ਇਹ ਸਮਾਂ ਸੂਬਾ ਸਰਕਾਰਾਂ ਨਾਲ ਲੜਨ ਦਾ ਨਹੀਂ, ਕੋਰੋਨਾ ਨਾਲ ਲੜਨ ਦਾ ਹੈ : ਕੇਜਰੀਵਾਲ

ਏਜੰਸੀ

ਖ਼ਬਰਾਂ, ਪੰਜਾਬ

ਇਹ ਸਮਾਂ ਸੂਬਾ ਸਰਕਾਰਾਂ ਨਾਲ ਲੜਨ ਦਾ ਨਹੀਂ, ਕੋਰੋਨਾ ਨਾਲ ਲੜਨ ਦਾ ਹੈ : ਕੇਜਰੀਵਾਲ

image

ਨਵੀਂ ਦਿੱਲੀ, 31 ਮਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਇਹ ਸਮਾਂ ਸੂਬਾ ਸਰਕਾਰਾਂ ਨਾਲ ਲੜਨ ਦਾ ਨਹੀਂ ਸਗੋਂ ਕੋਰੋਨਾ ਵਾਇਰਸ ਨਾਲ ਮਿਲ ਕੇ ਲੜਨ ਦਾ ਹੈ। ਕੇਜਰੀਵਾਲ ਨੇ ਪਛਮੀ ਬੰਗਾਲ ਦੇ ਮੁੱਖ  ਸਕੱਤਰ ਅਲਪਨ ਬੰਦੋਪਾਧਿਆਏ ਦਾ ਕੇਂਦਰ ਵਲੋਂ ਅਚਾਨਕ ਤਬਾਦਲਾ ਕਰਨ ਦੀਆਂ ਖ਼ਬਰਾਂ ਸਬੰਧੀ ਇਹ ਬਿਆਨ ਦਿਤਾ। ਕੇਜਰੀਵਾਲ ਨੇ ਟਵੀਟ ਕੀਤਾ,‘‘ਇਹ ਸਮਾਂ ਸੂਬਾ ਸਰਕਾਰਾਂ ਨਾਲ ਲੜਨ ਦਾ ਨਹੀਂ ਹੈ, ਸਾਰਿਆਂ ਨਾਲ ਮਿਲ ਕੇ ਕੋਰੋਨਾ ਵਾਇਰਸ ਨਾਲ ਲੜਨ ਦਾ ਹੈ। ਇਹ ਸਮਾਂ ਸੂਬਾ ਸਰਕਾਰਾਂ ਦੀ ਮਦਦ ਕਰਨ ਦਾ ਹੈ, ਉਨ੍ਹਾਂ ਨੂੰ ਟੀਕੇ ਮੁਹਈਆ ਕਰਵਾਉਣ ਦਾ ਹੈ। ਇਹ ਸਾਰੀਆਂ ਸੂਬਾ ਸਰਕਾਰਾਂ ਨੂੰ ਲੈ ਕੇ ਟੀਮ ਇੰਡੀਆ ਬਣ ਕੇ ਕੰਮ ਕਰਨ ਦਾ ਸਮਾਂ ਹੈ। ਆਪਸ ਵਿਚ ਲੜਾਈ-ਝਗੜੇ ਅਤੇ ਰਾਜਨੀਤੀ ਕਰਨ ਲਈ ਪੂਰੀ ਜ਼ਿੰਦਗੀ ਪਈ ਹੈ।’’ ਇਸ ਟਵੀਟ ਨਾਲ ਹੀ ਕੇਜਰੀਵਾਲ ਨੇ ਇਕ ਖ਼ਬਰ ਵੀ ਸਾਂਝੀ ਕੀਤੀ, ਜਿਸ ਵਿਚ ਲਿਖਿਆ ਸੀ ਕਿ ਚੱਕਰਵਾਤ ਅਤੇ ਕੋਵਿਡ-19 ਕਾਰਨ ਬੰਦੋਪਾਧਿਆਏ ਬਤੌਰ ਮੁੱਖ ਸਕੱਤਰ ਅਪਣੀਆਂ ਸੇਵਾਵਾਂ ਜਾਰੀ ਰੱਖ ਸਕਦੇ ਹਨ।                  (ਪੀਟੀਆਈ)