ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਨਿਹੰਗ ਸਿੰਘਾਂ ਦੀ ਛਾਉਣੀ ਗੁ: ਸ੍ਰੀ ਅਕਾਲ ਬੁੰਗਾ ਸਾਹਿਬ ਘਟਨਾਕ੍ਰਮ 'ਤੇ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

SGPC ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਸੀ ਸਿਆਸੀ ਕਿੜ ਕੱਢਣ ਲਈ ਰੌਲਾ ਰੱਪਾ ਪਾ ਕੇ ਲਗਵਾਈ ਧਾਰਾ 145

Baba Balbir Singh 96 crores makes a big statement on the Nihang Singhs' cantonment: Sri Akal Bunga Sahib incident

ਸੁਲਤਾਨਪੁਰ ਲੋਧੀ:  ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਪਹੁੰਚੇ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਨਿਹੰਗ ਸਿੰਘਾਂ ਦੀ ਛਾਉਣੀ ਗੁ: ਸ੍ਰੀ ਅਕਾਲ ਬੁੰਗਾ ਸਾਹਿਬ ਘਟਨਾਕ੍ਰਮ 'ਤੇ ਵੱਡਾ ਬਿਆਨ ਦਿੱਤਾ ਗਿਆ। ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਸ਼੍ਰੀ ਅਕਾਲ ਬੁੰਗਾ ਸਾਹਿਬ ਤੇ ਗਲਤ ਤਰੀਕੇ ਨਾਲ ਲਗਾਈ ਗਈ ਧਾਰਾ 145 ਸੀ । ਉਹਨਾਂ ਦੋਸ਼ ਲਗਾਉਂਦਿਆਂ ਹੋਇਆਂ ਕਿਹਾ ਕਿ SGPC ਤੇ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਕਿੜ ਕੱਢਣ ਲਈ ਰੌਲਾ ਰੱਪਾ ਪਾ ਕੇ ਲਗਵਾਈ ਧਾਰਾ 145 ਲਗਵਾ ਦਿੱਤੀ, ਜਿਸ ਕਾਰਨ ਦਲ ਪੰਥ ਬੁੱਢਾ ਦਲ ਦਾ ਕੀਤਾ ਵੱਡਾ ਨੁਕਸਾਨ ਹੋਇਆ।

ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਪੁਲਿਸ-ਪ੍ਰਸ਼ਾਸਨ ਅਨਗਹਿਲੀ ਕਾਰਨ ਦਲ ਪੰਥ ਦੇ ਮਹਾਨ ਪਾਵਨ ਅਸਥਾਨ ਦੀ ਹੋ ਰਹੀ ਬੇਅਦਬੀ ਹੈ। ਉਹਨਾਂ ਸਪਸ਼ਟ ਕੀਤਾ ਜਿਸ ਧਿਰ ਦੇ ਵੀ ਕਾਗਜ਼ਾਤ ਠੀਕ ਹਨ ਉਸ ਨੂੰ ਬਿਨਾ ਦੇਰੀ ਅਸਥਾਨ ਸਪੁਰਦ ਕੀਤਾ ਜਾਵੇ ਤੇ ਗੁਰੂ ਘਰ ਦੀ ਸੇਵਾ ਸੌਂਪੀ ਜਾਵੇ, ਤਾਂ ਜੋ ਮਰਿਆਦਾ ਅਨੁਸਾਰ ਸੇਵਾ ਸੰਭਾਲ ਦਾ ਕਾਰਜ ਸ਼ੁਰੂ ਹੋਵੇ।

 ਇਸ ਦੌਰਾਨ ਬਾਬਾ ਬਲਵੀਰ ਸਿੰਘ ਨੇ ਬਾਬਾ ਮਾਨ ਸਿੰਘ ਤੇ ਕੀਤਾ ਤਿੱਖਾ ਸ਼ਬਦੀ ਹਮਲਾ ਕੀਤਾ। ਉਹਨਾਂ ਕਿਹਾ ਕਿ ਪੁਲਿਸ ਮਾਨ ਸਿੰਘ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ। ਜੇਕਰ ਆਪਣੀ ਹੱਕੀ ਮੰਗਾਂ ਲੈ ਕੇ ਬੈਠੇ ਕਿਸਾਨਾਂ ਨੂੰ ਖਦੇੜਿਆ ਜਾ ਸਕਦਾ ਹੈ ਤਾਂ ਏਡੇ ਵੱਡੇ ਆਰੋਪੀ ਨੂੰ ਸਲਾਖਾ ਪਿੱਛੇ ਕਿਉਂ ਨਹੀਂ ਭੇਜਿਆ ਜਾ ਰਿਹਾ। ਇਸ ਦੌਰਾਨ ਬਾਬਾ ਬਲਬੀਰ ਸਿੰਘ ਵੱਲੋਂ  ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਤੇ ਵੀ ਸਵਾਲ ਚੁੱਕੇ ਗਏ। ਦੱਸ ਦਈਏ ਕਿ ਸੁਲਤਾਨਪੁਰ ਲੋਧੀ ਵਿਖੇ ਉਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵੀ ਨਤਮਸਤਕ ਹੋਏ ਸਨ।

ਦੱਸਿਆ ਜਾਂਦਾ ਹੈ ਕਿ ਨਵੰਬਰ 2023 ਦੌਰਾਨ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ( ਨਿਹੰਗ ਸਿੰਘਾਂ ਦੀ ਛਾਉਣੀ) ਵਿਖੇ ਗੋਲੀ ਚੱਲਣ ਕਾਰਨ ਇੱਕ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਜਦ ਕਿ 5 ਪੁਲੀਸ ਮੁਲਾਜ਼ਮ ਜ਼ਖਮੀ ਹੋ ਗਏ। ਇਹ ਘਟਨਾ ਸਵੇਰੇ ਸਮੇਂ ਵਾਪਰੀ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਵਾਸੀ ਪਿੰਡ ਮਨਿਆਲਾ ਜ਼ਿਲਾ ਕਪੂਰਥਲਾ ਵਜੋ ਹੋਈ ਸੀ।

ਦੱਸ ਦਈਏ ਕਿ ਬੁੱਢਾ ਦਲ ਦੇ ਦੋ ਧੜ੍ਹੇ ਬਣੇ ਹੋਏ ਹਨ। ਇਨ੍ਹਾਂ ਵਿੱਚ ਗੁਰਦੁਆਰਾ ਅਕਾਲ ਬੁੰਗਾ ‘ਤੇ ਕਬਜ਼ਾ ਲੈਣ ਨੂੰ ਕੇ ਪਿਛਲੇ ਕਈ ਸਾਲਾਂ ਤੋਂ ਖਿੱਚੋਤਾਣ ਚੱਲਦੀ ਆ ਰਹੀ ਸੀ। ਹਾਲਾਂਕਿ ਸੁਲਤਾਨਪੁਰ ਵਿੱਚ ਫਿਰ ਦੋਵੇਂ ਧੜ੍ਹੇ ਸਰਗਰਮ ਸਨ। ਪੁਲੀਸ ਵੀ ਸਾਰੀ ਸਥਿਤੀ ’ਤੇ ਨਜ਼ਰਾਂ ਰੱਖ ਰਹੀ ਸੀ। ਦੋਹਾਂ ਧਿਰਾਂ ਵਿੱਚ ਝਗੜਾ ਨਾ ਹੋਵੇ ਇਸ ਦੇ ਮੱਦੇਨਜ਼ਰ ਪੁਲੀਸ ਦੇ ਤਿੰਨ ਸੌ ਜਵਾਨ ਤਾਇਨਾਤ ਕੀਤੇ ਗਏ ਸਨ। ਉਸ ਸਮੇਂ ਤੋਂ ਇਥੇ ਇਸ ਅਸਥਾਨ 'ਤੇ ਧਾਰਾ 145 ਲਗੀ ਹੋਈ ਹੈ।