ਮੂਸੇਵਾਲਾ ਦਾ ਉਸ ਦੇ ਖੇਤਾਂ ਵਿਚ ਕੀਤਾ ਜਾਵੇਗਾ ਸਸਕਾਰ, 5911 'ਤੇ ਕੱਢੀ ਜਾਵੇਗੀ ਅੰਤਿਮ ਯਾਤਰਾ
ਸਸਕਾਰ ਦਾ ਸਮਾਂ ਦੁਪਹਿਰ 12 ਵਜੇ ਦੇ ਕਰੀਬ ਤੈਅ ਕੀਤਾ ਗਿਆ ਹੈ।
Sidhu Moose Wala
ਮਾਨਸਾ - ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਹੋਣ ਵਿਚ ਸ ਕੁੱਝ ਸਮਾਂ ਹੀ ਬਾਕੀ ਹੈ ਤੇ ਫਿਰ ਸਿੱਧੂ ਹਮੇਸ਼ਾ ਲਈ ਮਾਪਿਆਂ ਦੀਆਂ ਅੱਖਾਂ ਤੋਂ ਉਹਲੇ ਹੋ ਜਾਵੇਗਾ। ਸਸਕਾਰ ਦਾ ਸਮਾਂ ਦੁਪਹਿਰ 12 ਵਜੇ ਦੇ ਕਰੀਬ ਤੈਅ ਕੀਤਾ ਗਿਆ ਹੈ। ਮੂਸੇਵਾਲਾ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ 'ਚ ਨਹੀਂ ਸਗੋਂ ਉਨ੍ਹਾਂ ਦੇ ਖੇਤ 'ਚ ਕੀਤਾ ਜਾਵੇਗਾ, ਜਿੱਥੇ ਉਹ ਖ਼ੁਦ ਖੇਤੀ ਕਰਦਾ ਸੀ।
ਮੰਗਲਵਾਰ ਸਵੇਰੇ ਹੀ ਉਸ ਦੀ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ। ਫਿਲਹਾਲ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਜੱਦੀ ਪਿੰਡ ਮੂਸੇ ਮਾਨਸਾ ਵਿਖੇ ਰੱਖਿਆ ਗਿਆ ਹੈ। ਇਸ ਮੌਕੇ 'ਤੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਉੱਥੇ ਪਹੁੰਚ ਗਈ। ਮੂਸੇਵਾਲਾ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਚਹੇਤੇ 5911 ਟਰੈਕਟਰ 'ਤੇ ਕੱਢੀ ਜਾਵੇਗੀ। ਮੂਸੇਵਾਲਾ ਨੇ ਆਪਣੇ ਕਈ ਪੰਜਾਬੀ ਗੀਤਾਂ ਵਿਚ ਇਸ ਟਰੈਕਟਰ ਦਾ ਜ਼ਿਕਰ ਕੀਤਾ ਹੈ।