ਦੇਸ਼–ਵਿਦੇਸ਼ ਦੀਆਂ ਸਿੱਖ ਸੰਗਤਾਂ ਲਈ ਪੀਟੀਸੀ ਦੀ ਥਾਂ ਸ਼੍ਰੋਮਣੀ ਕਮੇਟੀ ਨਿਜੀ ਚੈਨਲ ਸ਼ੁਰੂ ਕਰੇ : ਜਥੇਦਾਰ

ਏਜੰਸੀ

ਖ਼ਬਰਾਂ, ਪੰਜਾਬ

ਦੇਸ਼–ਵਿਦੇਸ਼ ਦੀਆਂ ਸਿੱਖ ਸੰਗਤਾਂ ਲਈ ਪੀਟੀਸੀ ਦੀ ਥਾਂ ਸ਼੍ਰੋਮਣੀ ਕਮੇਟੀ ਨਿਜੀ ਚੈਨਲ ਸ਼ੁਰੂ ਕਰੇ : ਜਥੇਦਾਰ

image

ਜਥੇਦਾਰ ਨੇ ਮੰਨਿਆ, ਪੀਟੀਸੀ ਚੈਨਲ ਵਿਰੁਧ 

ਅੰਮ੍ਰਿਤਸਰ, 30 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਪ੍ਰੈਸ ਨੋਟ ਵਿਚ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਪੀਟੀਸੀ ਚੈਨਲ ਵਿਰੁਧ ਸ਼ਿਕਾਇਤਾਂ ਪੁੱਜੀਆਂ ਹਨ। ਉਨ੍ਹਾਂ ਇਸ ਸਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿਤਾ ਕਿ ਦੇਸ਼ ਵਿਦੇਸ਼ ਵਿਚ ਵਸਦੇ ਸਿੱਖਾਂ ਲਈ ਸੱਚਖੰਡ ਹਰਿਮੰਦਰ ਸਾਹਿਬ ਤੋਂ ਸਿੱਧਾ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਕਰਨ ਲਈ ਅਪਣਾ ਨਿਜੀ ਚੈਨਲ ਆਰੰਭ ਕਰਨ। ‘ਜਥੇਦਾਰ’ ਨੇ ਇਹ ਵੀ ਕਿਹਾ ਕਿ, ਜਿਥੇ ਵੀ ਸਿੱਖ ਵਸਦਾ ਹੈ ਉਹ ਦਸਮ ਪਿਤਾ ਦੇ ਵਚਨ ’ਤੇ ਪਹਿਰਾ ਦਿੰਦਿਆਂ, ਤਿਆਰ-ਬਰ-ਤਿਆਰ ਸ਼ਸਤਰਧਾਰੀ ਹੋਵੇ। 
‘ਜਥੇਦਾਰ’ ਮੁਤਾਬਕ ਸਿੱਖ ਬੁੱਕ ਕਲੱਬ ਪਬਲਿਸ਼ਰ ਦੇ ਮਾਲਕ ਥਮਿੰਦਰ ਸਿੰਘ ਆਨੰਦ ਵਲੋਂ ਅਮਰੀਕਾ ਵਿਚ ਅਕਾਲ ਤਖ਼ਤ ਸਾਹਿਬ ਦੀ ਬਿਨਾਂ ਆਗਿਆ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਪਣੇ ਪੱਧਰ ’ਤੇ ਆਨਲਾਈਨ,ਆਫ਼ਲਾਈਨ ਪ੍ਰਕਾਸ਼ਤ ਕਰਨ ਸਬੰਧੀ ਆਦੇਸ਼ ਕੀਤਾ ਹੈ ਕਿ ਉਹ ਇਕ ਕਾਰਜ ਰੋਕ ਤੇ ਸਿੱਖ ਬੁੱਕ ਕਲੱਬ ਦੀ ਵੈੱਬਸਾਈਟ ਅਤੇ ਹੋਰ ਆਨਲਾਈਨ ਪਲੇਟਫ਼ਾਰਮਾਂ ਤੋਂ ਤੁਰਤ ਹਟਾ ਦੇਣ ਅਤੇ ਇਸ ਸਬੰਧੀ ਸਪੱਸ਼ਟੀਕਰਨ ਇਕ ਮਹੀਨੇ ਦੇ ਅੰਦਰ-ਅੰਦਰ ਅਕਾਲ ਤਖ਼ਤ ਸਾਹਿਬ ਨੂੰ ਭੇਜਣ। ‘ਜਥੇਦਾਰ’ ਨੇ ਕਿਹਾ ਕਿ ਇਸ ਅਤਿ-ਸੰਵੇਦਨਸ਼ੀਲ ਮਾਮਲੇ ਨੂੰ ਵਿਚਾਰਨ ਲਈ ਸਿੱਖ ਵਿਦਵਾਨਾਂ ਦੀ ਸਬ-ਕਮੇਟੀ ਬਣਾਈ ਸੀ, ਇਸ ਦੀ ਰੀਪੋਰਟ ਉਨ੍ਹਾਂ ਕੋਲ ਪੁੱਜ ਗਈ ਹੈ ਜਿਸ ਵਿਚ ਵਰਨਣ ਕੀਤਾ ਹੈ ਕਿ ਥਮਿੰਦਰ ਸਿੰਘ ਨੇ ਅਪਣੀ ਮਰਜ਼ੀ ਨਾਲ ਹੀ ਲਗਾਂ, ਮਾਤਰਾਵਾਂ, ਬਿੰਦੀਆਂ ਲਾਈਆਂ ਅਤੇ ਹਟਾਈਆਂ ਹਨ।