ਕੰਵਰ ਵਿਜੇ ਪ੍ਰਤਾਪ ਸਿੰਘ ਨੇ ਸਪੋਕਸਮੈਨ ਵਿਚ ਛਪੇ ਭੁਪਿੰਦਰ ਸਿੰਘ ਸੱਜਣ ਦੇਲੇਖਵਿਚਲੇਤੱਥਾਂਨੂੰਵੰਗਾਰਿਆ

ਏਜੰਸੀ

ਖ਼ਬਰਾਂ, ਪੰਜਾਬ

ਕੰਵਰ ਵਿਜੇ ਪ੍ਰਤਾਪ ਸਿੰਘ ਨੇ ਸਪੋਕਸਮੈਨ ਵਿਚ ਛਪੇ ਭੁਪਿੰਦਰ ਸਿੰਘ ਸੱਜਣ ਦੇ ਲੇਖ ਵਿਚਲੇ ਤੱਥਾਂ ਨੂੰ  ਵੰਗਾਰਿਆ

image

30 ਮਈ ਦੇ ਰੋਜ਼ਾਨਾ ਸਪੋਕਸਮੈਨ ਦੇ ਪਹਿਲੇ ਪੰਨੇ ਤੇ ਭੁਪਿੰਦਰ ਸਿੰਘ ਸੱਜਣ ਦੇ ਲੇਖ ਵਿਚ ਲੇਖਕ ਵਲੋਂ ਦਿਤੀ ਜਾਣਕਾਰੀ ਨੂੰ  ਸਾਬਕਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਨੇ ਬਿਲਕੁਲ ਗ਼ਲਤ ਦਸਿਆ ਹੈ ਤੇ ਕਿਹਾ ਹੈ ਕਿ ਲੇਖਕ ਜਿਸ ਸਮੇਂ ਦੀ ਗੱਲ ਕਰ ਰਿਹਾ ਹੈ, ਉਹ ਅੰਮਿ੍ਤਸਰ ਸ਼ਹਿਰ ਦੇ ਐਸ.ਐਸ.ਪੀ. ਸਨ ਜਦਕਿ ਭੁਪਿੰਦਰ ਸਿੰਘ ਸੱਜਣ ਦਾ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਹੀ ਨਹੀਂ ਸੀ ਤੇ ਨਾ ਹੀ ਉਹ ਭੁਪਿੰਦਰ ਸਿੰਘ ਸੱਜਣ ਨੂੰ  ਜਾਣਦੇ ਹਨ ਤੇ ਨਾ ਉਸ ਦੀ ਗਿ੍ਫ਼ਤਾਰੀ ਨਾਲ ਕਦੇ ਕੋਈ ਵਾਹ ਵਾਸਤਾ ਹੀ ਰਿਹਾ ਹੈ | ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਇਸ ਕਹਾਣੀ ਵਿਚ ਉਨ੍ਹਾਂ ਦਾ ਨਾਂ ਕਿਸੇ ਸ਼ਰਾਰਤੀ ਨੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਜਾਣ-ਬੁੱਝ ਕੇ ਦਾਖ਼ਲ ਕੀਤਾ ਹੈ ਜਦਕਿ ਉਨ੍ਹਾਂ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ |