ਪੀਐਮ ਕੇਅਰਜ਼ ਫੰਡ ਸੂਚਨਾ ਅਧਿਕਾਰ ਕਾਨੂੰਨ ਤਹਿਤ ਜਨਤਕ ਅਥਾਰਟੀ ਨਹੀਂ ਹੈ: ਪੀ.ਐਮ.ਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਆਰਟੀਆਈ ਐਕਟ ਦੇ ਤਹਿਤ ਦਰਜ ਇਕ ਬਿਨੈ ’ਚ ਮੰਗੀ ਗਈ ਸੂਚਨਾ ਨੂੰ

File Photo

ਚੰਡੀਗੜ੍ਹ, 30 ਮਈ (ਨੀਲ ਭਲਿੰਦਰ ਸਿੰਘ) : ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਆਰਟੀਆਈ ਐਕਟ ਦੇ ਤਹਿਤ ਦਰਜ ਇਕ ਬਿਨੈ ’ਚ ਮੰਗੀ ਗਈ ਸੂਚਨਾ ਨੂੰ ਸਾਂਝਾ ਕਰਨ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿਤਾ ਕਿ ਸੂਚਨਾ ਦਾ ਅਧਿਕਾਰ ਐਕਟ, 2005 ਦੀ ਧਾਰਾ 2 (ਐਚ) ਦੇ ਤਹਿਤ ਪੀਐਮ ਕੇਅਰਜ ਫੰਡ ਜਨਤਕ ਅਥਾਰਟੀ (ਪਬਲਿਕ ਅਥਾਰਟੀ) ਨਹੀਂ ਹੈ । ਆਰਟੀਆਈ ਬਿਨੈ 1 ਅਪ੍ਰੈਲ ਨੂੰ ਹਰਸ਼ਾ ਕੰਦੁਕੁਰੀ ਦੁਆਰਾ ਕੀਤਾ ਗਿਆ ਸੀ, ਜਿਸ ਤਹਿਤ ਪ੍ਰਧਾਨਮੰਤਰੀ ਨਾਗਰਿਕ ਸਹਾਇਤਾ ਅਤੇ ਆਪਾਤ ਹਾਲਤ ਰਾਹਤ ਕੋਸ਼ (ਪੀਐਮ ਕੇਅਰਜ ਫੰਡ) ਦੇ ਸੰਵਿਧਾਨ  ਦੇ ਬਾਰੇ ’ਚ ਜਾਣਕਾਰੀ ਮੰਗੀ ਗਈ ਸੀ ।ਬੇਂਗਲੁਰੁ ’ਚ ਅਜੀਮ ਪ੍ਰੇਮਜੀ ਯੂਨੀਵਰਸਿਟੀ ਵਿੱਚ ਐਲਐਲਐਮ ਦੀ ਵਿਦਿਆਰਥਣ ਹਰਸ਼ਾ ਨੇ ਪੀਐਮ ਕੇਅਰਜ ਫੰਡ ਦੇ ਟਰੱਸਟ ਡੀਡ ਅਤੇ ਇਸਦੀ ਬਣਤਰ  ਅਤੇ ਸੰਚਾਲਨ ਨਾਲ  ਸਬੰਧਤ ਸਾਰੇ ਸਰਕਾਰੀ ਆਦੇਸ਼ਾਂ, ਨੋਟੀਫਿਕੇਸ਼ਨਾਂ ਅਤੇ ਬਾਕੀ ਦਸਤਾਵੇਜਾਂ ਦੀਆਂ ਕਾਪੀਆਂ ਮੰਗੀ ਸਨ। 29 ਮਈ ਨੂੰ ਇਸ ਬਿਨੈ ਪੱਤਰ ਦਾ ਨਬੇੜਾ ਕਰਦੇ ਹੋਏ ਪੀਐਮਓ ਦੇ ਲੋਕ ਸੂਚਨਾ ਅਧਿਕਾਰੀ ਨੇ ਕਿਹਾ; ਆਰਟੀਆਈ ਐਕਟ, 2005 ਦੀ ਧਾਰਾ 2 (ਐਚ) ਦੇ ਦਾਇਰੇ ’ਚ ਪੀਐਮ ਕੇਅਰਜ਼ ਫੰਡ ਇਕ ਜਨਤਕ ਅਥਾਰਟੀ ਨਹੀਂ ਹੈ । ਹਾਲਾਂਕਿ ,  ਪੀਐਮ ਕੇਅਰਜ਼ ਫੰਡ ਦੇ ਸਬੰਧ ’ਚ ਜਾਣਕਾਰੀ ਸਬੰਧਿਤ ਵੈਬਸਾਈਟ ਉੱਤੇ ਵੇਖੀ ਜਾ ਸਕਦੀ ਹੈ ।