ਵੱਖ-ਵੱਖ ਧਾਰਮਕ ਤੇ ਰਾਜਨੀਤਕ ਸ਼ਖ਼ਸੀਅਤਾਂ ਹੋਈਆਂ ਹਾਜ਼ਰ
ਅੰਮ੍ਰਿਤਸਰ, 30 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਹਰਚੰਦ ਸਿੰਘ ਬੇਦੀ ਜਿਨ੍ਹਾਂ ਦਾ 29 ਮਈ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਸਸਕਾਰ ਅੱਜ ਨਰਾਇਣਗੜ੍ਹ ਛੇਹਰਟਾ ਸ਼ਮਸ਼ਾਨਘਾਟ ਵਿਖੇ ਧਾਰਮਕ ਰਸਮਾਂ ਨਾਲ ਕਰ ਦਿਤਾ ਗਿਆ। ਉਨ੍ਹਾਂ ਦੀ ਚਿਖ੍ਹਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਹਰਨੂਰ ਸਿੰਘ ਬੇਦੀ ਨੇ ਦਿਤੀ।
ਜ਼ਿਕਰਯੋਗ ਹੈ ਕਿ ਡਾ. ਹਰਚੰਦ ਸਿੰਘ ਬੇਦੀ ਦੀ ਸਾਹਿਤਕ ਦੇਣ ਬੇਮਿਸਾਲ ਸੀ। ਉਨ੍ਹਾਂ ਦੇ ਚਿਤ ਤੇ ਚਿੰਤਨ ਵਿਚ ਪੰਜਾਬੀ ਭਾਸ਼ਾ, ਪੰਜਾਬੀਅਤ ਤੇ ਪਿਆਰ ਪੇਸ਼ ਹੀ ਸਨ। ਉਹ ਨਿਰੰਤਰ ਸਾਹਿਤ ਸਾਧਨਾ ਨਾਲ ਜੁੜੀ ਹੋਈ ਰੂਹ ਸਨ। ਅੱਜ ਉਨ੍ਹਾਂ ਦੇ ਅੰਤਮ ਦਰਸ਼ਨਾਂ ਨੂੰ ਬਹੁਤ ਸਾਰੇ ਵਿਦਿਆਰਥੀ, ਦੋਸਤ ਮਿੱਤਰ ਤੇ ਸਾਕ ਸਬੰਧੀ ਹਾਜ਼ਰ ਸਨ ਅਤੇ ਡਾ. ਬੇਦੀ ਦੀ ਦੇਹ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਬਾਬਾ ਭਗਤ ਸਿੰਘ, ਪਿ੍ਰੰਸੀਪਲ ਖ਼ਾਲਸਾ ਕਾਲਜ ਡਾ. ਮਹਿਲ ਸਿੰਘ, ਡਾ. ਗੁਰਉਪਦੇਸ਼ ਸਿੰਘ, ਸ਼੍ਰੋਮਣੀ ਕਮੇਟੀ ਦੀ ਸੇਵਾ ਮੁਕਤ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਅਦਲੀਵਾਲ, ਡਾ. ਏ ਐਸ ਪੁਰੀ ਕਰਨਾਲ, ਸ੍ਰ. ਲਖਵਿੰਦਰ ਸਿੰਘ ਬੇਦੀ ਜਲੰਧਰ, ਸ੍ਰ. ਹਰਦੇਵ ਸਿੰਘ ਬੇਦੀ ਡੀ. ਐਸ. ਪੀ, ਫ਼ੈਡਰੇਸ਼ਨ ਆਗੂ ਸ੍ਰ. ਜਸਬੀਰ ਸਿੰਘ ਘੁੰਮਣ ਐਡਵੋਕੇਟ, ਹੋਰ ਬਹੁਤ ਸਾਰੇ ਧਾਰਮਕ ਤੇ ਸਮਾਜਕ ਸ਼ਖ਼ਸੀਅਤਾਂ ਨੇ ਦੌਸ਼ਾਲੇ ਭੇਟ ਕੀਤੇ।
ਸ. ਬੇਦੀ ਦੀ ਅਚਨਚੇਤ ਅਕਾਲ ਚਲਾਣੇ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਲਾਹਕਾਰ ਸ. ਗੁਰਮੀਤ ਸਿੰਘ ਲੁਧਿਆਣਾ, ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਮੀਡੀਆ ਇੰਚਾਰਜ ਹਰਭਜਨ ਸਿੰਘ ਵਕਤਾ, ਸ. ਰਘਬੀਰ ਸਿੰਘ ਰਾਜਾਸਾਂਸੀ, ਸ. ਰਾਜ ਸਿੰਘ, ਜਸਵਿੰਦਰ ਸਿੰਘ ਦੀਨਪੁਰ ਸਾਬਕਾ ਮੈਨੈਜਰ ਸ੍ਰੀ ਦਰਬਾਰ ਸਾਹਿਬ, ਪਿ੍ਰੰਸੀਪਲ ਡਾ. ਕੰਵਲਜੀਤ ਸਿੰਘ, ਡਾ. ਗੁਰਜੰਟ ਸਿੰਘ, ਪੋ. ਸਰਚਾਂਦ ਸਿੰਘ, ਪ੍ਰੋ. ਕੁਲਬੀਰ ਸਿੰਘ ਲਾਲੀ, ਪ੍ਰੋ. ਗੁਰਬੀਰ ਸਿੰਘ ਬਰਾੜ ਆਦਿ ਨੇ ਡਾ. ਹਰਚੰਦ ਸਿੰਘ ਬੇਦੀ ਦੀ ਮੌਤ ਤੇ ਸ. ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।