ਦਰਬਾਰ ਸਾਹਿਬ ਉਤੇ ਫ਼ੌਜੀ ਹਮਲੇ, ਝੂਠੇ ਮੁਕਾਬਲਿਆਂ ਤੇ ਨਵੰਬਰ 84 ਕਤਲੇਆਮ ਨੂੰ ਸਿੱਖੀ ਉਪਰ ਅਤਿਵਾਦੀ ਹ

ਏਜੰਸੀ

ਖ਼ਬਰਾਂ, ਪੰਜਾਬ

ਦਰਬਾਰ ਸਾਹਿਬ ਉਤੇ ਫ਼ੌਜੀ ਹਮਲੇ, ਝੂਠੇ ਮੁਕਾਬਲਿਆਂ ਤੇ ਨਵੰਬਰ 84 ਕਤਲੇਆਮ ਨੂੰ ਸਿੱਖੀ ਉਪਰ ਅਤਿਵਾਦੀ ਹਮਲੇ ਐਲਾਨਿਆ ਜਾਵੇ : ਖਾਲੜਾ ਮਿਸ਼ਨ

image

ਅੰਮਿ੍ਰਤਸਰ, 30 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਨੇ ਅੱਜ ਮੰਗ ਕਰਦਿਆਂ ਕਿਹਾ ਹੈ ਕਿ ਦਰਬਾਰ ਸਾਹਿਬ ਉਤੇ ਜੂਨ 84 ਦੇ ਫ਼ੌਜੀ ਹਮਲੇ, ਝੂਠੇ ਮੁਕਾਬਲਿਆਂ ਅਤੇ ਨਵੰਬਰ 84 ਕਤਲੇਆਮ ਨੂੰ ਸਿੱਖੀ ਅਤੇ ਸਿੱਖਾਂ ਉਪਰ ਅਤਿਵਾਦੀ ਹਮਲੇ ਐਲਾਨਿਆ ਜਾਵੇ। ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਵਿਰਸਾ ਸਿੰਘ ਬਹਿਲ, ਕ੍ਰਿਪਾਲ ਸਿੰਘ ਰੰਧਾਵਾ, ਸਤਵਿੰਦਰ ਸਿੰਘ, ਪ੍ਰਵੀਨ ਕੁਮਾਰ ਤੇ ਸਤਵੰਤ ਸਿੰਘ ਮਾਣਕ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਿੱਖੀ ਨਾਲ ਪੰਜ ਸਦੀਆਂ ਪੁਰਾਣਾ ਵੈਰ ਕੱਢਣ ਲਈ ਮੰਨੂਵਾਦੀ ਧਿਰਾਂ ਨੇ ਕੀਤਾ ਸੀ, ਸ੍ਰੀ ਦਰਬਾਰ ਸਾਹਿਬ ਉਪਰ ਜੂਨ 84 ਵਿਚ ਅਤਿਵਾਦੀ ਹਮਲਾ।
ਉਨ੍ਹਾਂ ਕਿਹਾ ਕਿ ਫ਼ੌਜੀ ਹਮਲੇ ਦੀ ਯੋਜਨਾਬੰਦੀ ਵਿਚ ਸ਼ਾਮਲ ਸਨ ਇੰਦਰਾਕੇ, ਭਾਜਪਾਕੇ, ਆਰ.ਐਸ.ਐਸ ਕੇ, ਕਾਮਰੇਡ ਅਤੇ ਇੰਗਲੈਂਡ, ਰੂਸ ਵਰਗੇ ਦੇਸ਼। ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਕੀਤਾ ਗਿਆ ਸੀ ਇਹ ਪਾਪੀ ਗ਼ੈਰ ਕਾਨੂੰਨੀ, ਗ਼ੈਰ ਸੰਵਿਧਾਨਕ ਹਮਲਾ ਜਿਸ ਕਾਰਨ ਹਜ਼ਾਰਾਂ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਕਿਹ ਕਿ ਅੱਜ ਕਈ ਕਾਂਗਰਸੀ ਆਗੂ ਝੂਠੇ ਰੂਪ ਵਿਚ ਬੇਅਦਬੀਆਂ ਦਾ ਨਿਆਂ ਦੇਣ ਦੀਆਂ ਗੱਲਾਂ ਕਰ ਰਹੇ ਹਨ ਤੇ ਕਿਸਾਨ ਹਮਾਇਤੀ ਹੋਣ ਦਾ ਖੇਖਣ ਕਰ ਰਹੇ ਹਨ। ਇਹ ਆਗੂ ਕਾਂਗਰਸ ਪਾਰਟੀ ਵਲੋਂ ਸ੍ਰੀ ਦਰਬਾਰ ਸਾਹਿਬ ਉਪਰ ਤੋਪਾਂ ਟੈਂਕਾਂ ਨਾਲ ਕੀਤੇ ਹਮਲੇ ਬਾਰੇ ਅਪਰਾਧਕ ਚੁੱਪ ਧਾਰ ਕੇ ਝੂਠੇ ਰੂਪ ਵਿਚ ਸਿੱਖੀ ਅਤੇ ਪੰਜਾਬ ਹਮਾਇਤੀ ਹੋਣ ਦੀ ਨੋਟੰਕੀ ਕਰ ਰਹੇ ਹਨ। ਬਾਦਲਕੇ ਦਿੱਲੀ ਨਾਗਪੁਰ ਨਾਲ ਗੁਪਤ ਮੀਟਿੰਗਾਂ ਕਰ ਕੇ ਰਾਜਭਾਗ ਦੀ ਖ਼ਾਤਰ ਇਸ ਯੋਜਨਾਬੰਦੀ ਵਿਚ ਸ਼ਾਮਲ ਹੋ ਗਏ। ਅੱਜ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਉਤੇ ਫ਼ੌਜੀ ਹਮਲੇ, ਝੂਠੇ ਮੁਕਾਬਲਿਆਂ ਅਤੇ ਨਵੰਬਰ 1984 ਕਤਲੇਆਮ ਨੂੰ ਸਿੱਖੀ ਅਤੇ ਸਿੱਖਾਂ ਉਪਰ ਅਤਿਵਾਦੀ ਹਮਲੇ ਐਲਾਨਿਆ ਜਾਵੇ।