ਕੋਟਕਪੂਰਾ 'ਚ ਸ਼ੇਰੇ ਪੰਜਾਬ ਢਾਬੇ ਤੇ ਨੌਜਵਾਨ ਨੇ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕਸ਼ੀ
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਕੋਟਕਪੂਰਾ( ਗੁਰਪ੍ਰੀਤ ਸਿੰਘ ਔਲਖ ) ਅੰਮ੍ਰਿਤਸਰ-ਬਠਿੰਡਾ ਕੌਮੀ ਸ਼ਾਹ ਮਾਰਗ ਨੰਬਰ 54 ਦੇ ਕੋਟਕਪੁਰਾ-ਸੰਧਵਾਂ ਵਿਚਕਾਰ ਸਥਿਤ ਸ਼ੇਰੇ-ਏ ਪੰਜਾਬ ਢਾਬੇ ਤੇ ਇਕ ਨੌਜਵਾਨ ਵੱਲੋਂ ਕਮਰੇ ਦੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ।
ਮ੍ਰਿਤਕ ਦੀ ਪਛਾਣ ਅਮਰੀਕ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਠੱਠੀ ਭਾਈ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕਰੀਬ 26 ਸਾਲ ਦਾ ਇਹ ਨੌਜਵਾਨ ਲੰਘੀ ਰਾਤ ਇਸ ਢਾਬੇ 'ਤੇ ਆਇਆ ਸੀ। ਮ੍ਰਿਤਕ ਦੇ ਇੱਕ ਰਿਸ਼ਤੇਦਾਰ ਅਨੁਸਾਰ ਉਸ ਸਮੇਂ ਮ੍ਰਿਤਕ ਦੇ ਨਾਲ ਉਸਦਾ ਇਕ ਦੋਸਤ ਵੀ ਨਾਲ ਮੌਜੂਦ ਸੀ ਜਿਸਦਾ ਹੁਣ ਪਤਾ ਨਹੀਂ ਲੱਗ ਰਿਹਾ।
ਢਾਬੇ ਮਾਲਕ ਨੇ ਦੱਸਿਆ ਕਿ ਨੌਜਵਾਨ ਨੇ ਢਾਬੇ ਤੇ ਆ ਕੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਆਇਆ ਹੈ ਤੇ ਉਸਨੇ ਅੱਗੇ ਗੁਜਰਾਤ ਜਾਣਾ ਹੈ, ਕੁਝ ਸਮੇਂ ਤੱਕ ਅਰਾਮ ਕਰਨ ਮਗਰੋਂ ਉਹ ਟਰੱਕ ਤੇ ਬਹਿ ਕੇ ਚਲਾ ਜਾਵੇਗਾ ਪ੍ਰੰਤੂ ਅਗਲੇ ਦਿਨ ਜਦੋਂ ਢਾਬੇ ਦੇ ਮੁਲਾਜ਼ਮਾਂ ਨੇ ਕਮਰੇ ਵਿਚ ਵੇਖਿਆ ਤਾਂ ਨੌਜਵਾਨ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਘਟਨਾ ਸਬੰਧੀ ਸਿਟੀ ਪੁਲਿਸ ਨੂੰ ਸੂਚਨਾ ਮਿਲਣ ਤੇ ਥਾਣਾ ਮੁਖੀ ਇੰਸਪੈਕਟਰ ਮੁਖਤਿਆਰ ਸਿੰਘ ਗਿੱਲ, ਥਾਣੇਦਾਰ ਸੁਰਿੰਦਰ ਸਿੰਘ, ਪ੍ਰੀਤਮ ਸਿੰਘ ਨੇ ਮੌਕੇ ਤੇ ਪਹੁੰਚ ਕਿ ਘਟਨਾ ਦਾ ਜਾਇਜਾ ਲਿਆ ਤੇ ਮ੍ਰਿਤਕ ਦੇ ਵਾਰਸਾਂ, ਢਾਬਾ ਮਾਲਕ ਦਾ ਬਿਆਨ ਕਲਮਬੱਧ ਕੀਤੇ। ਮ੍ਰਿਤਕ ਦੀ ਲਾਸ਼ ਕਬਜ਼ੇ ਲੈ ਕੇ ਪੁਲਿਸ ਨੇ ਪੋਸਟਮਾਰਟਮ ਕਰਵਾਉਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ।