ਤੇ ਲੱਗੇ ਹਨ ਕਿ ਇਨ੍ਹਾਂ ਦੀ ਸਰਕਾਰ ਨੇ ਗ਼ੁਨਾਹਗਾਰਾਂ ਵਿਰੁਧ ਕੋਈ ਵੀ ਕਾਰਵਾਈ ਕਰਨ ਦੀ ਥਾਂ ਸੌਦਾ ਸਾਧ ਨੂੰ  ਰਾਹਤ ਦਿਤੀ | ਪੀਟੀਸੀ ਚੈਨਲ ਦੇ ਪ੍ਰਬੰਧਕਾਂ ਵਿਰੁਧ ਸੰਗੀਨ ਦੋਸ਼ ਲੱਗੇ ਹਨ ਕਿ ਮਿਸ ਪੰਜਾਬਣ ਨਾਮ ਦੇ ਪ੍ਰੋਗਰਾਮ ਵਿਚ ਸੈਕਸ ਸਕੈਂਡਲ ਦੇ ਦੋਸ਼ ਲੱਗੇ ਹਨ ਜੋ ਬੇਹੱਦ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ | ਇਸ ਬਾਬਤ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿਤੇ ਜਾਣ | ਉਨ੍ਹਾਂ ਮੰਗ ਕੀਤੀ ਕਿ ਤੁਰਤ ਉਕਤ ਚੈਨਲ ਬਾਰੇ ਰੋਕ ਲਗਾ ਕੇ ਇਸ ਦੇ ਅਧਿਕਾਰ ਚੈਨਲਾਂ ਨੂੰ  ਬਰਾਬਰ ਦਿਤੇ ਜਾਣ |