Big negligence in Amritsar : ਅੰਮ੍ਰਿਤਸਰ ’ਚ ਵੱਡੀ ਲਾਪਰਵਾਹੀ, ਭਰਾ ਦੀ ਰਾਈਫ਼ਲ ਨੇ ਲਈ ਭੈਣ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Big negligence in Amritsar : ਪੁਲਿਸ ਨੇ ਮਾਮਲਾ ਦਰਜ ਕਰ ਕੀਤੀ ਜਾਂਚ ਸ਼ੁਰੂ

Big negligence in Amritsar, brother's rifle took sister's life Latest News in punjabi

Big negligence in Amritsar, brother's rifle took sister's life Latest News in punjabi : ਅੰਮ੍ਰਿਤਸਰ, ਭਰਾ ਦੀ ਰਾਈਫ਼ਲ ’ਚੋਂ ਚੱਲੀ ਗੋਲੀ ਨੇ ਅਪਣੀ ਹੀ ਭੈਣ ਦੀ ਜਾਨ ਲੈ ਲਈ। ਹਸਪਤਾਲ ’ਚ ਇਲਾਜ ਦੌਰਾਨ ਮੌਤ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤੇ ਬਿਨਾਂ ਲਾਸ਼ ਦਾ ਸਸਕਾਰ ਵੀ ਕਰ ਦਿਤਾ ਗਿਆ। ਇਸ ਮਾਮਲੇ ’ਚ ਥਾਣਾ ਸਦਰ ਦੀ ਪੁਲਿਸ ਨੇ ਅਨੁਰਾਗ ਸੰਧੀਰ ਵਿਰੁਧ ਕੇਸ ਦਰਜ ਕੀਤਾ ਹੈ। 

ਏ.ਐਸ.ਆਈ. ਗੁਰਨਾਮ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵੇਰਕਾ ਬਾਈਪਾਸ ’ਤੇ ਸਥਿਤ ਐਸਕਾਰਟ ਹਸਪਤਾਲ ’ਚ ਰਿਤਿਕਾ ਸੰਧੀਰ ਗੋਲੀ ਲੱਗਣ ਨਾਲ ਜ਼ਖ਼ਮੀ ਹੋਈ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਜਦੋਂ ਉਹ ਹਸਪਤਾਲ ’ਚ ਰਿਤਿਕਾ ਦੇ ਬਿਆਨ ਦਰਜ ਕਰਨ ਲਈ ਪਹੁੰਚੇ ਤਾਂ ਡਾਕਟਰਾਂ ਨੇ ਦਸਿਆ ਕਿ ਲੜਕੀ ਅਜੇ ਅਪਣੇ ਬਿਆਨ ਦਰਜ ਕਰਵਾਉਣ ਦੀ ਹਾਲਤ ’ਚ ਨਹੀਂ ਹੈ।

ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਗੋਲੀ ਘਰ ’ਚ ਉਸ ਦੇ ਭਰਾ ਅਨੁਰਾਗ ਸੰਧੀਰ ਦੀ ਰਾਈਫ਼ਲ ’ਚੋਂ ਲੱਗੀ ਹੈ। ਜਦੋਂ ਉਹ ਮੁੜ ਬਿਆਨ ਲੈਣ ਲਈ ਪਹੁੰਚੇ ਤਾਂ ਪਤਾ ਲੱਗਾ ਕਿ ਰਿਤਿਕਾ ਦੀ ਮੌਤ ਹੋ ਗਈ ਸੀ ਅਤੇ ਲਾਸ਼ ਨੂੰ ਉਸ ਦਾ ਭਰਾ ਲੈ ਗਿਆ ਹੈ। ਜਦੋਂ ਉਹ ਉਨ੍ਹਾਂ ਦੇ ਘਰ ਪਹੁੰਚੇ, ਤਾਂ ਘਰ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਰਿਤਿਕਾ ਦਾ ਅੰਤਮ ਸਸਕਾਰ ਕਰਵਾ ਦਿਤਾ ਗਿਆ ਹੈ। 

ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।