ਹੁਣ ਅਸੀਂ ਤੁਹਾਡੀਆਂ ਜਾਇਦਾਦਾਂ ਕੁਰਕ ਕਰਨ ਜਾ ਰਹੇ ਹਾਂ : ਦਿੱਲੀ ਉੱਚ ਅਦਾਲਤ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਅਸੀਂ ਤੁਹਾਡੀਆਂ ਜਾਇਦਾਦਾਂ ਕੁਰਕ ਕਰਨ ਜਾ ਰਹੇ ਹਾਂ : ਦਿੱਲੀ ਉੱਚ ਅਦਾਲਤ

image

ਨਵੀਂ ਦਿੱਲੀ, 31 ਮਈ : ਦਿੱਲੀ ਉੱਚ ਅਦਾਲਤਦ ਨੇ ਉੱਤਰੀ ਦਿੱਲੀ ਨਗਰ ਨਿਗਮ ਨੂੰ ਸੋਮਾਵਾਰ ਨੂੰ ਹੁਕਮ ਦਿਤਾ ਕਿ ਕਰਮਚਾਰੀਆਂ ਦੀ ਤਨਖ਼ਾਹ ਅਤੇ ਸੇਵਾ ਮੁਕਤ ਕਰਮਚਾਰੀਆਂ ਦੀ ਪੈਂਸ਼ਨ ਦਾ ਭੁਗਤਾਨ ਨਹੀਂ ਕੀਤੇ ਜਾਣ ਦੇ ਮੁੱਦੇ ਦੀ ਪੜਤਾਲ ਕਰਨ ਲਈ ਉਹ ਅਪਦੀਆਂ ਜਾਇਦਾਦਾਂ ਦੀ ਸੂਚੀ ਅਤੇ ਬੈਂਕਾਂ ਵਿਚ ਜਮ੍ਹਾ ਰਾਸ਼ੀ ਬਾਰੇ ਦੱਸੇ। 
ਉੱਚ ਅਦਾਲਤ ਨੇ ਚਿਤਾਵਨੀ ਦਿਤੀ ਕਿ ਹੁਣ ਉਹ ਨਗਰ ਨਿਗਮ ਦੀ ਜਾਇਦਾਦ ਨੂੰ ਕੁਰਕ ਕਰਨਾ ਸ਼ੁਰੂ ਕਰ ਦੇਵੇਗਾ ਕਿਉਂਕਿ ਕਰਮਚਾਰੀ ਅਤੇ ਸੇਵਾ ਮੁਕਤ ਕਰਮਚਾਰੀ ਤਨਖ਼ਾਹ ਅਤੇ ਪੈਂਸ਼ਨ ਲਈ ਲਗਾਤਾਰ ਇੰਤਜ਼ਾਰ ਨਹੀਂ ਕਰ ਸਕਦੇ। ਜੱਜ ਵਿਪਿਨ ਸਾਂਘੀ ਅਤੇ ਜੱਜ ਜਸਮੀਤ ਸਿੰਘ ਦੀ ਬੈਂਚ ਨੇ ਉੱਤਰ ਐਮਸੀਡੀ ਦੇ ਚੇਅਰਮੈਨ ਨੂੰ ਜਾਇਦਾਦ ਅਤੇ ਬੈਂਕਾਂ ਵਿਚ ਜਮ੍ਹਾ ਰਾਸ਼ੀ ਦੀ ਜਾਣਕਾਰੀ ਦਿੰਦੇ ਹੋਏ ਹਲਫ਼ਨਾਮਾ ਦਾਖ਼ਲ ਕਰਨ ਦਾ ਹੁਕਮ ਦਿਤਾ ਅਤੇ ਮਾਮਲੇ ਨੂੰ ਅੱਗੇ ਦੀ ਸੁਣਵਾਈ ਲਈ 8 ਜੁਲਾਈ ’ਤੇ ਪਾ ਦਿਤਾ।            (ਪੀਟੀਆਈ)