ਅਧਿਆਪਕ ਯੂਨੀਅਨ ਦੀ ਲੁਧਿਆਣਾ ਇਕਾਈ ਵਲੋਂ ਡੀਈਓ ਨੂੰ ਮੰਗ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਐਸਐਸਏ ਰਮਸਾ ਅਧਿਆਪਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਇਕਾਈ ਨੇ ਜ਼ਿਲ੍ਹਾ ਸਿਖਿਆ ਅਫ਼ਸਰ ਸੈਕੰਡਰੀ ਸਿਖਿਆ ਰਾਹੀਂ ਸਿਖਿਆ ਸਕੱਤਰ ਅਤੇ ...

Teacher Union giving demand letter to the D.E.O

ਲੁਧਿਆਣਾ, ਅੱਜ ਐਸਐਸਏ ਰਮਸਾ ਅਧਿਆਪਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਇਕਾਈ ਨੇ ਜ਼ਿਲ੍ਹਾ ਸਿਖਿਆ ਅਫ਼ਸਰ ਸੈਕੰਡਰੀ ਸਿਖਿਆ ਰਾਹੀਂ ਸਿਖਿਆ ਸਕੱਤਰ ਅਤੇ ਸਿਖਿਆ ਮੰਤਰੀ ਪੰਜਾਬ ਨੂੰ ਐਸਐਸਏ ਰਮਸਾ ਅਧਿਆਪਕਾਂ ਹੈੱਡ ਮਾਸਟਰ ਅਤੇ ਲੈਬ ਅਟੈਂਡੈਂਟਾਂ ਨੂੰ ਪੂਰੀਆਂ ਤਨਖ਼ਾਹਾਂ ਅਤੇ ਸਹੂਲਤਾਂ ਸਮੇਤ ਰੈਗੂਲਰ ਕਰਨ ਅਤੇ ਵਾਰ-ਵਾਰ ਰੁਕ ਰਹੀਆਂ ਤਨਖ਼ਾਹਾਂ ਦੀ ਲਗਾਤਾਰਤਾ ਬਣਾਉਣ ਲਈ ਇਕ ਮੰਗ ਪੱਤਰ ਭੇਜਿਆ।

ਅਧਿਆਪਕ ਆਗੂ ਮਨਰਾਜ ਸਿੰਘ ਵਿਰਕ ਅਤੇ ਗਗਨਦੀਪ ਰੌਂਤਾ ਨੇ ਦਸਿਆ ਕਿ ਐਸਐਸਏ ਰਮਸਾ ਅਧੀਨ ਕੰਮ ਕਰਦੇ 14 ਹਜ਼ਾਰ ਅਧਿਆਪਕ ਪਿਛਲੇ 10 ਸਾਲਾਂ ਤੋਂ ਅਪਣੀਆਂ ਸੇਵਾਵਾਂ ਸਿਖਿਆ ਵਿਭਾਗ ਵਿਚ ਤਨਦੇਹੀ ਨਾਲ ਨਿਭਾ ਰਹੇ ਹਨ ਪਰ ਅਜੇ ਤਕ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਕੋਈ ਵੀ ਪਾਲਿਸੀ ਤਿਆਰ ਨਹੀਂ ਕੀਤੀ ਗਈ।

ਇਹ ਅਧਿਆਪਕ ਬਹੁਤ ਘੱਟ ਸਹੂਲਤਾਂ 'ਤੇ ਅਪਣੀਆਂ ਸੇਵਾਵਾਂ ਨਿਭਾ ਰਹੇ ਹਨ। ਜਿਥੇ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਲਈ ਬਹੁਤ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਉਥੇ ਇਨ੍ਹਾਂ ਅਧਿਆਪਕਾਂ ਦੀਆਂ ਤਨਖ਼ਾਹਾਂ ਵੀ ਅਕਸਰ ਪੰਜ ਛੇ ਮਹੀਨੇ ਪਛੜ ਕੇ ਆਉਂਦੀਆਂ ਹਨ। ਅਪ੍ਰੈਲ ਮਹੀਨੇ 'ਚ ਅਪਣੀਆਂ ਪੰਜ ਮਹੀਨਿਆਂ ਤੋਂ ਰੁਕੀਆਂ ਤਨਖ਼ਾਹਾਂ ਜਾਰੀ ਕਰਵਾਉਣ ਲਈ ਜਥੇਬੰਦੀ ਵਲੋਂ ਮੁਹਾਲੀ ਡੀਜੀਐਸਈ ਦਫ਼ਤਰ ਸਾਹਮਣੇ ਦਿਨ ਰਾਤ ਦਾ ਤਿੰਨ ਦਿਨਾ ਧਰਨਾ ਦਿਤਾ ਗਿਆ ਸੀ

ਜਿਸ ਕਰ ਕੇ ਪੰਜਾਬ ਸਰਕਾਰ ਨੂੰ ਫੌਰੀ ਤੌਰ 'ਤੇ ਇਨ੍ਹਾਂ ਅਧਿਆਪਕਾਂ ਦੀਆਂ ਚਾਰ ਮਹੀਨੇ ਦੀਆਂ ਤਨਖ਼ਾਹਾਂ ਜਾਰੀ ਕਰਨੀਆਂ ਪਈਆਂ ਸਨ ਪਰ ਹੁਣ ਵੀ ਅਪ੍ਰੈਲ ਦੀ ਤਨਖ਼ਾਹ ਬਾਕੀ ਹੈ ਜਦਕਿ ਮਈ ਮਹੀਨਾ ਵੀ ਖ਼ਤਮ ਹੋਣ ਵਾਲਾ ਹੈ, ਇਸ ਕਰ ਕੇ ਅਧਿਆਪਕ ਯੂਨੀਅਨ ਵਲੋਂ ਅਪ੍ਰੈਲ ਅਤੇ ਮਈ ਮਹੀਨੇ ਦੀ ਤਨਖ਼ਾਹ ਤੁਰੰਤ ਜਾਰੀ ਕਰਵਾਉਣ ਲਈ ਸਿਖਿਆ ਮੰਤਰੀ

ਅਤੇ ਸਿਖਿਆ ਸਕੱਤਰ ਨੂੰ ਜ਼ਿਲ੍ਹਾ ਸਿਖਿਆ ਅਫ਼ਸਰ ਲੁਧਿਆਣਾ ਰਾਹੀਂ ਇਕ ਮੰਗ ਪੱਤਰ ਭੇਜਿਆ ਗਿਆ ਹੈ। ਇਸ ਮੌਕੇ ਮੰਗ ਪੱਤਰ ਦੇਣ ਲਈ ਚਰਨਜੀਤ ਸਿੰਘ, ਅਮਨਦੀਪ ਸਿੰਘ, ਰਕੇਸ਼ ਕੁਮਾਰ, ਜਗਜੀਤ ਸਿੰਘ, ਹੁਕਮ ਚੰਦ, ਰਾਜਵੀਰ ਸਿੰਘ ਸਮਰਾਲਾ, ਓਮ ਕਰਨ, ਗੁਰਮਿੰਦਰ ਸਿੰਘ, ਅਵਨਿੰਦਰ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।