ਮਹਾਂਰਾਸ਼ਟਰ ਤੋਂ ਫ਼ਿਲਹਾਲ ਪੰਜਾਬ ਤੇ ਹੋਰ ਰਾਜਾਂ ਨੂੰ ਉਡਾਨਾਂ ਰੋਕੀਆਂ ਜਾਣ : ਬਿੱਟੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਟਵੀਟ ਕਰ ਕੇ ਕੀਤੀ ਮੰਗ

File Photo

ਚੰਡੀਗੜ੍ਹ, 30 ਮਈ (ਗੁਰਉਪਦੇਸ਼ ਭੁੱਲਰ): ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਨੂੰ ਸ਼ੁਰੂ ਕੀਤੀਆਂ ਮਹਾਂਰਾਸ਼ਟਰ ਸੂਬੇ ਤੋਂ ਘਰੇਲੂ ਹਵਾਈ ਉਡਾਨਾਂ ਨੂੰ ਇਨ੍ਹਾਂ ਸਥਿਤੀਆਂ ਵਿਚ ਫ਼ਿਲਹਾਲ ਮੁਅੱਤਲ ਕੀਤਾ ਜਾਵੇ। ਇਸ ਸਬੰਧ ਵਿਚ ਸ਼ਹਿਰੀ ਹਵਾਬਾਜ਼ੀ ਬਾਰੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਟਵੀਨ ਕਰ ਕੇ ਬਿੱਟੂ ਨੇ ਕਿਹਾ ਕਿ ਮਹਾਂਰਾਸ਼ਟਰ ਵਿਚ ਕੋਰੋਨਾ ਕੇਸਾਂ ਦਾ ਅੰਕੜਾ ਦੇਸ਼ ਭਰ ’ਚੋਂ ਬਹੁਤ ਜ਼ਿਆਦਾ ਹੈ

ਜਦ ਕਿ ਪੰਜਾਬ ਵਰਗੇ ਸੂਬਿਆਂ ਵਿਚ ਇਹ ਦਰ ਕਾਫ਼ੀ ਘੱਟ ਹੈ, ਜਿਸ ਕਰ ਕੇ ਇਤਿਹਾਤ ਵਜੋਂ ਫ਼ਿਲਹਾਲ ਮਹਾਂਰਾਸ਼ਟਰ ਤੋਂ ਉਡਾਨਾਂ ਰੋਕ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਬੀਮਾਰੀ ਹੋਰ ਸੂਬਿਆਂ ਵਿਚ ਵਧੇਰੇ ਨਾ ਫੈਲੇ ਕਿਉਂਕਿ ਮਹਾਂਰਾਸ਼ਟਰ ਤੋਂ ਵਾਪਸ ਜਾਣ ਵਾਲਿਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੀ ਅਜਿਹੇ ਵਿਚਾਰ ਪ੍ਰਗਟ ਕਰ ਚੁੱਕੇ ਹਨ।